ਫ਼ਿਲਮ ਅਦਾਕਾਰ ਚੰਦਰਚੂੜ ਸਿੰਘ ਦੀ ਹੜੱਪੀ ਗਈ ਹਵੇਲੀ, ਚਾਚੀ ਸਮੇਤ 7 ਲੋਕਾਂ ’ਤੇ ਮਾਮਲਾ ਦਰਜ
Sunday, Aug 30, 2026 - 07:47 AM (IST)
ਅਲੀਗੜ੍ਹ (ਇੰਟ.) - ਫ਼ਿਲਮ ਅਦਾਕਾਰ ਚੰਦਰਚੂੜ ਸਿੰਘ ਅਤੇ ਉਨ੍ਹਾਂ ਦੇ ਭਰਾ ਅਭਿਮਨਿਊ ਸਿੰਘ ਦਾ ਜੱਦੀ ਜਾਇਦਾਦ ਨੂੰ ਲੈ ਕੇ ਵਿਵਾਦ ਹੁਣ ਪੁਲਸ ਜਾਂਚ ਤੱਕ ਪਹੁੰਚ ਗਿਆ ਹੈ। ਇਸ ਮਾਮਲੇ ਦੇ ਸਬੰਧ ਵਿਚ ਅਭਿਮਨਿਊ ਸਿੰਘ ਨੇ ਆਪਣੀ ਚਾਚੀ ਸਮੇਤ 7 ਲੋਕਾਂ ਦੇ ਖਿਲਾਫ ਧੋਖਾਦੇਹੀ, ਫਰਜ਼ੀ ਦਸਤਾਵੇਜ਼ ਤਿਆਰ ਕਰਨ ਅਤੇ ਅਪਰਾਧਿਕ ਸਾਜ਼ਿਸ਼ ਦੇ ਦੋਸ਼ ’ਚ ਮੁਕੱਦਮਾ ਦਰਜ ਕਰਵਾਇਆ ਹੈ। ਦੂਜ ਪਾਸੇ ਇਸ ਮਾਮਲੇ ’ਚ ਅਦਾਕਾਰ ਅਤੇ ਉਨ੍ਹਾਂ ਦੇ ਭਰਾ ਨੇ ਜਾਂਚ ਅਧਿਕਾਰੀ ਦੇ ਸਾਹਮਣੇ ਆਪਣੇ ਬਿਆਨ ਦਰਜ ਕਰਵਾਏ ਹਨ।
ਪੜ੍ਹੋ ਇਹ ਵੀ - ਖੰਡ ਖਰੀਦਣ 'ਤੇ ਲੱਗ ਗਈ ਲਿਮਿਟ ! Blinkit-Zepto-DMart ਸਣੇ ਕਈ ਰਿਟੇਲਰਾਂ ਨੇ ਲਿਆ ਫ਼ੈਸਲਾ
ਇਸ ਮਾਮਲੇ ਦੇ ਸਬੰਧ ਵਿਚ ਅਦਾਕਾਰ ਚੰਦਰਚੂੜ ਦੇ ਭਰਾ ਅਭਿਮਨਿਊ ਸਿੰਘ ਦਾ ਦੋਸ਼ ਹੈ ਕਿ ਕਰੋੜਾਂ ਰੁਪਏ ਦੀ ਜੱਦੀ ਜਾਇਦਾਦ ਅਤੇ ਪੁਰਾਣੀ ਹਵੇਲੀ ਨੂੰ ਕਥਿਤ ਫਰਜ਼ੀ ਵਸੀਅਤ ਦੇ ਆਧਾਰ ’ਤੇ ਹੜੱਪਣ ਅਤੇ ਵੇਚਣ ਦਾ ਯਤਨ ਕੀਤਾ ਗਿਆ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਵਸੀਅਤ ਉਨ੍ਹਾਂ ਦੇ ਦਾਦਾ ਹਰੇਂਦਰ ਪਾਲ ਸਿੰਘ ਦੀ ਮੌਤ ਤੋਂ ਇਕ ਦਿਨ ਪਹਿਲਾਂ ਤਿਆਰ ਕੀਤੀ ਗਈ ਸੀ, ਜਦੋਂ ਉਹ ਗੰਭੀਰ ਤੌਰ ’ਤੇ ਬੀਮਾਰ ਅਤੇ ਬਿਸਤਰ ’ਤੇ ਸਨ। ਮਾਮਲੇ ’ਚ ਗਾਇਤਰੀ ਦੇਵੀ, ਜੈ ਸਿੰਘ ਅਤੇ ਅੰਜਨੀ ਸਿੰਘ ਸਮੇਤ 7 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਰੋਰਾਵਰ ਥਾਣਾ ਪੁਲਸ ਨੇ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਨਾਲ ਜੁੜੀਆਂ ਸਾਰੀਆਂ ਧਿਰਾਂ ਦੇ ਬਿਆਨ ਦਰਜ ਕੀਤੇ ਜਾਣਗੇ।
ਪੜ੍ਹੋ ਇਹ ਵੀ - 1 ਸਤੰਬਰ ਤੋਂ ਔਰਤਾਂ ਨੂੰ ਮਿਲਣਗੇ 2500-2500 ਰੁਪਏ, CM ਰੇਖਾ ਗੁਪਤਾ ਨੇ ਸ਼ੁਰੂ ਕੀਤੀ ਲਕਸ਼ਮੀ ਯੋਜਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
