ਦਿਲ ਕੰਬਾਊ ਘਟਨਾ : ਲੋਕਲ ਟ੍ਰੇਨ ਦੇ ਅੱਗੇ ਕੁੱਦ ਕੇ ਪਿਓ-ਪੁੱਤ ਨੇ ਦੇ ਦਿੱਤੀ ਜਾਨ (ਵੇਖੋ Video)

Wednesday, Jul 10, 2024 - 12:49 AM (IST)

ਦਿਲ ਕੰਬਾਊ ਘਟਨਾ : ਲੋਕਲ ਟ੍ਰੇਨ ਦੇ ਅੱਗੇ ਕੁੱਦ ਕੇ ਪਿਓ-ਪੁੱਤ ਨੇ ਦੇ ਦਿੱਤੀ ਜਾਨ (ਵੇਖੋ Video)

ਨੈਸ਼ਨਲ ਡੈਸਕ : ਮੁੰਬਈ ਦੇ ਭਾਯੰਦਰ ਰੇਲਵੇ ਸਟੇਸ਼ਨ ਤੋਂ ਪਿਓ-ਪੁੱਤ ਦੇ ਖ਼ੁਦਕੁਸ਼ੀ ਕਰਨ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਪਿਓ-ਪੁੱਤ ਨੇ ਲੋਕਲ ਟ੍ਰੇਨ ਦੇ ਅੱਗੇ ਕੁੱਦ ਕੇ ਜਾਨ ਦੇ ਦਿੱਤੀ। ਘਟਨਾ ਸੋਮਵਾਰ ਸਵੇਰੇ 11 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਸੀਸੀਟੀਵੀ ਕੈਮਰੇ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪਿਓ-ਪੁੱਤ ਪਲੇਟਫਾਰਮ 'ਤੇ ਇਕ-ਦੂਜੇ ਨਾਲ ਗੱਲਾਂ ਕਰਦੇ ਹੋਏ ਵਿਰਾਰ ਵੱਲ ਜਾਂਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ : ਜਗਨਨਾਥ ਰੱਥ ਯਾਤਰਾ ਦੌਰਾਨ ਤਿਲਕੀ ਭਗਵਾਨ ਬਾਲਭੱਦਰ ਦੀ ਮੂਰਤੀ, ਕਈ ਸ਼ਰਧਾਲੂ ਹੋਏ ਜ਼ਖਮੀ

ਪਲੇਟਫਾਰਮ ਤੋਂ ਉਤਰ ਕੇ ਕੁਝ ਦੂਰੀ 'ਤੇ ਜਾ ਕੇ ਦੋਵੇਂ ਪਿਓ-ਪੁੱਤ ਵਿਰਾਰ ਤੋਂ ਚਰਚਗੇਟ ਵੱਲ ਜਾ ਰਹੀ ਲੋਕਲ ਟ੍ਰੇਨ ਦੇ ਅੱਗੇ ਲੇਟ ਗਏ। ਖ਼ੁਦਕੁਸ਼ੀ ਕਰਨ ਵਾਲੇ ਹਰੀਸ਼ ਮਹਿਤਾ ਦੀ ਉਮਰ 60 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਜਦਕਿ ਉਸ ਦੇ ਪੁੱਤਰ ਜੈ ਮਹਿਤਾ ਦੀ ਉਮਰ 35 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।

ਲੋਕਲ ਟ੍ਰੇਨ ਦੇ ਸਾਹਮਣੇ ਅਚਾਨਕ ਦੋ ਵਿਅਕਤੀਆਂ ਨੂੰ ਆਉਂਦੇ ਦੇਖ ਟ੍ਰੇਨ ਚਾਲਕ ਨੇ ਲੋਕਲ ਟ੍ਰੇਨ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਜਦੋਂ ਤੱਕ ਟ੍ਰੇਨ ਰੁਕੀ, ਦੋਵੇਂ ਲੋਕ ਟ੍ਰੇਨ ਦੇ ਹੇਠਾਂ ਆ ਚੁੱਕੇ ਸਨ। ਘਟਨਾ ਤੋਂ ਬਾਅਦ ਮਿਲੀ ਜਾਣਕਾਰੀ ਅਨੁਸਾਰ ਖੁਦਕੁਸ਼ੀ ਕਰਨ ਵਾਲੇ ਦੋਵੇਂ ਪਿਓ-ਪੁੱਤ ਸਨ, ਜੋ ਕਿ ਨਾਲਾਸੋਪਾਰਾ ਦੇ ਰਹਿਣ ਵਾਲੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

DILSHER

Content Editor

Related News