ਅਰਰੀਆ ਉਪ ਚੋਣਾਂ : ਚੋਣਾਂ ''ਚ ਭੜਕਾਊ ਭਾਸ਼ਣ ਦੇਣ ਵਾਲੇ ਭਾਜਪਾ ਨੇਤਾ ਖਿਲਾਫ ਐੈੱਫ.ਆਈ.ਆਰ. ਦਰਜ
Sunday, Mar 11, 2018 - 11:08 AM (IST)

ਪਟਨਾ— ਬਿਹਾਰ 'ਚ ਅਰਰੀਆ ਲੋਕਸਭਾ ਉਪ ਚੋਣਾਂ ਦੇ ਪ੍ਰਚਾਰ ਦੌਰਾਨ ਭੜਕਾਊ ਭਾਸ਼ਣ ਦੇਣ ਵਾਲੇ ਭਾਜਪਾ ਉੱਤਰ ਪ੍ਰਦੇਸ਼ ਪ੍ਰਧਾਨ ਨਿਤਿਆਨੰਦ ਰਾਏ ਖਿਲਾਫ ਐੈੱਫ.ਆਈ.ਆਰ. ਦਰਜ ਕੀਤੀ ਗਈ ਹੈ। ਭਾਜਪਾ ਪ੍ਰਧਾਨ ਨਿਤਿਆਨੰਦ ਰਾਏ ਨੇ ਕਿਹਾ ਸੀ ਕਿ ਉਪ ਚੋਣਾਂ 'ਚ ਜੇਕਰ ਰਾਸ਼ਟਰੀ ਜਨਤਾ ਦਲ ਦਾ ਉਮੀਦਵਾਰ ਸਰਫਰਾਜ ਜਿੱਤਿਆ ਤਾਂ ਇਹ ਇਲਾਕਾ ਅੱਤਵਾਦੀ ਸੰਗਠਨ ਆਈ.ਐੈੱਸ.ਆਈ.ਐੈੱਸ. ਦਾ ਸੁਰੱਖਿਅਤ ਪਨਾਹਗਾਹ ਬਣ ਜਾਵੇਗਾ।
ਨਿਤਿਆਨੰਦ ਰਾਏ ਨੇ 9 ਮਾਰਚ ਨੂੰ ਇਕ ਰੈਲੀ ਦੌਰਾਨ ਕਿਹਾ ਸੀ, ਜੇਕਰ ਸਰਫਰਾਜ ਇਸ ਚੋਣਾਂ 'ਚ ਜਿੱਤ ਦੇ ਹਨ ਤਾਂ ਅਰਰੀਆ ਆਈ.ਐੈੱਸ.ਆਈ.ਐੈੱਸ. ਲਈ ਸੁਰੱਖਿਅਤ ਪਨਹਗਾਹ ਬਣ ਜਾਵੇਗਾ। ਦੂਜੇ ਪਾਸੇ ਸਾਡੇ ਉਮੀਦਵਾਰ ਪ੍ਰਦੀਪ ਸਿੰਘ ਦੀ ਜਿੱਤ ਨਾਲ ਦੇਸ਼ਭਗਤੀ ਦੀ ਭਾਵਨਾ ਵਧੇਗੀ।' ਰਾਏ ਨੇ ਲਾਲੂ ਪ੍ਰਸਾਦ ਯਾਦਵ ਦੀ ਆਰ.ਜੇ.ਡੀ. 'ਤੇ ਵੀ ਨਿਸ਼ਾਨਾ ਕੱਸਦੇ ਹੋਏ ਕਿਹਾ ਸੀ ਕਿ ਗਊਹੱਤਿਆ 'ਚ ਸ਼ਾਮਲ ਰਹਿਣ ਵਾਲਿਆਂ ਦੇ ਖਿਲਾਫ ਪਾਰਟੀ ਵੱਲੋਂ ਕੁਝ ਨਹੀਂ ਬੋਲਿਆ ਗਿਆ ਹੈ।
ਦੱਸਣਾ ਚਾਹੁੰਦੇ ਹਾਂ ਕਿ ਰਾਏ ਨੇ ਇਸ ਵਿਵਾਦਿਤ ਬਿਆਨ 'ਤੇ ਆਰ.ਜੇ.ਡੀ. ਨੇ ਵੀ ਪਲਟਵਾਰ ਕੀਤਾ ਸੀ। ਆਰ.ਜੇ.ਡੀ. ਨੇ ਕਿਹਾ ਸੀ ਕਿ ਰਾਏ ਦਾ ਇਹ ਬਿਆਨ ਨਫ਼ਰਤ ਨੂੰ ਵਧਾਉਣ ਵਾਲਾ ਹੈ। ਰਾਏ ਨੇ ਇਹ ਟਿੱਪਣੀ ਅਰਰੀਆਂ ਲੋਕਸਭਾ ਸੀਟ 'ਤੇ ਹੋ ਰਹੇ ਉਪ-ਚੋਣ ਪ੍ਰਚਾਰ ਦੇ ਆਖਿਰੀ ਦਿਨ ਦੀ ਸੀ।
ਜ਼ਿਕਰਯੋਗ ਹੈ ਕਿ ਬਿਹਾਰ ਦੀ ਲੋਕਸਭਾ ਸੀਟ ਅਰਰੀਆਂ ਅਤੇ 2 ਵਿਧਾਨਸਭਾ ਸੀਟਾਂ ਭਭੂਆ ਅਤੇ ਜਹਾਨਾਬਾਦ 'ਤੇ ਉਪ ਚੋਣਾਂ ਲਈ ਵੋਟਿੰਗ ਅੱਜਐਤਵਾਰ ਨੂੰ ਹੋ ਰਹੇ ਹਨ। ਇਨ੍ਹਾਂ ਵੋਟਾਂ ਦਾ ਨਤੀਜਾ 14 ਮਾਰਚ ਨੂੰ ਜਨਤਾ ਦੇ ਸਾਹਮਣੇ ਆਵੇਗਾ।