ਵੱਡੀ ਖ਼ਬਰ: FASTag ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ
Wednesday, Jun 18, 2025 - 01:25 PM (IST)

ਨੈਸ਼ਨਲ ਡੈਸਕ- FASTag ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ। ਸਰਕਾਰ ਮੁਤਾਬਕ 15 ਅਗਸਤ ਤੋਂ 3,000 ਰੁਪਏ ਵਾਲੇ ਫਾਸਟੈਗ ਦੀ ਸ਼ੁਰੂਆਤ ਹੋਵੇਗੀ। ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ ਨੇ 15 ਅਗਸਤ ਤੋਂ 3000 ਰੁਪਏ ਦੀ ਕੀਮਤ ਵਾਲੇ ਫਾਸਟੈਗ ਆਧਾਰਿਤ ਸਾਲਾਨਾ ਪਾਸ ਸ਼ੁਰੂ ਕਰੇਗੀ। ਇਸ ਨਵੇਂ ਨਿਯਮ ਜ਼ਰੀਏ FASTag ਸਿਸਟਮ ਨੂੰ ਜ਼ਿਆਦਾ ਆਸਾਨ ਅਤੇ ਪਾਰਦਰਸ਼ੀ ਬਣਾਉਣ 'ਤੇ ਜ਼ੋਰ ਦਿੱਤਾ ਜਾਵੇਗਾ। ਇਸ ਨਾਲ ਟੋਲ ਭੁਗਤਾਨ ਕਰਨ ਵਿਚ ਨਾ ਸਿਰਫ਼ ਆਸਾਨੀ ਹੋਵੇਗੀ ਸਗੋਂ ਕਿ ਸਫ਼ਰ ਵੀ ਆਸਾਨ ਹੋ ਜਾਵੇਗਾ।
ਨਿਤਿਨ ਗਡਕਰੀ ਨੇ ਕਿਹਾ ਕਿ ਇਸ ਨਵੀਂ ਨੀਤੀ ਤਹਿਤ ਹੁਣ ਸਿਰਫ਼ ਤੁਹਾਨੂੰ 3000 ਰੁਪਏ ਦਾ ਸਾਲਾਨਾ ਭੁਗਤਾਨ ਕਰ ਕੇ ਪੂਰੇ ਸਾਲ ਦੇਸ਼ ਭਰ ਦੇ ਨੈਸ਼ਨਲ ਹਾਈਵੇਅ, ਐਕਸਪ੍ਰੈੱਸ ਅਤੇ ਸਟੇਟ ਹਾਈਵੇਅ 'ਤੇ ਅਨਲਿਮਟਿਡ ਯਾਤਰਾ ਕਰਨ ਦੀ ਸਹੂਲਤ ਮਿਲੇਗੀ। ਇਹ ਸਹੂਲਤ ਫਾਸਟੈਗ ਅਕਾਊਂਟ ਤੋਂ ਲਿੰਕ ਹੋਵੇਗੀ, ਜਿਸ ਤੋਂ ਤੁਹਾਨੂੰ ਵਾਰ-ਵਾਰ ਟੋਲ ਚੁਕਾਉਣ ਦੀ ਲੋੜ ਨਹੀਂ ਪਵੇਗੀ।
ਨਵਾਂ ਫਾਸਟੈਗ ਸਿਸਟਮ ਟੋਲ ਮਾਲੀਆ ਦੇ ਨੁਕਸਾਨ ਅਤੇ ਧੋਖਾਧੜੀ ਨੂੰ ਘੱਟ ਕਰਨ ਵਿਚ ਮਦਦ ਕਰੇਗਾ। ਇਸ ਤੋਂ ਟੋਲ ਚੋਰੀ 'ਤੇ ਰੋਕ ਲੱਗੇਗੀ, ਕਿਉਂਕਿ ਬੈਂਕਾਂ ਨੂੰ ਇਸ ਨੂੰ ਰੋਕਣ ਲਈ ਵੱਧ ਅਧਿਕਾਰ ਮਿਲਣਗੇ। ਇਹ ਸਿਸਟਮ ਨਾਲ ਪਾਰਦਰਸ਼ਤਾ ਵੀ ਵਧੇਗੀ।