ਦਿੱਲੀ ’ਚ ਆਟੋ ਚਲਾ ਕੇ ਦਫ਼ਤਰ ਜਾਂਦੀਆਂ ਹਨ ਅਮਰੀਕੀ ਡਿਪਲੋਮੇਟਸ, ਬੁਲੇਟ ਪਰੂਫ ਗੱਡੀਆਂ ਛੱਡੀਆਂ
Thursday, Nov 24, 2022 - 01:11 PM (IST)
ਨਵੀਂ ਦਿੱਲੀ– ਦਿੱਲੀ ਵਿਚ ਸਥਿਤ ਅਮਰੀਕੀ ਦੂਤਾਵਾਸ ਦੀਆਂ 4 ਮਹਿਲਾ ਅਧਿਕਾਰੀ ਆਟੋ ਚਲਾਕੇ ਦਫ਼ਤਰ ਜਾਂਦੀਆਂ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਨੇ ਸਰਕਾਰ ਤੋਂ ਮਿਲੀਆਂ ਬੁਲੇਟ ਪਰੂਫ ਗੱਡੀਆਂ ਵੀ ਛੱਡ ਦਿੱਤੀਆਂ ਹਨ। ਐੱਨ. ਐੱਲ. ਮੇਸਨ, ਰੂਥ ਹੋਲਮਬਰਗ, ਸ਼ਰੀਨਜੇ ਕਿਟਰਮੈਨ ਅਤੇ ਜੇਨੀਫਰ ਬਾਇਵਾਟਰਸ ਦਾ ਕਹਿਣਾ ਹੈ ਕਿ ਆਟੋ ਚਲਾਉਣਾ ਮਜ਼ੇਦਾਰ ਹੀ ਨਹੀਂ, ਸਗੋਂ ਇਹ ਇਕ ਮਿਸਾਲ ਹੈ ਕਿ ਅਮਰੀਕੀ ਸੀਨੇਟਰ ਵੀ ਆਮ ਲੋਕਾਂ ਵਾਂਗ ਹੀ ਹਨ।
ਇਹ ਵੀ ਪੜ੍ਹੋ– ਬੰਦ ਹੋ ਸਕਦੀ ਹੈ ਗਰੀਬਾਂ ਲਈ ਮੁਫ਼ਤ ਅਨਾਜ ਯੋਜਨਾ?
ਇਹ ਵੀ ਪੜ੍ਹੋ– ਐਪਲ ਦੇ ਸ਼ੋਅਰੂਮ ’ਚ ਜਾ ਵੜੀ ਤੇਜ਼ ਰਫ਼ਤਾਰ SUV, ਮਚੀ ਹਫੜਾ-ਦਫੜੀ
ਗੱਲਬਾਤ ਵਿਚ ਐੱਨ. ਐੱਲ. ਮੇਸਨ ਨੇ ਕਿਹਾ ਕਿ ਮੈਂ ਕਦੇ ਵੀ ਕਲੱਚ ਵਾਲੀਆਂ ਗੱਡੀਆਂ ਨਹੀਂ ਚਲਾਈਆਂ। ਮੈਂ ਹਮੇਸ਼ਾ ਆਟੋਮੈਟਿਕ ਕਾਰ ਹੀ ਚਲਾਉਂਦੀ ਹਾਂ, ਪਰ ਭਾਰਤ ਆਕੇ ਆਟੋ ਚਲਾਉਣਾ ਇਕ ਨਵਾਂ ਤਜ਼ਰਬਾ ਸੀ। ਜਦੋਂ ਮੈਂ ਪਾਕਿਸਤਾਨ ਵਿਚ ਸੀ ਓਦੋਂ ਮੈਂ ਵੱਡੀ ਅਤੇ ਸ਼ਾਨਦਾਰ ਬੁਲੇਟ ਪਰੂਫ ਗੱਡੀ ਵਿਚ ਘੁੰਮਦੀ ਸੀ। ਉਸੇ ਰਾਹੀਂ ਦਫ਼ਤਰ ਜਾਂਦੀ ਸੀ, ਪਰ ਜਦੋਂ ਮੈਂ ਬਾਹਰ ਆਟੋ ਦੇਖਦੀ ਸੀ ਤਾਂ ਲਗਦਾ ਸੀ ਕਿ ਇਕ ਵਾਰ ਤਾਂ ਇਸਨੂੰ ਚਲਾਉਣਾ ਹੈ। ਇਸ ਲਈ ਜਿਵੇਂ ਹੀ ਭਾਰਤ ਆਈ ਤਾਂ ਇਕ ਆਟੋ ਖ਼ਰੀਦ ਲਿਆ। ਮੇਰੇ ਨਾਲ ਰੂਥ, ਸ਼ਰੀਨ ਅਤੇ ਜੇਨੀਫਰ ਨੇ ਵੀ ਆਟੋ ਖ਼ਰੀਦੇ।
ਇਹ ਵੀ ਪੜ੍ਹੋ– ਮਾਰੂਤੀ ਸੁਜ਼ੂਕੀ ਨੇ ਲਾਂਚ ਕੀਤੀ ਸਭ ਤੋਂ ਸਸਤੀ 7-ਸੀਟਰ ਕਾਰ, ਦੇਵੇਗੀ 27 ਕਿ.ਮੀ. ਦੀ ਮਾਈਲੇਜ
ਇਹ ਵੀ ਪੜ੍ਹੋ– ਸ਼ਰਮਨਾਕ! ਹਸਪਤਾਲ ਨੇ ਗਰਭਵਤੀ ਔਰਤ ਨੂੰ ਨਹੀਂ ਕੀਤਾ ਐਡਮਿਟ, ਲੋਕਾਂ ਨੇ ਸੜਕ ’ਤੇ ਕਰਵਾਈ ਡਿਲਿਵਰੀ
ਮੇਸਨ ਨੇ ਕਿਹਾ ਕਿ ਮੈਨੂੰ ਮੇਰੀ ਮਾਂ ਤੋਂ ਪ੍ਰੇਰਣਾ ਮਿਲੀ। ਉਹ ਹਮੇਸ਼ਾ ਕੁਝ ਨਵਾਂ ਕਰਦੀ ਰਹਿੰਦੀ ਸੀ। ਉਨ੍ਹਾਂ ਨੇ ਮੈਨੂੰ ਹਮੇਸ਼ਾ ਚਾਂਸ ਲੈਣਾ ਸਿਖਾਇਆ. ਮੇਰੀ ਬੇਟੀ ਵੀ ਆਟੋ ਚਲਾਉਣਾ ਸਿੱਖ ਰਹੀ ਹੈ। ਮੈਂ ਆਟੋ ਦੀ ਪਰਸਨਲਾਈਜ ਕੀਤਾ ਹੈ। ਇਸ ਵਿਚ ਬਲੂਟੁੱਥ ਡਿਵਾਈਸ ਲਗਾ ਹੈ। ਇਸ ਵਿਚ ਟਾਈਗਰ ਪ੍ਰਿੰਟ ਵਾਲੇ ਪਰਦੇ ਵੀ ਲੱਗੇ ਹਨ।
ਇਹ ਵੀ ਪੜ੍ਹੋ– ਦਿਲ ਹੋਣਾ ਚਾਹੀਦੈ ਜਵਾਨ, ਉਮਰਾਂ ’ਚ ਕੀ ਰੱਖਿਐ! 70 ਸਾਲਾ ਸ਼ਖ਼ਸ ਨੇ 19 ਸਾਲ ਦੀ ਕੁੜੀ ਨਾਲ ਕਰਵਾਈ ‘ਲਵ ਮੈਰਿਜ’