ਕਿਸਾਨਾਂ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਲਾਲ ਕਿਲ੍ਹਾ ਬੰਦ ਕਰਨ ਦਾ ਹੁਕਮ, ਚੱਲੀ ਗੋਲੀ
Tuesday, Jan 26, 2021 - 05:13 PM (IST)
ਨਵੀਂ ਦਿੱਲੀ : ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਮੁਕਰਬਾ ਚੌਕ, ਟਰਾਂਸਪੋਰਟ ਨਗਰ, ਆਈ.ਟੀ.ਓ. ਅਤੇ ਅਕਸ਼ਰਧਾਮ ਸਮੇਤ ਹੋਰ ਸਥਾਨਾਂ ’ਤੇ ਹੋਏ ਟਕਰਾਅ ਦੌਰਾਨ ਕਿਸਾਨਾਂ ਦੇ ਇਕ ਜੱਥੇ ਨੇ ਲਾਲ ਕਿਲ੍ਹਾ ਕੰਪਲੈਕਸ ਵਿਚ ਪਹੁੰਚ ਕੇ ਕੇਸਰੀ ਝੰਡਾ ਲਹਿਰਾ ਦਿੱਤਾ। ਉਥੇ ਹੀ ਹੁਣ ਲਾਲ ਕਿਲ੍ਹੇ ’ਤੇ ਵੱਡੀ ਗਿਣਤੀ ਵਿਚ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਐਡੀਸ਼ਨਲ ਫੋਰਸ ਉਥੇ ਭੇਜੀ ਜਾ ਰਹੀ ਹੈ ਅਤੇ ਉਥੇ ਮੌਜੂਦ ਪ੍ਰਦਰਸ਼ਨਕਾਰੀਆਂ ਨੂੰ ਕੱਢਣ ਦੇ ਬਾਅਦ ਲਾਲ ਕਿਲ੍ਹੇ ਦੇ ਗੇਟ ਨੂੰ ਬੰਦ ਕਰਣ ਦਾ ਹੁਕਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਥੇ ਗੋਲੀ ਚੱਲਣ ਦੀ ਖ਼ਬਰ ਵੀ ਆ ਰਹੀ ਹੈ।
ਦੱਸ ਦੇਈਏ ਕਿ ਦਿੱਲੀ ਪੁਲਸ ਨੇ ਸ਼ਰਤਾਂ ਨਾਲ ਟਰੈਕਟਰ ਰੈਲੀ ਨੂੰ ਇਜਾਜ਼ਤ ਦਿੱਤੀ ਸੀ ਪਰ ਪ੍ਰਦਰਸ਼ਨਕਾਰੀ ਟਰੈਕਟਰ ਪਰੇਡ ਦੇ ਨਿਰਧਾਰਤ ਮਾਰਗ ਤੋਂ ਹੱਟ ਕੇ ਆਈ.ਟੀ.ਓ. ਪਹੁੰਚ ਗਏ। ਉਥੇ ਹੀ ਦਿੱਲੀ ਦੇ ਵੱਖ-ਵੱਖ ਹਿੱਸਿਆਂ ਤੋਂ ਪੁਲਸ ਨਾਲ ਝੜਪ, ਜ਼ਬਰਨ ਬੈਰੀਕੇਡ ਤੋੜਨ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।
ਇਹ ਵੀ ਪੜ੍ਹੋ: ਗਣਤੰਤਰ ਦਿਵਸ : ਰਾਜਪਥ ’ਤੇ ਦਿਖੀ ਇਤਿਹਾਸਿਕ ਵਿਰਾਸਤ, ਤਸਵੀਰਾਂ ’ਚ ਵੇਖੋ ਸਮਾਗਮ ਦੀ ਝਲਕ
ਕਿਸਾਨਾਂ ਨੇ ਟਰੈਕਟਰ ਪਰੇਡ ਦੇ ਨਿਰਧਾਰਤ ਸਮੇਂ ਤੋਂ ਕਾਫ਼ੀ ਪਹਿਲਾਂ ਹੀ ਦਿੱਲੀ ਅੰਦਰ ਵਧਣਾ ਸ਼ੁਰੂ ਕਰ ਦਿੱਤਾ ਸੀ। ਪੁਲਸ ਨੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਸੰਗਠਨਾਂ ਨੂੰ ਇਸ ਸ਼ਰਤ ’ਤੇ ਟਰੈਕਟਰ ਪਰੇਡ ਦੀ ਇਜਾਜ਼ਤ ਦਿੱਤੀ ਸੀ ਕਿ ਉਹ ਰਾਜਪਥ ’ਤੇ ਗਣਤੰਤਰ ਦਿਵਸ ਪਰੇਡ ਦੇ ਖ਼ਤਮ ਹੋਣ ਦੇ ਬਾਅਦ ਨਿਰਧਾਰਤ ਮਾਰਗਾਂ ਤੋਂ ਹੀ ਆਪਣੀ ਰੈਲੀ ਕੱਢਣਗੇ।
ਨੋਟ - ਕਿਸਾਨ ਅੰਦੋਲਨ ਤੇ ਟਰੈਕਟਰ ਪਰੇਡ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਤੁਸੀਂ 'ਜਗ ਬਾਣੀ' ਦੀ ਐੱਪ, ਯੂ-ਟਿਊਬ, ਅਤੇ ਫੇਸਬੁੱਕ ਪੇਜ਼ 'ਤੇ ਦੇਖ ਸਕਦੇ ਹੋ।