ਲੋਕ ਸਭਾ ਨੇ ਵਿੱਤ ਬਿੱਲ 2024 ਨੂੰ ਦਿੱਤੀ ਮਨਜ਼ੂਰੀ
Thursday, Feb 08, 2024 - 05:21 AM (IST)

ਨਵੀਂ ਦਿੱਲੀ (ਵਾਰਤਾ): ਬੁੱਧਵਾਰ ਨੂੰ ਵਿੱਤ ਬਿੱਲ, 2024 ਲੋਕ ਸਭਾ ਵਿਚ ਪਾਸ ਹੋ ਗਿਆ। ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਚਰਚਾ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਨਕਮ ਟੈਕਸ ਦਰਾਂ 'ਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਚੋਣ ਵਰ੍ਹਾ ਹੋਣ ਦੇ ਬਾਵਜੂਦ ਸਰਕਾਰ ਨੇ ਢੁਕਵੇਂ ਪ੍ਰਬੰਧਾਂ ਤੋਂ ਇਲਾਵਾ ਕੋਈ ਵੀ ਬਦਲਾਅ ਕੀਤੇ ਬਿਨਾਂ ਅੰਤਰਿਮ ਬਜਟ ਰਾਹੀਂ ਦੇਸ਼ ਦੇ ਵਿਕਾਸ ਨੂੰ ਪਹਿਲ ਦਿੱਤੀ ਹੈ ਅਤੇ 2047 ਤਕ 'ਵਿਕਸਿਤ ਭਾਰਤ' ਬਣਾਉਣ ਦੇ ਸਫ਼ਰ ਵਿਚ ਇਕ ਹੋਰ ਅਹਿਮ ਪੜਾਅ ਪਾਰ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਫ਼ਿਰੌਤੀ ਮੰਗਣ ਤੇ ਹਥਿਆਰ ਰੱਖਣ ਦੇ ਮਾਮਲੇ 'ਚ 2 ਕੁੜੀਆਂ ਸਣੇ 5 ਪੰਜਾਬੀ ਨਾਮਜ਼ਦ, 3 ਗ੍ਰਿਫ਼ਤਾਰ
ਸਦਨ ਦੁਆਰਾ ਚਰਚਾ ਅਤੇ ਵਿੱਤ ਰਾਜ ਮੰਤਰੀ ਦੇ ਜਵਾਬ ਤੋਂ ਬਾਅਦ, 'ਵਿੱਤ ਬਿੱਲ, 2024' ਨੂੰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ। ਬਿੱਲ 'ਤੇ ਚਰਚਾ ਦੀ ਸ਼ੁਰੂਆਤ ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਕੀਤੀ। ਇਸ ਵਿਚ ਭਾਜਪਾ ਦੇ ਸੁਭਾਸ਼ ਚੰਦਰ ਬਹੇੜੀਆ, ਬਸਪਾ ਦੇ ਮਲੂਕ ਨਗਰ, ਕਾਂਗਰਸ ਦੇ ਸਾਂਸਦ ਰਵਨੀਤ ਸਿੰਘ ਬਿੱਟੂ, ਭਾਜਪਾ ਦੀ ਸੁਨੀਤਾ ਦੁੱਗਲ, ਬੀਜੂ ਜਨਤਾ ਦਲ ਦੇ ਭਰਤਹਿਰੀ ਮਹਿਤਾਬ, ਬਸਪਾ ਦੀ ਸੰਗੀਤਾ ਆਜ਼ਾਦ ਅਤੇ ਕੁਝ ਹੋਰ ਮੈਂਬਰਾਂ ਨੇ ਹਿੱਸਾ ਲਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8