ਧਨ ਸੋਧ ਮਾਮਲੇ ''ਚ ਪੁੱਛ-ਗਿੱਛ ਲਈ ਫਾਰੂਖ ਈ.ਡੀ. ਦੇ ਸਾਹਮਣੇ ਹੋਏ ਪੇਸ਼

Tuesday, May 31, 2022 - 02:05 PM (IST)

ਧਨ ਸੋਧ ਮਾਮਲੇ ''ਚ ਪੁੱਛ-ਗਿੱਛ ਲਈ ਫਾਰੂਖ ਈ.ਡੀ. ਦੇ ਸਾਹਮਣੇ ਹੋਏ ਪੇਸ਼

ਸ਼੍ਰੀਨਗਰ (ਭਾਸ਼ਾ)- ਨੈਸ਼ਨਲ ਕਾਨਫਰੈਂਸ ਦੇ ਪ੍ਰਧਾਨ ਫਾਰੂਖ ਅਬਦੁੱਲਾ ਮੰਗਲਵਾਰ ਨੂੰ ਧਨ ਸੋਧ ਦੇ ਇਕ ਮਾਮਲੇ 'ਚ ਪੁੱਛ-ਗਿੱਛ ਲਈ ਇੱਥੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਸਾਹਮਣੇ ਪੇਸ਼ ਹੋਏ। ਇਹ ਮਾਮਲਾ ਜੰਮੂ ਕਸ਼ਮੀਰ ਕ੍ਰਿਕੇਟ ਐਸੋਸੀਏਸ਼ਨ 'ਚ ਆਰਥਿਕ ਬੇਨਿਯਮੀਆਂ ਨਾਲ ਜੁੜਿਆ ਹੈ। ਸ਼੍ਰੀਨਗਰ ਤੋਂ ਲੋਕ ਸਭਾ ਸੰਸਦ ਮੈਂਬਰ ਅਬਦੁੱਲਾ ਸਵੇਰੇ 11 ਵਜੇ ਰਾਜਬਾਗ ਸਥਿਤ ਈ.ਡੀ. ਦਫ਼ਤਰ ਪਹੁੰਚੇ। ਅੰਦਰ ਜਾਣ ਤੋਂ ਪਹਿਲਾਂ, ਸਾਬਕਾ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲ ਕੀਤੀ ਅਤੇ ਇਸ ਪੁੱਛ-ਗਿੱਛ ਨੂੰ ਜੰਮੂ ਕਸ਼ਮੀਰ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਜੋੜਿਆ।

ਉਨ੍ਹਾਂ ਕਿਹਾ,''ਮੈਂ (ਸੰਮਨ ਬਾਰੇ) ਜ਼ਿਆਦਾ ਕੁਝ ਨਹੀਂ ਕਹਾਂਗਾ, ਚੋਣਾਂ ਹੋਣੀਆਂ ਹਨ ਅਤੇ ਉਹ ਉਦੋਂ ਤੱਕ ਸਾਨੂੰ ਪਰੇਸ਼ਾਨ ਕਰਨਗੇ।'' ਈ.ਡੀ. ਨੇ 27 ਮਈ ਨੂੰ ਅਬਦੁੱਲਾ ਨੂੰ ਧਨ ਸੋਧ ਦੇ ਮਾਮਲੇ 'ਚ ਆਪਣੇ ਸ਼੍ਰੀਨਗਰ ਦਫ਼ਤਰ 'ਚ ਤਲਬ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ 84 ਸਾਲਾ ਅਬਦੁੱਲਾ ਨੇ 2019 'ਚ ਇਸੇ ਮਹੀਨੇ ਆਪਣਾ ਬਿਆਨ ਦਰਜ ਕਰਵਾਇਆ ਸੀ। ਘਾਟੀ 'ਚ ਸਿਆਸੀ ਦਲਾਂ ਨੇ ਕਿਹਾ ਕਿ ਸੰਮਨ ਦੇਸ਼ 'ਚ ਸਾਰੇ ਵਿਰੋਧੀ ਨੇਤਾਵਾਂ ਲਈ ਆਮ ਗੱਲ ਹੈ। ਘਟਨਾਕ੍ਰਮ 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ, ਨੈਸ਼ਨਲ ਕਾਨਫਰੰਸ ਨੇ ਕਿਹਾ ਕਿ ਸੀਨੀਅਰ ਨੇਤਾ ਅਧਿਕਾਰੀਆਂ ਨਾਲ ਸਹਿਯੋਗ ਕਰਨਾ ਜਾਰੀ ਰੱਖਣਗੇ, ਜਿਵੇਂ ਉਨ੍ਹਾਂ ਨੇ ਅਤੀਤ 'ਚ ਕੀਤਾ ਹੈ।


author

DIsha

Content Editor

Related News