ਸ਼ਰਾਬ ਦੇ ਨਸ਼ੇ ''ਚ ਟੱਲੀ ਪਿਓ ਨੇ ਜਵਾਨ ਧੀ ਨਾਲ ਕੀਤੀ ਅਜਿਹੀ ਹੈਵਾਨੀਅਤ, ਕੰਬ ਜਾਵੇਗੀ ਰੂਹ

Saturday, Nov 21, 2020 - 03:57 PM (IST)

ਸ਼ਰਾਬ ਦੇ ਨਸ਼ੇ ''ਚ ਟੱਲੀ ਪਿਓ ਨੇ ਜਵਾਨ ਧੀ ਨਾਲ ਕੀਤੀ ਅਜਿਹੀ ਹੈਵਾਨੀਅਤ, ਕੰਬ ਜਾਵੇਗੀ ਰੂਹ

ਹਮੀਰਪੁਰ— ਉੱਤਰ ਪ੍ਰਦੇਸ਼ ਦੇ ਹਮੀਰਪੁਰ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹਮੀਰਪੁਰ ਦੇ ਮੌਦਹਾ ਕਸਬੇ ਵਿਚ ਇਕ ਸ਼ਰਾਬੀ ਪਿਓ ਨੇ ਆਪਣੀ ਧੀ ਦਾ ਕੁਹਾੜੀ ਨਾਲ ਵੱਢ ਕੇ ਕਤਲ ਕਰ ਦਿੱਤਾ। ਪੁਲਸ ਨੇ ਰਾਜਮਿਸਤਰੀ ਦਾ ਕੰਮ ਕਰਨ ਵਾਲੇ ਰਮੇਸ਼ ਪ੍ਰਜਾਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਮੀਰਪੁਰ ਐੱਸ. ਪੀ. ਨਰਿੰਦਰ ਕੁਮਾਰ ਸਿੰਘ ਨੇ ਦੱਸਿਆ ਕਿ ਮੌਦਹਾ ਕਸਬੇ ਦੇ ਕੁਮਹਰੌੜਾ ਮੁਹੱਲਾ ਤਿੰਦੁਹੀ ਰੋਡ 'ਤੇ ਸ਼ੁੱਕਰਵਾਰ ਦੁਪਹਿਰ ਕਰੀਬ 3.30 ਵਜੇ ਰਾਜਮਿਸਤਰੀ ਦਾ ਕੰਮ ਕਰਨ ਵਾਲੇ ਰਮੇਸ਼ ਪ੍ਰਜਾਪਤੀ ਨੇ ਸ਼ਰਾਬ ਦੇ ਨਸ਼ੇ ਵਿਚ ਆਪਣੀ 22 ਸਾਲਾ ਧੀ ਅਨੀਤਾ ਦਾ ਕੁਹਾੜੀ ਨਾਲ ਵੱਢ ਕੇ ਕਤਲ ਕਰ ਦਿੱਤਾ। 

ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਹੱਸਦੇ-ਵੱਸਦੇ ਘਰ 'ਚ ਪਏ ਕੀਰਨੇ, 3 ਸਕੇ ਭਰਾਵਾਂ ਦੀ ਮੌਤ

ਧੀ ਦਾ ਕਤਲ ਕਰਨ ਤੋਂ ਬਾਅਦ ਰਮੇਸ਼ ਪੂਰੇ ਮੁਹੱਲੇ 'ਚ ਬੰਦੂਕ ਲਹਿਰਾ ਕੇ ਦਹਿਸ਼ਤ ਫੈਲਾਉਂਦਾ ਰਿਹਾ। ਪੁਲਸ ਮੁਤਾਬਕ ਰਮੇਸ਼ ਨੇ ਅਨੀਤਾ ਦੀ ਗਰਦਨ ਅਤੇ ਸਿਰ 'ਤੇ ਕੁਹਾੜੀ ਨਾਲ ਵਾਰ ਕੀਤੇ ਸਨ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਮੁਤਾਬਕ ਉਨ੍ਹਾਂ ਨੂੰ ਪਹਿਲਾਂ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਸ਼ਰਾਬ ਦੇ ਨਸ਼ੇ ਵਿਚ ਬੰਦੂਕ ਲਹਿਰਾ ਕੇ ਇਲਾਕੇ ਵਿਚ ਦਹਿਸ਼ਤ ਫੈਲਾ ਰਿਹਾ ਹੈ। ਫਿਰ ਕੁਝ ਦੇਰ ਬਾਅਦ ਦੂਜੀ ਸੂਚਨਾ ਮਿਲੀ ਕਿ ਰਮੇਸ਼ ਦੀ ਧੀ ਦੀ ਲਾਸ਼ ਉਸ ਦੇ ਘਰ 'ਚ ਪਈ ਹੈ। ਕਿਸੇ ਨੇ ਕਤਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ: 6 ਸਾਲਾ ਬੱਚੇ ਨੂੰ ਮਿਲੀ ਸਪੇਨ ਦੀ ਮਾਂ, ਵਿਦਾਈ ਸਮੇਂ ਰੋਕਿਆਂ ਨਾ ਰੁਕੇ ਸਭ ਦੇ ਹੰਝੂ (ਤਸਵੀਰਾਂ)

ਐੱਸ. ਪੀ. ਨੇ ਦੱਸਿਆ ਕਿ ਮੌਕੇ 'ਤੇ ਪੁੱਜੀ ਪੁਲਸ ਨੇ ਰਮੇਸ਼ ਨੂੰ ਫੜ ਲਿਆ ਅਤੇ ਪੁੱਛ-ਗਿੱਛ ਕੀਤੀ। ਪੁਲਸ ਵਲੋਂ ਕੀਤੀ ਗਈ ਪੁੱਛ-ਗਿੱਛ 'ਚ ਰਮੇਸ਼ ਨੇ ਆਪਣੀ ਧੀ ਦੇ ਕਤਲ ਦਾ ਜ਼ੁਰਮ ਕਬੂਲ ਕਰ ਲਿਆ ਹੈ। ਜਿਸ ਤੋਂ ਬਾਅਦ ਪੁਲਸ ਨੇ ਰਮੇਸ਼ ਨੂੰ ਕਤਲ ਵਿਚ ਇਸਤੇਮਾਲ ਕੀਤੀ ਗਈ ਕੁਹਾੜੀ, ਬੰਦੂਕ ਅਤੇ ਚਾਕੂ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ। ਐੱਸ. ਪੀ. ਨੇ ਦੱਸਿਆ ਕਿ ਘਟਨਾ ਦੇ ਸਮੇਂ ਮ੍ਰਿਤਕਾ ਦੀ ਮਾਂ ਬਿੱਟਨ ਖੇਤ ਵਿਚ ਚਾਰਾ ਕੱਟਣ ਗਈ ਸੀ ਅਤੇ ਉਸ ਦਾ ਛੋਟਾ ਭਰਾ ਸੁਨੀਲ ਪਸ਼ੂ ਚਰਾਉਣ ਗਿਆ ਸੀ। ਘਟਨਾ ਦੇ ਸਮੇਂ ਘਰ 'ਚ ਧੀ ਅਨੀਤਾ ਅਤੇ ਪਿਓ ਰਮੇਸ਼ ਹੀ ਸੀ। 

ਇਹ ਵੀ ਪੜ੍ਹੋ: ਇਸ ਸ਼ਖਸ ਨੇ 7 ਸਾਲ ਪਹਿਲਾਂ ਦੁਕਾਨ ਦਾ ਨਾਮ ਰੱਖਿਆ ਸੀ 'ਕੋਰੋਨਾ', ਹੁਣ ਹੋਇਆ ਫਾਇਦਾ (ਤਸਵੀਰਾਂ)

ਪੁਲਸ ਅਧਿਕਾਰੀ ਨੇ ਕਿਹਾ ਕਿ ਧੀ ਦਾ ਕਤਲ ਕਰਨ ਤੋਂ ਬਾਅਦ ਰਮੇਸ਼ ਆਪਣੇ ਇਕ ਗੁਆਂਢੀ ਘਰ ਗਿਆ ਸੀ ਅਤੇ ਕਿਹਾ ਕਿ ਉਸ ਨੇ ਆਪਣੀ ਧੀ ਦਾ ਕਤਲ ਕਰ ਦਿੱਤਾ ਹੈ। ਗੁਆਂਢੀ ਜਦੋਂ ਉਸ ਦੇ ਘਰ ਵੇਖਣ ਗਿਆ ਤਾਂ ਰਮੇਸ਼ ਨੇ ਬੰਦੂਕ ਲਹਿਰਾ ਕੇ ਉਸ ਨੂੰ ਬੰਧਕ ਬਣਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਗੁਆਂਢੀ ਰਮੇਸ਼ ਦੇ ਚੁੰਗਲ 'ਚੋਂ ਦੌੜ ਨਿਕਲਿਆ ਅਤੇ ਪੁਲਸ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦੇ ਦਿੱਤੀ। ਇਸ ਮਾਮਲੇ ਵਿਚ ਰਮੇਸ਼ ਦੇ ਸਹੁਰੇ ਨੇ ਉਸ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਵਾਇਆ ਹੈ।

ਇਹ ਵੀ ਪੜ੍ਹੋ: ASI ਜ਼ਖ਼ਮੀ ਜਨਾਨੀ ਨੂੰ ਮੋਢਿਆਂ 'ਤੇ ਚੁੱਕ ਕੇ ਦੌੜੇ ਹਸਪਤਾਲ, ਮੁਕਾਬਲੇ 'ਚ ਨਕਾਰਾ ਹੋਇਆ ਸੀ ਇਕ ਹੱਥ


author

Tanu

Content Editor

Related News