ਕਿਸਾਨਾਂ ਨਾਲ ਜਲਦ ਹੋਵੇਗੀ ਅਗਲੀ ਬੈਠਕ, ਅਸੀਂ ਜਥੇਬੰਦੀਆਂ ਦੇ ਸੰਪਰਕ 'ਚ ਹਾਂ : ਨਰੇਂਦਰ ਤੋਮਰ

Monday, Dec 14, 2020 - 05:06 PM (IST)

ਨਵੀਂ ਦਿੱਲੀ- ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਸੋਮਵਾਰ ਨੂੰ ਕਿਹਾ ਕਿ ਕਿਸਾਨਾਂ ਨਾਲ ਵਾਰਤਾ ਦੀ ਅਗਲੀ ਤਾਰੀਖ਼ ਤੈਅ ਕਰਨ ਲਈ ਸਰਕਾਰ ਉਨ੍ਹਾਂ ਨਾਲ ਸੰਪਰਕ 'ਚ ਹੈ। ਤੋਮਰ ਨੇ ਕਿਹਾ,''ਬੈਠਕ ਯਕੀਨੀ ਰੂਪ ਨਾਲ ਹੋਵੇਗੀ। ਅਸੀਂ ਕਿਸਾਨਾਂ ਨਾਲ ਸੰਪਰਕ 'ਚ ਹਾਂ।'' ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸੇ ਵੀ ਸਮੇਂ ਗੱਲਬਾਤ ਲਈ ਤਿਆਰ ਹੈ। ਕਿਸਾਨ ਨੇਤਾਵਾਂ ਨੂੰ ਤੈਅ ਕਰ ਕੇ ਦੱਸਣਾ ਹੋਵੇਗਾ ਕਿ ਉਹ ਅਗਲੀ ਬੈਠਕ ਲਈ ਕਦੋਂ ਤਿਆਰ ਹਨ। ਪ੍ਰਦਰਸ਼ਨਕਾਰੀ ਕਿਸਾਨਾਂ ਦੀ 40 ਯੂਨੀਅਨਾਂ ਦੇ ਪ੍ਰਤੀਨਿਧੀਆਂ ਨਾਲ ਸਰਕਾਰ ਦੀ ਗੱਲਬਾਤ ਦੀ ਅਗਵਾਈ ਤੋਮਰ ਕਰ ਰਹੇ ਹਨ। ਇਸ 'ਚ ਉਨ੍ਹਾਂ ਨਾਲ ਕੇਂਦਰੀ ਵਣਜ ਅਤੇ ਖੁਰਾਕ ਮੰਤਰੀ ਪੀਊਸ਼ ਗੋਇਲ ਅਤੇ ਵਣਜੇ ਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਸ਼ਾਮਲ ਹਨ।

ਇਹ ਵੀ ਪੜ੍ਹੋ : RSS ਦੀ ਇਕਾਈ ਨੇ ਫ਼ਸਲਾਂ 'ਤੇ MSP ਦੀ ਗਰੰਟੀ ਦੇਣ ਦਾ ਕੀਤਾ ਸਮਰਥਨ

ਕੇਂਦਰ ਅਤੇ ਕਿਸਾਨ ਨੇਤਾਵਾਂ ਦਰਮਿਆਨ ਹੁਣ ਤੱਕ ਹੋਈਆਂ 5 ਦੌਰ ਦੀਆਂ ਵਾਰਤਾਵਾਂ ਬੇਨਤੀਜਾ ਰਹੀਆਂ ਹਨ। ਸਰਕਾਰ ਨੇ ਕਿਸਾਨ ਸੰਘਾਂ ਨੂੰ ਇਕ ਮਸੌਦਾ ਪ੍ਰਸਤਾਵ ਉਨ੍ਹਾਂ ਦੇ ਵਿਚਾਰ ਲਈ ਭੇਜਿਆ ਹੈ, ਜਿਸ 'ਚ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਨੂੰ ਜਾਰੀ ਰੱਖਣ ਦਾ ਲਿਖਤੀ ਭਰੋਸਾ ਵੀ ਹੈ ਪਰ ਕਿਸਾਨ ਯੂਨੀਅਨਾਂ ਨੇ ਇਸ ਪ੍ਰਸਤਾਵ ਨੂੰ ਖ਼ਾਰਜ ਕਰ ਦਿੱਤਾ ਹੈ ਅਤੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਤੋਮਰ ਨੇ ਸੋਮਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ ਅਤੇ ਗਤੀਰੋਧ ਖਤਮ ਕਰਨ ਦੇ ਤਰੀਕੇ 'ਤੇ ਚਰਚਾ ਕੀਤੀ। ਬਾਅਦ 'ਚ ਉਨ੍ਹਾਂ ਨੇ ਆਲ ਇੰਡੀਆ ਕਿਸਾਨ ਇਕਜੁਟ ਕਮੇਟੀ (ਏ.ਆਈ.ਕੇ.ਸੀ.ਸੀ.) ਦੀ ਅਗਵਾਈ ਵਾਲੇ ਕਿਸਾਨਾਂ ਦੇ ਵਫ਼ਦ ਨਾਲ ਮੁਲਾਕਾਤ ਕੀਤੀ। ਜਿਸ ਨੇ ਕਿਸਾਨ ਕਾਨੂੰਨਾਂ ਨੂੰ ਸਮਰਥਨ ਦਿੱਤਾ ਹੈ। ਪਿਛਲੇ 2 ਹਫ਼ਤਿਆਂ 'ਚ ਕਾਨੂੰਨਾਂ ਨੂੰ ਸਮਰਥਨ ਦੇਣ ਵਾਲਾ ਇਹ ਚੌਥਾ ਸਮੂਹ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਕਾਰਨ ਅੱਜ ਕਈ ਰੂਟ ਬੰਦ, ਦਿੱਲੀ ਆਉਣਾ ਹੈ ਤਾਂ ਇਸ ਰਸਤੇ ਦੀ ਕਰੋ ਵਰਤੋਂ

ਨੋਟ : ਕੀ ਅਗਲੀ ਵਾਰਤਾ ਲਈ ਕਿਸਾਨ ਹੋਣਗੇ ਤਿਆਰ?, ਕੁਮੈਂਟ ਬਾਕਸ 'ਚ ਦਿਓ ਆਪਣਾ ਜਵਾਬ


DIsha

Content Editor

Related News