ਪਿਤਾ ਨੇ 4 ਧੀਆਂ ਦਾ ਜ਼ਹਿਰ ਖੁਆ ਕੇ ਕੀਤਾ ਕਤਲ, ਕੁਝ ਮਹੀਨੇ ਪਹਿਲਾਂ ਕੋਰੋਨਾ ਕਾਰਨ ਹੋਈ ਸੀ ਮਾਂ ਦੀ ਮੌਤ

Saturday, Sep 18, 2021 - 04:34 PM (IST)

ਪਿਤਾ ਨੇ 4 ਧੀਆਂ ਦਾ ਜ਼ਹਿਰ ਖੁਆ ਕੇ ਕੀਤਾ ਕਤਲ, ਕੁਝ ਮਹੀਨੇ ਪਹਿਲਾਂ ਕੋਰੋਨਾ ਕਾਰਨ ਹੋਈ ਸੀ ਮਾਂ ਦੀ ਮੌਤ

ਬਾੜਮੇਰ- ਰਾਜਸਥਾਨ ’ਚ ਸਰਹੱਦੀ ਬਾੜਮੇਰ ਜ਼ਿਲ੍ਹੇ ਦੇ ਸ਼ਿਵ ਥਾਣਾ ਖੇਤਰ ਦੇ ਪੋਸ਼ਾਲ ਪਿੰਡ ’ਚ ਇਕ ਕਲਯੁੱਗੀ ਪਿਓ ਨੇ ਸ਼ਨੀਵਾਰ ਨੂੰ ਆਪਣੀਆਂ 4 ਧੀਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖ਼ੁਦਕੁਸ਼ੀ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ। ਘਟਨਾ ਦੀ ਜਾਣਕਾਰੀ ਮਿਲਣ ’ਤੇ ਪੁਲਸ ਦਲ ਥਾਣਾ ਅਧਿਕਾਰੀ ਓਮ ਪ੍ਰਕਾਸ਼ ਵਿਸ਼ਨੋਈ ਦੀ ਅਗਵਾਈ ’ਚ ਹਾਦਸੇ ਵਾਲੀ ਜਗ੍ਹਾ ਪਹੁੰਚਿਆ ਅਤੇ ਮੌਕੇ ਦੀ ਜਾਂਚ ਕਰ ਕੇ ਜ਼ਖਮੀ ਪਿਓ ਨੂੰ ਸਰਕਾਰੀ ਹਸਪਤਾਲ ਬਾੜਮੇਰ ਇਲਾਜ ਲਈ ਦਾਖ਼ਲ ਕਰਵਾਇਆ। ਥਾਣਾ ਅਧਿਕਾਰੀ ਓਮ ਪ੍ਰਕਾਸ਼ ਵਿਸ਼ਨੋਈ ਨੇ ਦੱਸਿਆ ਕਿ ਪੂਸ਼ਡ ਪਿੰਡ ਵਾਸੀ 30 ਸਾਲਾ ਪੁਰਖਾਰਾਮ ਦੀ ਪਤਨੀ ਦੀ ਕੁਝ ਮਹੀਨੇ ਪਹਿਲਾਂ ਕੋਰੋਨਾ ਨਾਲ ਮੌਤ ਹੋ ਗਈ ਸੀ। ਪਤਨੀ ਦੀ ਮੌਤ ਦੇ ਬਾਅਦ ਤੋਂ ਪੁਰਖਾਰਾਮ ਦੂਜੇ ਵਿਆਹ ਦੀ ਫਿਰਾਕ ’ਚ ਸੀ।

ਇਹ ਵੀ ਪੜ੍ਹੋ : ਬੈਂਗਲੁਰੂ ’ਚ ਪਰਿਵਾਰ ਦੇ 5 ਮੈਂਬਰ ਮਿਲੇ ਮ੍ਰਿਤ, 5 ਦਿਨਾਂ ਤੱਕ ਲਾਸ਼ਾਂ ਨਾਲ ਰਹੀ ਢਾਈ ਸਾਲ ਦੀ ਬੱਚੀ

ਪੁਰਖਾਰਾਮ ਦੀਆਂ 4 ਧੀਆਂ ਹਨ। ਪੁਰਖਾਰਾਮ ਨੇ ਸ਼ਨੀਵਾਰ ਨੂੰ 8 ਸਾਲ ਦੀ ਜੀਆ, 6 ਸਾਲ ਦੀ ਹੀਨਾ, 4 ਸਾਲ ਦੀ ਭੋਜੋਂ ਅਤੇ ਡੇਢ ਸਾਲ ਦੀ ਲਿਸਕੀ ਨੂੰ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਬਾਅਦ ’ਚ ਖ਼ੁਦ ਵੀ ਜ਼ਹਿਰ ਖਾ ਕੇ ਪਾਣੀ ਦੇ ਟਾਂਕੇ ’ਚ ਛਾਲ ਮਾਰ ਦਿੱਤੀ। ਘਟਨਾ ਦੀ ਜਾਣਕਾਰੀ ਪੁਲਸ ਥਾਣਾ ਸ਼ਿਵ ਨੂੰ ਮਿਲਣ ’ਤੇ ਥਾਣਾ ਅਧਿਕਾਰੀ ਓਮ ਪ੍ਰਕਾਸ਼ ਵਿਸ਼ਨੋਈ ਮੌਕੇ ’ਤੇ ਪਹੁੰਚੇ। ਪੁਰਖਾਰਾਮ ਨੂੰ ਟਾਂਕੇ ਤੋਂ ਬਾਹਰ ਨਿਕਲ ਕੇ ਉਸ ਨੂੰ ਇਲਾਜ ਲਈ ਹਸਪਤਾਲ ਭੇਜਿਆ। ਨਾਲ ਹੀ ਸਾਰੀਆਂ 4 ਕੁੜੀਆਂ ਦੀਆਂ ਲਾਸ਼ਾਂ ਸ਼ਿਵ ਹਸਪਤਾਲ ਦੇ ਮੁਰਦਾਘਰ ’ਚ ਪੋਸਟਮਾਰਟਮ ਲਈ ਭਿਜਵਾਈਆਂ ਗਈਆਂ। ਇਸ ਘਟਨਾ ਨਾਲ ਪੂਰਾ ਖੇਤਰ ਹੈਰਾਨ ਹੈ।

ਇਹ ਵੀ ਪੜ੍ਹੋ : ਮੱਧ ਪ੍ਰਦੇਸ਼ : ਪ੍ਰੇਮ ਪ੍ਰੰਸਗ ’ਚ ਨੌਜਵਾਨ ’ਤੇ ਮਿੱਟੀ ਦਾ ਤੇਲ ਸੁੱਟ ਕੇ ਲਾਈ ਅੱਗ, 4 ਲੋਕ ਗ੍ਰਿਫ਼ਤਾਰ


author

DIsha

Content Editor

Related News