ਰਾਕੇਸ਼ ਟਿਕੈਤ ਬੋਲੇ- ‘ਜੇਕਰ ਜਨਤਾ ਏਸੀ ਅਤੇ ਪੱਖਿਆਂ ਹੇਠਾਂ ਸੁੱਤੀ ਰਹੀ ਤਾਂ ਦੇਸ਼ ਵਿਕ ਜਾਵੇਗਾ’

03/14/2021 5:44:08 PM

ਪ੍ਰਯਾਗਰਾਜ (ਭਾਸ਼ਾ)— ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੇ ਇਸ ਸਾਲ ਦਸੰਬਤ ਤੱਕ ਚੱਲਣ ਦੀ ਸੰਭਾਵਨਾ ਹੈ। ਇਹ ਗੱਲ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਐਤਵਾਰ ਨੂੰ ਇੱਥੇ ਆਖੀ। ਪੱਛਮੀ ਬੰਗਾਲ ਦਾ ਦੌਰਾ ਕਰਨ ਤੋਂ ਬਾਅਦ ਐਤਵਾਰ ਨੂੰ ਪ੍ਰਯਾਗਰਾਜ ਪਹੁੰਚੇ ਟਿਕੈਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਸੰਬਰ ਤੱਕ ਇਸ ਅੰਦੋਲਨ ਦੇ ਚੱਲਣ ਦੀ ਉਮੀਦ ਹੈ। 

PunjabKesari

ਜੇਕਰ ਜਨਤਾ ਏਸੀ ਅਤੇ ਪੱਖਿਆਂ ਹੇਠਾਂ ਸੁੱਤੀ ਰਹੀ ਤਾਂ ਦੇਸ਼ ਵਿਕ ਜਾਵੇਗਾ-
ਟਿਕੈਤ ਨੇ ਕਿਹਾ ਕਿ ਜੇਕਰ ਸਰਕਾਰ ਕਿਸੇ ਪਾਰਟੀ ਦੀ ਹੁੰਦੀ ਤਾਂ ਉਹ ਗੱਲਬਾਤ ਕਰ ਲੈਂਦੀ ਪਰ ਇਸ ਸਰਕਾਰ ਨੂੰ ਤਾਂ ਵੱਡੀਆਂ ਕੰਪਨੀਆਂ ਚਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਨਾਲ ਵਪਾਰੀ ਵਰਗ ਖ਼ਤਮ ਹੋਵੇਗਾ, ਛੋਟੇ ਉਦਯੋਗ ਖ਼ਤਮ ਹੋ ਜਾਣਗੇ। ਵਾਲਮਾਰਟ ਵਰਗੀਆਂ ਕੰਪਨੀਆਂ ਦੇ ਆਉਣ ਨਾਲ ਹਫ਼ਤਾਵਾਰੀ ਬਾਜ਼ਾਰ ਖ਼ਤਮ ਹੋ ਜਾਣਗੇ। ਬੈਂਕਿੰਗ ਖੇਤਰ, ਐੱਲ. ਆਈ. ਸੀ., ਹਵਾਈ ਅੱਡੇ, ਦੇਸ਼ ਦਾ ਸਭ ਕੁਝ ਵਿਕ ਗਿਆ।  ਇਨ੍ਹਾਂ ਨੇ ਪੂਰਾ ਦੇਸ਼ ਵੇਚ ਦਿੱਤਾ। ਜੇਕਰ ਜਨਤਾ ਏਸੀ ਅਤੇ ਪੱਖਿਆਂ ਹੇਠਾਂ ਸੁੱਤੀ ਰਹੀ ਤਾਂ ਦੇਸ਼ ਵਿਕ ਜਾਵੇਗਾ। 

PunjabKesari

ਦਿੱਲੀ ’ਚ ਰਹਿ ਕੇ ਹੀ ਕਰਾਂਗੇ ਬੈਠਕਾਂ-
ਪੱਛਮੀ ਬੰਗਾਲ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਬੰਗਾਲ ਦੌਰੇ ਬਾਰੇ ਟਿਕੈਤ ਨੇ ਦੱਸਿਆ ਕਿ ਦਿੱਲੀ ਤੋਂ ਸਰਕਾਰ ਦੇ ਲੋਕ ਪੱਛਮੀ ਬੰਗਾਲ ਵਿਚ ਕਿਸਾਨਾਂ ਤੋਂ ਇਕ ਮੁੱਠੀ ਅਨਾਜ ਮੰਗ ਰਹੇ ਹਨ। ਅਸੀਂ ਕਿਸਾਨਾਂ ਨੂੰ ਕਿਹਾ ਕਿ ਜਦੋਂ ਉਹ ਚੌਲ ਦੇਣ ਤਾਂ ਅਨਾਜ ਮੰਗਣ ਵਾਲਿਆਂ ਨੂੰ ਕਹੋ ਕਿ ਉਹ ਇਸ ’ਤੇ ਐੱਮ. ਐੱਸ. ਪੀ. ਵੀ ਤੈਅ ਕਰਵਾ ਦੇਵੇ ਅਤੇ 1850 ਰੁਪਏ ਭਾਅ ਦਿਵਾ ਦੇਵੇ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਅਸੀਂ ਬੰਗਾਲ ਵਿਚ ਸੀ। ਪੂਰੇ ਦੇਸ਼ ਵਿਚ ਜਾ ਰਹੇ ਹਾਂ। ਅਸੀਂ ਕਿਸਾਨਾਂ ਨੂੰ ਐੱਮ. ਐੱਸ. ਪੀ. ਦਾ ਕਾਨੂੰਨ ਬਣਵਾਉਣ ਦੀ ਮੰਗ ਕਰਨ ਲਈ ਕਹਿ ਰਹੇ ਹਾਂ।

PunjabKesari

ਅਜੇ ਬਿਹਾਰ ਵਿਚ ਝੋਨਾ 700-900 ਰੁਪਏ ਪ੍ਰਤੀ ਕੁਇੰਟਲ ’ਤੇ ਖਰੀਦਿਆ ਗਿਆ। ਸਾਡੀ ਮੰਗ ਹੈ ਕਿ ਐੱਮ. ਐੱਸ. ਪੀ. ਦਾ ਕਾਨੂੰਨ ਬਣੇ ਅਤੇ ਇਸ ਤੋਂ ਹੇਠਾਂ ਖਰੀਦ ਨਾ ਹੋਵੇ। ਟਿਕੈਤ ਨੇ ਕਿਹਾ ਕਿ ਅਸੀਂ ਦਿੱਲੀ ’ਚ ਹੀ ਰਹਾਂਗੇ ਅਤੇ ਪੂਰੇ ਦੇਸ਼ ਵਿਚ ਸਾਡੀਆਂ ਬੈਠਕਾਂ ਚੱਲ ਰਹੀਆਂ ਹਨ। ਅਸੀਂ 14-15 ਮਾਰਚ ਨੂੰ ਮੱਧ ਪ੍ਰਦੇਸ਼ ’ਚ ਰਹਾਂਗੇ ਫਿਰ 17 ਮਾਰਚ ਨੂੰ ਗੰਗਾਨਗਰ ਵਿਚ ਅਤੇ 18 ਤਾਰੀਖ਼ ਨੂੰ ਫਿਰ ਗਾਜ਼ੀਪੁਰ ਸਰਹੱਦ ਚੱਲੇ ਜਾਵਾਂਗੇ। ਇਸ ਤੋਂ ਬਾਅਦ 19 ਨੂੰ ਓਡੀਸ਼ਾ ’ਚ ਰਹਾਂਗੇ ਅਤੇ 21-22 ਨੂੰ ਕਰਨਾਟਕ ਵਿਚ ਰਹਾਂਗੇ।
PunjabKesari


Tanu

Content Editor

Related News