ਪ੍ਰਾਈਵੇਟ ਕੰਪਨੀਆਂ ਤੋਂ ਫਾਈਟਰ ਜੈੱਟ ਬਣਵਾਉਣਾ ਚਾਹੁੰਦੀ ਹੈ ਸਰਕਾਰ ! ਮੌਕਾ ਦੇਣ ਲਈ ਤਿਆਰ
Tuesday, Jul 08, 2025 - 02:25 PM (IST)

ਨਵੀਂ ਦਿੱਲੀ- ਕੇਂਦਰ ਸਰਕਾਰ ਲੜਾਕੂ ਜਹਾਜ਼ ਬਣਾਉਣ ਲਈ ਹਿੰਦੁਸਤਾਨ ਐਰੋਨੌਟਿਕਸ ਲਿਮਿਟੇਡ ਤੋਂ ਇਲਾਵਾ ਹੋਰ ਨਿੱਜੀ ਕੰਪਨੀਆਂ ਨੂੰ ਵੀ ਮੌਕਾ ਦੇਣ ਬਾਰੇ ਯੋਜਨਾ ਬਣਾ ਰਹੀ ਹੈ। ਐੱਚ.ਏ.ਐੱਲ. ਇਸ ਸਮੇਂ ਭਾਰਤ ਦੀ ਇਕਲੌਤੀ ਕੰਪਨੀ ਹੈ, ਜੋ ਕਿ ਲੜਾਕੂ ਜਹਾਜ਼ ਬਣਾ ਰਹੀ ਹੈ। ਸਰਕਾਰ ਹੋਰ ਕੰਪਨੀਆਂ ਨੂੰ ਲੜਾਕੂ ਜਹਾਜ਼ ਬਣਾਉਣ ਦੀਆਂ ਸ਼ਰਤਾਂ ਨੂੰ ਸੁਖਾਲਾ ਬਣਾਉਣ ਬਾਰੇ ਸੋਚ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਸਰਕਾਰ ਨਵੀਆਂ ਕੰਪਨੀਆਂ ਨੂੰ ਲੋੜੀਂਦੀ ਸਹਾਇਤਾ ਤੇ ਮਾਹੌਲ ਦੇਣ ਬਾਰੇ ਸੋਚ ਰਹੀ ਹੈ, ਜੋ ਹਿੰਦੁਸਤਾਨ ਐਰੋਨੌਟਿਕਸ ਤੋਂ ਇਲਾਵਾ ਪ੍ਰਾਈਵੇਟ ਤੌਰ 'ਤੇ ਲੜਾਕੂ ਜਹਾਜ਼ਾਂ ਦਾ ਨਿਰਮਾਣ ਕਰ ਸਕਣ। ਇਸ ਸਮੇਂ ਜਦੋਂ ਐੱਚ.ਏ.ਐੱਲ. ਭਾਰਤ ਦੇ ਪਹਿਲੇ ਸਵਦੇਸ਼ੀ ਫਿਫਥ ਜਨਰੇਸ਼ਨ ਫਾਈਟਰ ਜੈੱਟ ਦੇ ਨਿਰਮਾਣ ਦੀਆਂ ਤਿਆਰੀਆਂ ਕਰ ਰਹੀ ਹੈ, ਉਸ ਸਮੇਂ ਰੱਖਿਆ ਸਕੱਤਰ ਨੇ ਕਿਹਾ ਕਿ ਦੇਸ਼ 'ਚ ਘੱਟੋ-ਘੱਟ 2 ਅਜਿਹੀਆਂ ਕੰਪਨੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਹਨ, ਜੋ ਕਿ ਦੇਸ਼ ਦੀ ਰੱਖਿਆ ਲਈ ਉੱਤਮ ਫਾਈਟਰ ਜੈੱਟ ਬਣਾ ਸਕਣ।
ਇਹ ਵੀ ਪੜ੍ਹੋ- ਚੱਲਦੀ ਟਰੇਨ 'ਚ ਪੁਲਸ ਵਾਲੇ ਨੇ ਹੀ ਕੱਢ ਲਿਆ ਸੁੱਤੇ ਯਾਤਰੀ ਦਾ ਫ਼ੋਨ, ਫ਼ਿਰ ਜੋ ਹੋਇਆ,..
ਉਨ੍ਹਾਂ ਅੱਗੇ ਕਿਹਾ ਕਿ ਜੋ ਵੀ ਕੰਪਨੀ ਇਹ ਟੈਂਡਰ ਹਾਸਲ ਕਰਦੀ ਹੈ, ਉਹ ਕੁਦਰਤੀ ਤੌਰ 'ਤੇ ਇਸ ਲੜੀ 'ਚ ਉਤਪਾਦਨ ਲਈ ਪਹਿਲੀ ਪਸੰਦ ਬਣ ਜਾਵੇਗੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਐੱਚ.ਏ.ਐੱਲ. ਦੀ ਹੀ ਕੰਪਨੀ ਜੇ.ਵੀ. ਜਾਂ ਕੰਸੋਰਟੀਅਮ ਵਰਗੀਆਂ ਪ੍ਰਾਈਵੇਟ ਕੰਪਨੀਆਂ ਵੀ ਇਸ ਦੌੜ 'ਚ ਸ਼ਾਮਲ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ- ਰਿਸ਼ਤੇਦਾਰ ਦੇ ਘਰ ਖਾਣਾ ਖਾਣ ਗਿਆ ਸੀ ਨਵਾਂ ਵਿਆਹਿਆ ਜੋੜਾ, ਪਲਾਂ 'ਚ ਉੱਜੜ ਗਈ ਦੁਨੀਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e