ਵੱਡਾ ਹਾਦਸਾ : ਚੱਲਦੀ ਬੱਸ 'ਚ ਆਇਆ 11 ਹਜ਼ਾਰ ਵੋਲਟ ਦਾ ਕਰੰਟ, ਕਈਆਂ ਦੇ ਜਿਊਂਦੇ ਸੜਨ ਦੀ ਸੰਭਾਵਨਾ
Monday, Mar 11, 2024 - 03:13 PM (IST)

ਗਾਜ਼ੀਪੁਰ- ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ 'ਚ 11 ਹਜ਼ਾਰ ਵੋਲਟ ਦੀ ਬਿਜਲੀ ਦੀ ਤਾਰ ਦੇ ਸੰਪਰਕ 'ਚ ਆਉਣ ਨਾਲ ਸਵਾਰੀਆਂ ਨਾਲ ਭਰੀ ਬੱਸ 'ਚ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਲੋਕ ਕਰੰਟ ਕਾਰਨ ਬਚਾਅ ਲਈ ਬਾਹਰ ਛਾਲ ਨਹੀਂ ਮਾਰ ਸਕੇ। ਜਿਸ ਕਾਰਨ ਕਈ ਲੋਕਾਂ ਦੇ ਜਿਊਂਦੇ ਸੜਨ ਦਾ ਖ਼ਦਸ਼ਾ ਹੈ। ਬੱਸ 'ਚ 30 ਤੋਂ ਵੱਧ ਯਾਤਰੀ ਸਵਾਰ ਸਨ।
ਘਟਨਾ ਮਰਦਹ ਥਾਣਾ ਖੇਤਰ ਦੇ ਮਹਾਹਰ ਜਾਣ ਵਾਲੇ ਰੋਡ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਮਊ ਦੇ ਕੋਪਾ ਤੋਂ ਬਾਰਾਤ ਲੈ ਕੇ ਮਰਦਹ ਦੇ ਮਹਾਹਰ ਧਾਮ 'ਤੇ ਕੱਚੇ ਰਸਤੇ ਤੋਂ ਆ ਰਹੀ ਸੀ। ਅੱਗ ਇੰਨੀ ਭਿਆਨਕ ਸੀ ਕਿ ਸ਼ੁਰੂਆਤ 'ਚ ਸਥਾਨਕ ਲੋਕ ਅੱਗ ਬੁਝਾਉਣ ਲਈ ਮਦਦ ਕਰਨ ਦੀ ਹਿੰਮਤ ਨਹੀਂ ਕਰ ਸਕੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e