ਕਿਵੇਂ ਹੋਇਆ ਐਨਕਾਊਂਟਰ, ਡੀ.ਸੀ.ਪੀ. ਨੇ ਕੀਤਾ ਖੁਲਾਸਾ

12/6/2019 3:24:41 PM

ਹੈਦਰਾਬਾਦ— ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਮਹਿਲਾ ਡਾਕਟਰ  ਨਾਲ ਗੈਂਗਰੇਪ ਤੋਂ ਬਾਅਦ ਕਤਲ ਅਤੇ ਲਾਸ਼ ਸਾੜਨ ਦੇ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਪੁਲਸ ਨੇ ਐਨਕਾਊਂਟਰ 'ਚ ਮਾਰ ਸੁੱਟਿਆ ਹੈ। ਸਵਾਲ ਇਹ ਸੀ ਕਿ ਆਖਰ ਕਿਉਂ ਪੁਲਸ ਨੂੰ ਸਾਰੇ ਦੋਸ਼ੀਆਂ ਉੱਪਰ ਗੋਲੀ ਚਲਾਉਣੀ ਪਈ। ਇਸ ਸਵਾਲ ਦਾ ਜਵਾਬ ਖੁਦ ਸ਼ਮਸ਼ਾਬਾਦ ਦੇ ਡੀ.ਸੀ.ਪੀ. ਪ੍ਰਕਾਸ਼ ਰੈੱਡੀ ਨੇ ਦਿੱਤਾ ਹੈ।

PunjabKesariਪ੍ਰਕਾਸ਼ ਰੈੱਡੀ ਨੇ ਦੱਸਿਆ,''ਸਾਈਬਰਾਬਾਦ ਪੁਲਸ ਦੋਸ਼ੀਆਂ ਨੂੰ ਕ੍ਰਾਈਮ ਸੀਨ ਦੋਹਰਾਉਣ ਲਈ ਲਿਆਈ ਸੀ ਤਾਂ ਕਿ ਘਟਨਾ ਨਾਲ ਜੁੜੀਆਂ ਕੜੀਆਂ ਨੂੰ ਜੋੜਿਆ ਜਾ ਸਕੇ। ਇਸੇ ਦੌਰਾਨ ਦੋਸ਼ੀਆਂ ਨੇ ਪੁਲਸ ਤੋਂ ਹਥਿਆਰ ਖੋਹ ਲਏ ਅਤੇ ਪੁਲਸ ਟੀਮ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਸ ਨੇ ਆਤਮ ਰੱਖਿਆ 'ਚ ਗੋਲੀ ਚਲਾਈ, ਜਿਸ 'ਚ ਦੋਸ਼ੀਆਂ ਦੀ ਮੌਤ ਹੋ ਗਈ।

PunjabKesariਇਸ ਤੋਂ ਪਹਿਲਾਂ ਸਾਈਬਰਾਬਾਦ ਪੁਲਸ ਕਮਿਸ਼ਨਰ ਵੀ.ਸੀ. ਸੱਜਨਾਰ ਨੇ ਦੱਸਿਆ ਕਿ ਦੋਸ਼ੀ ਮੁਹੰਮਦ ਆਰਿਫ਼, ਨਵੀਨ, ਸ਼ਿਵਾ ਅਤੇ ਚੇਨਾਕੇਸ਼ਾਵੁਲੂ ਸ਼ਾਦਨਗਰ ਦੇ ਚਟਨਪੱਲੀ 'ਚ ਪੁਲਸ ਮੁਕਾਬਲੇ 'ਚ ਸ਼ੁੱਕਰਵਾਰ ਸਵੇਰੇ ਮਾਰੇ ਗਏ। ਉਨ੍ਹਾਂ ਨੇ ਦੱਸਿਆ ਕਿ ਇਹ ਪੂਰੀ ਘਟਨਾ 3 ਵਜੇ ਤੋਂ 6 ਵਜੇ ਦਰਮਿਆਨ ਹੋਈ। ਦੱਸਿਆ ਜਾਂਦਾ ਹੈ ਕਿ ਸਾਰੇ ਚਾਰੇ ਦੋਸ਼ੀਆਂ ਨੂੰ 7 ਦਿਨਾਂ ਦੀ ਪੁਲਸ ਰਿਮਾਂਡ 'ਤੇ ਲਿਆ ਗਿਆ ਸੀ। ਪੁਲਸ ਸ਼ੁੱਕਰਵਾਰ ਦੀ ਸਵੇਰ ਸਾਰੇ ਦੋਸ਼ੀਆਂ ਨੂੰ ਉਸੇ ਫਲਾਈਓਵਰ ਦੇ ਹੇਠਾਂ  ਲੈ ਗਈ, ਜਿੱਥੇ ਇਨ੍ਹਾਂ ਲੋਕਾਂ ਨੇ ਪੀੜਤਾ ਦੀ ਗੈਂਗਰੇਪ ਤੋਂ ਬਾਅਦ ਹੱਤਿਆ ਕਰ ਦਿੱਤੀ ਸੀ। ਕਤਲ ਤੋਂ ਬਾਅਦ ਇਨ੍ਹਾਂ ਸਾਰੇ ਨੇ ਡਾਕਟਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ।

ਪੁਲਸ ਨੇ ਦੱਸਿਆ ਕਿ ਉਹ ਕ੍ਰਾਈਮ ਸੀਨ ਦੋਹਰਾਉਣਾ ਚਾਹੁੰਦੀ ਸੀ, ਜਿਸ ਨਾਲ ਇਸ ਘਟਨਾ ਨਾਲ ਜੁੜੀ ਹਰ ਇਕ ਜਾਣਕਾਰੀ ਉਸ ਨੂੰ ਮਿਲ ਸਕੇ, ਦੋਸ਼ੀਆਂ ਨੂੰ ਜਦੋਂ ਹਾਦਸੇ ਵਾਲੀ ਜਗ੍ਹਾ 'ਤੇ ਲਿਆਂਦਾ ਗਿਆ, ਉਦੋਂ ਉਨ੍ਹਾਂ ਨੇ ਪੁਲਸ ਦੀ ਬੰਦੂਕ ਖੋਹ ਲਈ ਅਤੇ ਧੁੰਦ ਦਾ ਫਾਇਦਾ ਚੁੱਕ ਕੇ ਦੌੜਨ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਦੋਸ਼ੀਆਂ ਨੇ ਪੁਲਸ 'ਤੇ ਫਾਇਰਿੰਗ ਵੀ ਕੀਤੀ, ਜਿਸ ਤੋਂ ਬਾਅਦ ਪੁਲਸ ਨੂੰ ਵੀ ਫਾਇਰਿੰਗ ਕਰਨੀ ਪਈ। ਦੋਹਾਂ ਪਾਸਿਓਂ ਹੋਈ ਫਾਇਰਿੰਗ 'ਚ ਚਾਰੇ ਦੋਸ਼ੀਆਂ ਦੀ ਮੌਤ ਹੋ ਗਈ।


DIsha

Edited By DIsha