ਜੰਮੂ ਕਸ਼ਮੀਰ : ਫਾਰੂਖ ਅਬਦੁੱਲਾ ਮੁੜ ਬਣੇ ਨੈਸ਼ਨਲ ਕਾਨਫੰਰਸ ਦੇ ਪ੍ਰਧਾਨ

Monday, Dec 05, 2022 - 04:44 PM (IST)

ਜੰਮੂ ਕਸ਼ਮੀਰ : ਫਾਰੂਖ ਅਬਦੁੱਲਾ ਮੁੜ ਬਣੇ ਨੈਸ਼ਨਲ ਕਾਨਫੰਰਸ ਦੇ ਪ੍ਰਧਾਨ

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ 'ਚ ਨੈਸ਼ਨਲ ਕਾਨਫਰੰਸ (ਨੇਕਾਂ) ਨੇ ਸੋਮਵਾਰ ਨੂੰ ਪਾਰਟੀ ਪ੍ਰਧਾਨ ਦੇ ਰੂਪ 'ਚ ਫਾਰੂਖ ਅਬਦੁੱਲਾ ਨੂੰ ਮੁੜ ਤੋਂ ਬਿਨਾਂ ਵਿਰੋਧ ਚੁਣ ਲਿਆ। ਪਾਰਟੀ ਪ੍ਰਧਾਨ ਅਹੁਦੇ ਲਈ ਕਿਸੇ ਵੀ ਹੋਰ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤਾ ਸੀ। ਅਜਿਹੇ 'ਚ ਅੱਜ ਪਾਰਟੀ ਦੇ ਪ੍ਰਤੀਨਿਧੀਆਂ ਨੇ ਆਵਾਜ਼ ਵੋਟ ਨਾਲ ਡਾ. ਫਾਰੂਖ ਅਬਦੁੱਲਾ ਨੂੰ ਮੁੜ ਪਾਰਟੀ ਪ੍ਰਧਾਨ ਚੁਣ ਲਿਆ। ਇਸ ਲਈ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਪਾਰਟੀ ਦੇ ਹੋਰ ਸੀਨੀਅਰ ਨੇਤਾਵਾਂ ਨੇ ਸੰਸਦ ਮੈਂਬਰ ਫਾਰੂਖ ਨੂੰ ਵਧਾਈ ਦਿੱਤੀ ਹੈ। ਅਬਦੁੱਲਾ (85) ਨੂੰ ਇੱਥੇ ਪਾਰਟੀ ਦੇ ਸੰਸਥਾਪਕ ਸ਼ੇਖ ਅਬਦੁੱਲਾ ਦੇ ਮਕਬਰੇ ਕੋਲ ਨਸੀਮ ਬਾਗ਼ 'ਚ ਆਯੋਜਿਤ ਪਾਰਟੀ ਦੇ ਪ੍ਰਤੀਨਿਧੀ ਸੈਸ਼ਨ 'ਚ ਸਾਰਿਆਂ ਦੀ ਸਹਿਮਤੀ ਨਾਲ ਪਾਰਟੀ ਦਾ ਮੁੜ ਤੋਂ ਪ੍ਰਧਾਨ ਚੁਣ ਲਿਆ ਗਿਆ। ਅਗਲੇ ਕਾਰਜਕਾਲ ਤੱਕ ਆਪਣੇ ਮੁੜ ਚੁਣੇ ਜਾਣ 'ਤੇ ਅਬਦੁੱਲਾ ਨੇ ਕਿਹਾ ਕਿ ਉਹ ਪ੍ਰਧਾਨ ਵਜੋਂ ਬਣੇ ਰਹਿਣ ਦੇ ਇਛੁੱਕ ਨਹੀਂ ਹਨ ਪਰ ਮੇਰੀ ਪਾਰਟੀ ਦੇ ਲੋਕਾਂ ਨੇ ਜ਼ੋਰ ਦੇ ਕੇ ਕਿਹਾ ਕਿ ਮੈਂ ਇਸ ਮਹੱਤਵਪੂਰਨ ਸਮੇਂ 'ਤੇ ਛੱਡ ਕੇ ਨਹੀਂ ਜਾ ਸਕਦਾ।

ਇਸ ਲਈ ਮੈਂ ਪਾਰਟੀ ਦੇ ਸਹਿਯੋਗੀਆਂ ਦੀ ਗੱਲ ਮੰਨਣ ਲਈ ਸਹਿਮਤ ਹੋ ਗਿਆ ਪਰ ਮੇਰਾ ਉਨ੍ਹਾਂ ਨੂੰ ਸੁਝਾਅ ਹੈ ਕਿ ਪਾਰਟੀ ਦੀ ਅਗਵਾਈ ਕਰਨ ਲਈ ਅਗਲੀ ਪੀੜ੍ਹੀ ਨੂੰ ਤਿਆਰ ਕਰਨਾ ਚਾਹੀਦਾ। ਅਬਦੁੱਲਾ ਨੇ ਪਿਛਲੇ ਮਹੀਨੇ ਪਾਰਟੀ ਨੇਤਾਵਾਂ ਨੂੰ ਸੂਚਿਤ ਕੀਤਾ ਕਿ ਉਹ ਪ੍ਰਧਾਨ ਵਜੋਂ ਬਣੇ ਰਹਿਣ ਦੇ ਇਛੁੱਕ ਨਹੀਂ ਹੈ। ਉਨ੍ਹਾਂ ਦੇ ਇਸ ਫ਼ੈਸਲੇ ਤੋਂ ਬਾਅਦ ਨੇਕਾਂ ਨੇ ਪਾਰਟੀ 'ਚ 5 ਦਸੰਬਰ ਨੂੰ ਪ੍ਰਧਾਨ ਅਹੁਦੇ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਕੀਤੀ। ਅਬਦੁੱਲਾ ਨੇ 1981 ਤੋਂ 2002 ਤੋਂ 2009 ਤੱਕ ਪਾਰਟੀ ਪ੍ਰਧਾਨ ਵਜੋਂ ਨੇਕਾਂ ਦੀ ਸੇਵਾ ਕੀਤੀ। ਅਬਦੁੱਲਾ ਪੀਪਲਜ਼ ਅਲਾਇੰਸ ਫਾਰ ਗੁਪਕਾਰ ਡਿਕਲੇਰੇਸ਼ਨ (ਪੀ.ਏ.ਜੀ.ਡੀ.) ਦੇ ਪ੍ਰਧਾਨ ਵੀ ਹਨ।


author

DIsha

Content Editor

Related News