ਪਿਓ ਹੈ ਜਾਂ ਰਾਖਸ਼ਸ, 5 ਸਾਲ ਦੇ ਪੁੱਤ ਨੂੰ ਵੀ ਨਾ ਬਖਸ਼ਿਆ

Monday, Oct 28, 2024 - 02:53 PM (IST)

ਪਿਓ ਹੈ ਜਾਂ ਰਾਖਸ਼ਸ, 5 ਸਾਲ ਦੇ ਪੁੱਤ ਨੂੰ ਵੀ ਨਾ ਬਖਸ਼ਿਆ

ਬਾਂਦਾ (ਭਾਸ਼ਾ)- ਰਾਤ ਨੂੰ ਸੌਂਦੇ ਸਮੇਂ ਬੇਟੇ ਦੇ ਰੌਣ ਤੋਂ ਨਾਰਾਜ਼ ਪਿਓ ਨੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਸੁਪਰਡੈਂਟ ਰਾਜਕਰਨ ਨੇ ਸੋਮਵਾਰ ਨੂੰ ਦੱਸਿਆ ਕਿ ਐਤਵਾਰ ਰਾਤ ਮਊ ਥਾਣਾ ਖੇਤਰ ਦੇ ਦੁਵਾਰੀ ਪਿੰਡ 'ਚ ਰਾਜਕੁਮਾਰ ਨਿਸ਼ਾਦ (35) ਨੇ 5 ਸਾਲਾ ਬੇਟੇ ਸਤਿਅਮ ਦਾ ਕੁਹਾੜੀ ਨਾਲ ਗਲ਼ ਵੱਢ ਕੇ ਕਤਲ ਕਰ ਦਿੱਤਾ। ਉਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਕਮਰੇ 'ਚ ਬੰਦ ਕਰ ਕੇ ਅੱਗ ਲਗਾ ਲਈ।

ਉਨ੍ਹਾਂ ਦੱਸਿਆ ਕਿ ਰੌਲਾ ਸੁਣ ਕੇ ਗੁਆਂਢੀਆਂ ਨੇ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਨਿਸ਼ਾਦ ਨੂੰ ਬਚਾਇਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਬੱਚੇ ਦੇ ਕਤਲ 'ਚ ਇਸਤੇਮਾਲ ਕੀਤੀ ਗਈ ਕੁਹਾੜੀ ਵੀ ਬਰਾਮਦ ਕਰ ਲਈ ਹੈ। ਰਾਜਕਰਨ ਨੇ ਦੱਸਿਆ ਕਿ ਦੋਸ਼ੀ ਨੇ ਪੁੱਛ-ਗਿੱਛ 'ਚ ਪੁਲਸ ਨੂੰ ਦੱਸਿਆ ਕਿ ਰਾਤ ਨੂੰ ਸੌਂਦੇ ਸਮੇਂ ਉਸ ਦਾ ਬੇਟਾ ਰੌਣ ਲੱਗ ਗਿਆ ਸੀ, ਜਿਸ ਕਾਰਨ ਗੁੱਸੇ 'ਚ ਆ ਕੇ ਉਸ ਨੇ ਕੁਹਾੜੀ ਨਾਲ ਉਸ ਦੀ ਗਰਦਨ ਵੱਢ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News