ਬੇਰਹਿਮ ਪਿਓ ਦਾ ਸ਼ਰਮਨਾਕ ਕਾਰਾ, 4 ਮਹੀਨਿਆਂ ਦੇ ਜੌੜਿਆਂ ਬੱਚਿਆਂ ਨੂੰ ਦਿੱਤੀ ਰੂਹ ਕੰਬਾਊ ਮੌਤ
Thursday, May 11, 2023 - 05:12 PM (IST)

ਗਯਾ- ਬਿਹਾਰ ਦੇ ਗਯਾ 'ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਕਲਯੁਗੀ ਪਿਓ ਨੇ ਆਪਣੇ ਹੀ ਮਾਸੂਮ ਜੌੜਿਆਂ ਬੱਚਿਆਂ ਦਾ ਕਤਲ ਕਰ ਦਿੱਤਾ। ਇਹ ਘਟਨਾ ਗਯਾ ਸ਼ਹਿਰ ਦੇ ਮਗਧ ਮੈਡੀਕਲ ਥਾਣਾ ਖੇਤਰ ਦੀ ਹੈ, ਜਿੱਥੇ ਨਸ਼ੇੜੀ ਪਿਓ ਨੇ ਆਪਣੇ ਦੋ ਜੁੜਵਾ ਪੁੱਤਾ ਦਾ ਕਤਲ ਕਰ ਦਿੱਤਾ। ਓਧਰ ਮਗਧ ਮੈਡੀਕਲ ਥਾਣਾ ਮੁਖੀ ਸ਼ੈਲੇਸ਼ ਕੁਮਾਰ ਨੇ ਦੱਸਿਆ ਕਿ ਮਗਧ ਕਾਲੋਨੀ ਰੋਡ ਨੰਬਰ-5 ਵਾਸੀ ਦੇਵੇਸ਼ ਸ਼ਰਮਾ ਨੇ ਪਰਿਵਾਰਕ ਕਲੇਸ਼ ਕਾਰਨ ਬੁੱਧਵਾਰ ਦੇਰ ਰਾਤ ਆਪਣੇ 4 ਮਹੀਨੇ ਦੇ ਦੋ ਜੌੜਿਆਂ ਬੱਚਿਆਂ ਨੂੰ ਜ਼ਮੀਨ 'ਤੇ ਪਟਕ-ਪਟਕ ਕੇ ਬੇਰਹਿਮੀ ਨਾਲ ਮਾਰ ਦਿੱਤਾ।
ਇਹ ਵੀ ਪੜ੍ਹੋ- 'ਕਾਲ' ਬਣ ਕੇ ਆਈ ਬੇਕਾਬੂ ਕਾਰ; ਬੱਸ ਦੀ ਉਡੀਕ ਕਰ ਰਹੇ ਸਕੂਲੀ ਬੱਚਿਆਂ ਨੂੰ ਦਰੜਿਆ, 3 ਦੀ ਮੌਤ
ਘਟਨਾ ਮਗਰੋਂ ਮੁਲਜ਼ਮ ਪਿਓ ਫ਼ਰਾਰ ਹੈ। ਉਹ ਟੈਂਪੂ ਚਲਾਉਣ ਦਾ ਕੰਮ ਕਰਦਾ ਹੈ। ਕੁਮਾਰ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਮਗਧ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਮੁਖੀ ਸ਼ੈਲੇਸ਼ ਨੇ ਦੱਸਿਆ ਕਿ ਪਤੀ-ਪਤਨੀ ਵਿਚਾਲੇ ਆਪਸੀ ਘਰੇਲੂ ਕਲੇਸ਼ ਕਾਰਨ ਇਹ ਘਟਨਾ ਵਾਪਰੀ। ਮੁਲਜ਼ਮ ਦੇਵੇਸ਼ ਸ਼ਰਮਾ ਫ਼ਰਾਰ ਹੈ ਅਤੇ ਉਸ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਰਾਸ਼ਟਰਪਤੀ ਮੁਰਮੂ ਨੇ ਤਰਨਤਾਰਨ ਦੇ ਸ਼ਹੀਦ ਜਸਬੀਰ ਨੂੰ ਸ਼ੌਰਿਆ ਚੱਕਰ ਨਾਲ ਨਵਾਜਿਆ, ਮਾਂ ਹੋਈ ਭਾਵੁਕ
ਘਟਨਾ ਮਗਰੋ ਦੇਵੇਸ਼ ਦੀ ਪਤਨੀ ਰਾਣੀ ਨੇ ਦੱਸਿਆ ਕਿ ਉਸ ਦਾ ਪਤੀ ਹਮੇਸ਼ਾ ਸ਼ਰਾਬ ਦੇ ਨਸ਼ੇ 'ਚ ਰਹਿੰਦਾ ਸੀ, ਇਸ ਗੱਲ ਨੂੰ ਲੈ ਕੇ ਘਰ ਵਿਚ ਕਲੇਸ਼ ਰਹਿੰਦਾ ਸੀ। ਬੀਤੀ ਰਾਤ ਵੀ ਉਸ ਦਾ ਪਤੀ ਸ਼ਰਾਬ ਦੇ ਨਸ਼ੇ ਵਿਚ ਆਇਆ ਸੀ। ਉਸ ਨੇ ਪਹਿਲਾਂ ਉਸ ਨਾਲ ਕੁੱਟਮਾਰ ਕੀਤੀ ਅਤੇ ਫਿਰ ਦੋਹਾਂ ਜੌੜਿਆਂ ਬੱਚਿਆਂ ਨੂੰ ਮਾਰ ਦਿੱਤਾ। ਇਸ ਘਟਨਾ ਮਗਰੋਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ- BJP ਵਿਧਾਇਕ ਦੇ ਪੁੱਤ ਨੇ 25 ਜੋੜਿਆਂ ਦੇ ਸਮੂਹਿਕ ਵਿਆਹ ਸਮਾਰੋਹ 'ਚ ਲਏ ਸੱਤ ਫੇਰੇ, ਹਰ ਪਾਸੇ ਹੋ ਰਹੀ ਤਾਰੀਫ਼