ਉੱਤਰ ਪ੍ਰਦੇਸ਼ ’ਚ ਬੁਖ਼ਾਰ ਦਾ ਕਹਿਰ; 7 ਬੱਚਿਆਂ ਦੀ ਮੌਤ, ਕਈ ਬੀਮਾਰ

Tuesday, Aug 24, 2021 - 03:57 PM (IST)

ਉੱਤਰ ਪ੍ਰਦੇਸ਼ ’ਚ ਬੁਖ਼ਾਰ ਦਾ ਕਹਿਰ; 7 ਬੱਚਿਆਂ ਦੀ ਮੌਤ, ਕਈ ਬੀਮਾਰ

ਮਥੁਰਾ— ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਫਰਹ ਖੇਤਰ ’ਚ ਕੋਹ ਪਿੰਡ ਬੁਖ਼ਾਰ ਕਾਰਨ 7 ਬੱਚਿਆਂ ਦੀ ਮੌਤ ਹੋ ਗਈ ਹੈ, ਜਿਸ ’ਚ ਇਕ ਦੁੱਧ ਮੂੰਹੀ ਬੱਚੀ ਵੀ ਸ਼ਾਮਲ ਹੈ। ਜ਼ਿਲ੍ਹਾ ਅਧਿਕਾਰੀ ਨਵਨੀਤ ਸਿੰਘ ਚਹਿਲ ਨੇ ਦੱਸਿਆ ਕਿ ਪਿੰਡ ਵਿਚ ਫੈਲੀ ਬੀਮਾਰੀ ਬਾਰੇ  ਤਾ ਲੱਗਣ ’ਤੇ ਡਾਕਟਰਾਂ ਦੀਆਂ ਟੀਮਾਂ ਕੱਲ੍ਹ ਉੱਥੇ ਭੇਜ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਅੱਜ ਸੀ. ਐੱਮ. ਓ. ਰਚਨਾ ਗੁਪਤਾ ਦੀ ਅਗਵਾਈ ’ਚ ਜਾਂਚ ਦੇ ਨਮੂਨੇ ਲੈਣ ਅਤੇ ਦਵਾਈ ਦੇਣ ਲਈ ਸਿਹਤ ਵਿਭਾਗ ਦੀ ਟੀਮ ਗਈ ਹੈ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਇਲਾਜ ਵਿਚ ਅਣਗਹਿਲੀ ਨਹੀਂ ਵਰਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਿਹਤ ਮਾਹਰਾਂ ਦੀ ਟੀਮ ਦੀ ਦੇਖ-ਰੇਖ ਵਿਚ ਬੀਮਾਰ ਬੱਚਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਭਾਰਤ ਪੁੱਜਦੇ ਹੀ ਰੋ ਪਏ ਅਫ਼ਗਾਨਿਸਤਾਨ ਦੇ ਸਿੱਖ ਸੰਸਦ ਮੈਂਬਰ, ਕਿਹਾ- ‘ਸਭ ਕੁਝ ਖ਼ਤਮ ਹੋ ਗਿਆ’

ਇਸ ਦਰਮਿਆਨ ਸੀ. ਐੱਮ. ਓ. ਰਚਨਾ ਗੁਪਤਾ ਨੇ ਦੱਸਿਆ ਕਿ ਪਿੰਡ ਵਿਚ ਸੋਮਵਾਰ ਤੋਂ ਹੀ 5 ਟੀਮਾਂ ਕੈਂਪ ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਤਿੰਨ ਨਮੂਨਿਆਂ ਦੀ ਜਾਂਚ ’ਚ ਡੇਂਗੂ ਦੀ ਪੁਸ਼ਟੀ ਹੋਈ ਹੈ। ਟੀਮ ਹਰੇਕ ਘਰ ’ਚ ਕੋਵਿਡ-19, ਮਲੇਰੀਆ ਅਤੇ ਡੇਂਗੂ ਦੀ ਜਾਂਚ ਲਈ ਨਮੂਨੇ ਲੈ ਰਹੀ ਹੈ। ਗੁਪਤਾ ਨੇ ਦੱਸਿਆ ਕਿ ਬੀਮਾਰੀ ਬੱਚਿਆਂ ਨੂੰ ਐੱਸ. ਐੱਨ. ਮੈਡੀਕਲ ਕਾਲਜ ਆਗਰਾ ਭੇਜਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਕਾਬੁਲ ਤੋਂ ਦਿੱਲੀ ਮਰਿਆਦਾ ਸਹਿਤ ਲਿਆਂਦੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ‘ਸਰੂਪ’

7 ਬੱਚਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ, ਜਿਸ ਵਿਚ ਇਕ ਬੱਚੀ ਦੀ ਅੱਜ ਮੌਤ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਪਿੰਡ ’ਚ ਦਵਾਈ ਦਾ ਛਿੜਕਾਅ ਵੀ ਕੀਤਾ ਜਾ ਰਿਹਾ ਹੈ। 30 ਤੋਂ ਵੱਧ ਲੋਕ ਬੁਖ਼ਾਰ ਦੀ ਲਪੇਟ ’ਚ ਹਨ, ਜਿਨ੍ਹਾਂ ’ਚ ਬੱਚੇ ਵੀ ਸ਼ਾਮਲ ਹਨ। ਪਿੰਡ ਪ੍ਰਧਾਨ ਹਰਿੰਦਰ ਨੇ ਦੱਸਿਆ ਕਿ ਅੱਜ ਸਵੇਰੇ ਸ਼ਿਵਨਾਰਾਇਣ ਦੀ 7 ਮਹੀਨੇ ਦੀ ਬੇਟੀ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ: ਕਿਸਾਨ ਅੰਦੋਲਨ: SC ਨੇ ਕਿਹਾ- ਸੜਕਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਨਹੀਂ ਕੀਤਾ ਜਾ ਸਕਦਾ, ਕੇਂਦਰ ਲੱਭੇ ਹੱਲ

 


author

Tanu

Content Editor

Related News