McDonald''s ਦੇ ਸ਼ੌਕੀਨ ਪੜ੍ਹ ਲੈਣ ਇਹ ਖ਼ਬਰ, ਨਕਲੀ ਪਨੀਰ ਦੀ ਵਰਤੋਂ ਕਰਨ ''ਤੇ FDA ਨੇ Suspend ਕੀਤਾ ਲਾਇਸੰਸ

Saturday, Feb 24, 2024 - 05:44 AM (IST)

McDonald''s ਦੇ ਸ਼ੌਕੀਨ ਪੜ੍ਹ ਲੈਣ ਇਹ ਖ਼ਬਰ, ਨਕਲੀ ਪਨੀਰ ਦੀ ਵਰਤੋਂ ਕਰਨ ''ਤੇ FDA ਨੇ Suspend ਕੀਤਾ ਲਾਇਸੰਸ

ਨੈਸ਼ਨਲ ਡੈਸਕ: ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ (FDA) ਨੇ ਬਰਗਰ ਚੇਨ ਰੈਸਟੋਰੈਂਟ McDonald's 'ਤੇ ਵੱਡੀ ਕਾਰਵਾਈ ਕੀਤੀ ਹੈ। ਮਹਾਰਾਸ਼ਟਰ ਦੇ ਅਹਿਮਦਨਗਰ ਵਿਚ ਸਥਿਤ McDonald's ਦੇ ਆਊਟਲੈੱਟ 'ਤੇ ਇਹ ਐਕਸ਼ਨ ਲਿਆ ਹੈ। FDA ਨੇ ਕੰਪਨੀ ਦੇ ਇਕ ਆਊਟਲੈੱਟ ਦਾ ਲਾਇਸੰਸ Suspend ਕਰ ਦਿੱਤਾ ਹੈ। ਰਿਪੋਰਟ ਮੁਤਾਬਕ, ਅਹਿਮਦਨਗਰ ਵਿਚ ਸਥਿਤ ਕੰਪਨੀ ਦੇ ਇਕ ਆਊਟਲੈੱਟ ਵੱਲੋਂ ਆਪਣੇ ਫਾਸਟਫੂਡ ਆਈਟਮ ਵਿਚ ਨਕਲੀ ਪਨੀਰ ਦੀ ਵਰਤੋਂ ਕੀਤੀ ਜਾ ਰਹੀ ਸੀ, ਜਿਸ ਕਾਰਨ ਉਸ ਦਾ ਲਾਇਸੰਸ Suspend ਕਰ ਦਿੱਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਲਾਰੈਂਸ ਬਿਸ਼ਨੋਈ ਦੇ ਭਰਾ ਦੇ ਕਹਿਣ ’ਤੇ ਚਲਾਈਆਂ ਗੋਲ਼ੀਆਂ, ਫ਼ਿਰ ਹੋ ਗਏ Live, ਪੁਲਸ ਨੇ ਕੀਤਾ ਗ੍ਰਿਫ਼ਤਾਰ

ਇਸ ਮਾਮਲੇ 'ਚ ਕੰਪਨੀ ਨੇ ਸਪੱਸ਼ਟੀਕਰਨ ਦਿੰਦੇ ਹੋਏ ਆਪਣੇ ਗਾਹਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਬਰਗਰ ਅਤੇ ਨਗਟ ਵਰਗੀਆਂ ਪਨੀਰ ਵਾਲੀਆਂ ਚੀਜ਼ਾਂ 'ਚ ਸਿਰਫ ਉੱਚ ਗੁਣਵੱਤਾ ਵਾਲੇ ਪਨੀਰ ਦੀ ਵਰਤੋਂ ਕਰਦੀ ਹੈ। ਉੱਥੇ ਹੀ ਐੱਫ. ਡੀ. ਏ. ਦੇ ਕਮਿਸ਼ਨਰ ਅਭਿਮਨਿਊ ਕਾਲੇ ਨੇ ਕਿਹਾ, "ਸਾਨੂੰ ਅਸਲ ਪਨੀਰ ਦੀ ਬਜਾਏ ਪਨੀਰ ਐਨਾਲਾਗ ਦੀ ਵਰਤੋਂ ਬਾਰੇ ਗਾਹਕਾਂ ਤੋਂ ਫੀਡਬੈਕ ਮਿਲਿਆ ਸੀ। ਜਿਸ ਤੋਂ ਬਾਅਦ ਅਸੀਂ ਜਾਂਚ ਕੀਤੀ। ਜਾਂਚ ਦੌਰਾਨ ਪਤਾ ਲੱਗਿਆ ਕਿ ਅਸਲ ਦੀ ਥਾਂ 'ਤੇ ਬਨਸਪਤੀ ਤੇਲ (ਡਾਲਡਾ ਆਇਲ) ਦੀ ਵਰਤੋਂ ਕੀਤੀ ਜਾ ਰਹੀ ਸੀ। 

ਅਹਿਮਦਨਗਰ 'ਚ ਸਥਿਤ ਫਾਸਟ ਫੂਡ ਦੀ ਦਿੱਗਜ ਕੰਪਨੀ McDonald's ਦੇ ਆਊਟਲੈਟ 'ਚ ਅਸਲੀ ਪਨੀਰ ਦੀ ਬਜਾਏ ਨਕਲੀ ਪਨੀਰ ਦੀ ਵਰਤੋਂ ਕੀਤੀ ਜਾ ਰਹੀ ਸੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਹਾਰਾਸ਼ਟਰ FDA ਨੇ ਇਸ ਆਊਟਲੈਟ ਦੇ ਲਾਇਸੰਸ ਨੂੰ ਮੁਅੱਤਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਆਪਣੀ ਕੀਮਤ ਬਚਾਉਣ ਲਈ ਗਾਹਕਾਂ ਨੂੰ ਗੁੰਮਰਾਹ ਕਰ ਰਹੀ ਸੀ ਅਤੇ ਪਨੀਰ ਦੀ ਬਜਾਏ ਬਨਸਪਤੀ ਤੇਲ ਦੀ ਵਰਤੋਂ ਕਰ ਰਹੀ ਸੀ। ਇਸ ਮਾਮਲੇ ਨੂੰ ਲੈ ਕੇ ਐੱਫ.ਡੀ.ਏ. ਨੇ ਆਊਟਲੈੱਟ ਦੇ ਮੇਨੂ ਕਾਰਡਾਂ ਤੋਂ ਉਹ ਸਾਰੀਆਂ ਚੀਜ਼ਾਂ ਹਟਾ ਦਿੱਤੀਆਂ ਹਨ, ਜਿਨ੍ਹਾਂ 'ਚ ਪਨੀਰ ਦੀ ਵਰਤੋਂ ਕੀਤੀ ਜਾਂਦੀ ਸੀ।

ਇਹ ਖ਼ਬਰ ਵੀ ਪੜ੍ਹੋ - 3 ਦੋਸਤਾਂ ਨੇ ਪਹਿਲਾਂ ਕੀਤਾ NRI ਦਾ ਕਤਲ, ਫ਼ਿਰ ਆਪਣੇ ਹੀ ਸਾਥੀ ਨੂੰ ਉਤਾਰਿਆ ਮੌਤ ਦੇ ਘਾਟ

ਖਾਣੇ ਦੀ ਵਿਕਰੀ ਬੰਦ ਹੋਣ ਦੇ ਡਰੋਂ, ਮੈਕਡੋਨਲਡਜ਼ ਰੈਸਟੋਰੈਂਟਾਂ ਦਾ ਪ੍ਰਬੰਧਨ ਕਰਨ ਵਾਲੀ ਕੰਪਨੀ ਹਾਰਡਕੈਸਲ ਰੈਸਟੋਰੈਂਟ ਪ੍ਰਾਈਵੇਟ ਲਿਮਟਿਡ ਨੇ ਆਖਰਕਾਰ ਫੂਡ ਐਂਡ ਸੇਫਟੀ ਪ੍ਰਸ਼ਾਸਨ ਨੂੰ ਜਵਾਬ ਦਿੱਤਾ ਹੈ। ਕੰਪਨੀ ਨੇ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ ਉਸ ਨੇ ਸਮੱਗਰੀ ਦੇ ਨਾਂ ਬਦਲ ਦਿੱਤੇ ਹਨ ਅਤੇ ਨਾਵਾਂ ਤੋਂ 'ਚੀਜ਼' ਸ਼ਬਦ ਹਟਾ ਦਿੱਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News