ਚੀਨ ਦੀ ਸਰਹੱਦ ’ਤੇ ਤਾਇਨਾਤ ਹੋਵੇਗਾ ਲੜਾਕੂ ਜਹਾਜ਼ ਰਾਫੇਲ

09/27/2019 9:22:52 PM

ਨਵੀਂ ਦਿੱਲੀ — ਭਾਰਤੀ ਹਵਾਈ ਫੌਜ ਨੂੰ ਛੇਤੀ ਹੀ ਦੁਨੀਆ ਦਾ ਸਭ ਤੋਂ ਮਜ਼ਬੂਤ ਲੜਾਕੂ ਜਹਾਜ਼ ਰਾਫੇਲ ਮਿਲ ਰਿਹਾ ਹੈ। ਇਹ 8 ਅਕਤੂਬਰ ਨੂੰ ਹਵਾਈ ਫੌਜ ਨੂੰ ਬਾਕਾਇਦਾ ਮਿਲ ਜਾਵੇਗਾ। ਹਵਾਈ ਫੌਜ ਨੂੰ ਕੁੱਲ 36 ਰਾਫੇਲ ਲੜਾਕੂ ਜਹਾਜ਼ ਮਿਲ ਜਾਣਗੇ। ਰਾਫੇਲ ਨੂੰ ਚੀਨ ਦੀਆਂ ਸਰਹੱਦਾਂ ਲਾਗੇ ਤਾਇਨਾਤ ਕੀਤਾ ਜਾਵੇਗਾ। ਸ਼ਿਲਾਂਗ ਵਿਚ ਫੌਜ ਦੇ ਤਰਜਮਾਨ ਨੇ ਦੱਸਿਆ ਕਿ ਛੇਤੀ ਹੀ ਰਾਫੇਲ ਚਨੋਕ ਅਤੇ ਅਪਾਚੇ ਹੈਲੀਕਾਪਟਰਾਂ ਦੇ ਨਾਲ ਉੱਤਰੀ ਪੂਰਵੀ ਭਾਰਤ ਵਿਚ ਤਾਇਨਾਤ ਕੀਤੇ ਜਾਣਗੇ।


Inder Prajapati

Content Editor

Related News