ਈਦ 'ਤੇ ਗਲੇ ਮਿਲੀ ਲੜਕੀ 'ਤੇ ਜਾਰੀ ਹੋਇਆ ਫਤਵਾ, ਮਿਲ ਰਹੀਆਂ ਹਨ ਧਮਕੀਆਂ

Friday, Jun 22, 2018 - 06:17 PM (IST)

ਈਦ 'ਤੇ ਗਲੇ ਮਿਲੀ ਲੜਕੀ 'ਤੇ ਜਾਰੀ ਹੋਇਆ ਫਤਵਾ, ਮਿਲ ਰਹੀਆਂ ਹਨ ਧਮਕੀਆਂ

ਨੈਸ਼ਨਲ ਡੈਸਕ— ਈਦ 'ਤੇ ਗਲੇ ਮਿਲਣਾ ਮੁਰਾਦਾਬਾਦ ਦੀ ਇਕ ਲੜਕੀ ਲਈ ਆਫਤ ਬਣ ਗਿਆ ਹੈ। ਲੋਕਾਂ ਨੂੰ ਮੁਬਾਰਕਬਾਦ ਦੇਣ ਲਈ ਉਹ ਇਕ ਸਿਨੇਮਾ ਹਾਲ ਦੇ ਸਾਹਮਣੇ ਖੜ੍ਹੀ ਹੋ ਗਈ ਸੀ। ਲੋਕਾਂ ਦੀ ਲਾਈਨ ਲੱਗ ਗਈ ਸਿਰਫ ਲੜਕੀ ਨਾਲ ਗਲੇ ਲੱਗਣ ਲਈ। ਕਿਸੇ ਨੇ ਇਸ ਦਾ ਵੀਡੀਓ ਯੂ ਟਿਊਬ 'ਤੇ ਪਾ ਦਿੱਤਾ ਅਤੇ ਦੇਖਦੇ ਹੀ ਦੇਖਦੇ ਇਹ ਵਾਇਰਲ ਹੋ ਗਿਆ। ਹੁਣ ਉਸੀ ਲੜਕੀ ਖਿਲਾਫ ਮੁਆਫੀ ਮੰਗਣ ਦਾ ਫਤਵਾ ਜਾਰੀ ਹੋ ਗਿਆ ਹੈ। ਗੱਲ ਇੰਨੀ ਵਧ ਗਈ ਕਿ ਵੀਡੀਓ 'ਚ ਮੌਜੂਦ ਲੜਕੀ ਦੀ ਜ਼ਿੰਦਗੀ ਨਰਕ ਬਣ ਗਈ। ਉਹ ਨਾ ਘਰ ਤੋਂ ਨਿਕਲ ਸਕਦੀ ਹੈ, ਨਾ ਰਿਸ਼ਤੇਦਾਰਾਂ ਦੇ ਘਰ ਜਾ ਸਕਦੀ, ਨਾ ਦੋਸਤਾਂ ਨਾਲ ਮਿਲ ਸਕਦੀ ਹੈ ਅਤੇ ਨਾ ਹੀ ਕਾਲਜ ਜਾ ਸਕਦੀ ਹੈ। ਲੜਕੀ ਵੱਲੋਂ ਗਲੇ ਲਗਾਉਣ 'ਤੇ ਬੀ.ਜੇ.ਪੀ ਪਰਿਸ਼ਦ ਦਾ ਬਿਆਨ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੰਗਾ ਹੋ ਸਕਦਾ ਸੀ, ਬਵਾਲ ਹੋ ਸਕਦਾ ਸੀ। ਆਲਿਮ ਤਰੰਨੁਮ ਇਕਬਾਲ ਦਾ ਇਹ ਮੰਨਣਾ ਹੈ ਕਿ ਇਹ ਇਕਦਮ ਨਾਜਾਇਜ਼ ਗੱਲ ਸੀ। ਉਨ੍ਹਾਂ ਦੇ ਮੁਤਾਬਕ ਲੜਕੀ ਨੇ ਯੂ ਟਿਊਬ 'ਤੇ ਸਬਸਕ੍ਰਾਇਬਰ ਵਧਾਉਣ ਲਈ ਇਹ ਸਭ ਕੀਤਾ ਹੈ। 


ਲੜਕੀ ਦਾ ਕਹਿਣਾ ਹੈ ਕਿ ਮੇਰਾ ਬਾਹਰ ਆਉਣਾ-ਜਾਣਾ ਮੁਸ਼ਕਲ ਹੋ ਗਿਆ ਹੈ। ਮੈਨੂੰ ਵਧੀਆ ਲੱਗਾ, ਕਈ ਲੋਕ ਪਰਿਵਾਰ ਦੇ ਨਾਲ ਆਏ ਅਤੇ ਮੈਂ ਬੱਚਿਆਂ ਨਾਲ ਵੀ ਫੋਟੋਆਂ ਖਿੱਚਵਾਈਆਂ। ਮੈਂ ਚਾਹੁੰਦੀ ਹਾਂ ਕਿ ਲੋਕ ਆਪਣੀ ਸੋਚ ਨੂੰ ਨੀਵਾਂ ਨਾ ਕਰਨ। ਮੈਂ ਤਾਂ ਈਦ ਦੀ ਮੁਬਾਰਕਬਾਦ ਲਈ ਇਹ ਯੋਜਨਾ ਬਣਾਈ ਸੀ। ਲੜਕੀ ਮੁਤਾਬਕ ਉਹ ਸਟਾਰ ਬਣਨਾ ਚਾਹੁੰਦੀ ਤਾਂ ਮਿਹਨਤ ਕਰਦੀ। ਇਸ ਤਰ੍ਹਾਂ ਦੀ ਪਬਲਿਸਿਟੀ ਨਹੀਂ ਚਾਹੀਦੀ। ਲੜਕੀ ਦੇ ਮਾਤਾ-ਪਿਤਾ ਨੇ ਇਸ ਮਾਮਲੇ 'ਚ ਕਿਹਾ ਕਿ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ।


Related News