ਕਿਸਾਨੀ ਘੋਲ: ਕੱਲ੍ਹ 'ਪੱਗੜੀ ਸੰਭਾਲ ਦਿਹਾੜਾ' ਮਨਾਉਣਗੇ ਕਿਸਾਨ, ਅਗਲੇ ਪ੍ਰੋਗਰਾਮਾਂ ਦਾ ਵੀ ਕੀਤਾ ਐਲਾਨ

Monday, Feb 22, 2021 - 12:35 PM (IST)

ਕਿਸਾਨੀ ਘੋਲ: ਕੱਲ੍ਹ 'ਪੱਗੜੀ ਸੰਭਾਲ ਦਿਹਾੜਾ' ਮਨਾਉਣਗੇ ਕਿਸਾਨ, ਅਗਲੇ ਪ੍ਰੋਗਰਾਮਾਂ ਦਾ ਵੀ ਕੀਤਾ ਐਲਾਨ

ਨਵੀਂ ਦਿੱਲੀ- ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਆਪਣਾ ਅੰਦੋਲਨ ਤੇਜ਼ ਕਰਨ ਲਈ 23 ਤੋਂ 27 ਫਰਵਰੀ ਵਿਚਾਲੇ ਕਈ ਪ੍ਰੋਗਰਾਮ ਆਯੋਜਿਤ ਕਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਉਹ ਪ੍ਰਦਰਸ਼ਨ ਨੂੰ ਲੰਬੇ ਸਮੇਂ ਤੱਕ ਚਲਾਉਣ ਲਈ ਜਲਦ ਹੀ ਨਵੀਂ ਰਣਨੀਤੀ ਤਿਆਰ ਕਰਨਗੇ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ.) ਨੇ ਕਿਹਾ ਕਿ ਉਨ੍ਹਾਂ ਨੇ ਪ੍ਰਸਤਾਵਿਤ ਪ੍ਰੋਗਰਾਮ ਦੇ ਅਧੀਨ 23 ਫਰਵਰੀ ਨੂੰ 'ਪੱਗੜੀ ਸੰਭਾਲ ਦਿਵਸ' ਅਤੇ 24 ਫਰਵਰੀ ਨੂੰ 'ਦਮਨ ਵਿਰੋਧੀ ਦਿਵਸ' ਮਨਾਇਆ ਜਾਵੇਗਾ। ਇਸ ਦੌਰਾਨ ਇਸ 'ਤੇ ਜ਼ੋਰ ਦਿੱਤਾ ਜਾਵੇਗਾ ਕਿ ਕਿਸਾਨਾਂ ਦਾ ਸਨਮਾਨ ਕੀਤਾ ਜਾਵੇ ਅਤੇ ਉਨ੍ਹਾਂ ਵਿਰੁੱਧ ਕੋਈ 'ਦਮਨਕਾਰੀ ਕਾਰਵਾਈ' ਨਾ ਕੀਤੀ ਜਾਵੇ। ਮੋਰਚਾ ਨੇ ਕਿਹਾ ਕਿ 26 ਫ਼ਰਵਰੀ ਨੂੰ 'ਯੂਥ ਕਿਸਾਨ ਦਿਵਸ' ਅਤੇ 27 ਫਰਵਰੀ ਨੂੰ 'ਮਜ਼ਦੂਰ ਏਕਤਾ ਦਿਵਸ' ਮਨਾਇਆ ਜਾਵੇਗਾ।

ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਨੇ ਦਿੱਤਾ ‘ਸਵਦੇਸ਼ੀ ਅਪਣਾਓ’ ਦਾ ਨਾਅਰਾ, ਕਿਸਾਨਾਂ ਲਈ ਖ਼ੁਦ ਕੱਢੀ ਗੰਨੇ ਦੀ ਰਓ

ਕਿਸਾਨ ਆਗੂ ਦਰਸ਼ਨਪਾਲ ਨੇ ਕਿਹਾ ਕਿ 23 ਫਰਵਰੀ ਨੂੰ 'ਪੱਗੜੀ ਸੰਭਾਲ ਦਿਵਸ' ਮਨਾਇਆ ਜਾਵੇਗਾ, ਜੋ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਅਤੇ ਸਹਿਜਾਨੰਦ ਸਰਸਵਤੀ ਦੀ ਯਾਦ 'ਚ ਮਨਾਇਆ ਜਾਵੇਗਾ। ਇਸ ਦਿਨ ਕਿਸਾਨ ਆਪਣੇ ਖੇਤਰ ਦੀ ਪੱਗੜੀ ਪਹਿਨਣਗੇ। ਉਨ੍ਹਾਂ ਕਿਹਾ ਕਿ 24 ਫਰਵਰੀ ਨੂੰ 'ਦਮਨ ਵਿਰੋਧੀ ਦਿਵਸ' ਮਨਾਇਆ ਜਾਵੇਗਾ, ਜਿਸ 'ਚ ਕਿਸਾਨ ਅਤੇ ਨਾਗਰਿਕ, ਕਿਸਾਨ ਅੰਦੋਲਨ ਨੂੰ ਦਬਾਉਣ ਵਿਰੁੱਧ ਪ੍ਰਦਰਸ਼ਨ ਕਰਨਗੇ। ਇਸ ਦਿਨ ਤਹਿਸੀਲ ਅਤੇ ਜ਼ਿਲ੍ਹਾ ਹੈੱਡ ਕੁਆਰਟਰਾਂ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਜਾਵੇਗਾ।'' ਪਾਲ ਨੇ ਕਿਹਾ ਕਿ 26 ਫਰਵਰੀ ਨੂੰ ਇਸ ਅੰਦੋਲਨ 'ਚ ਨੌਜਵਾਨਾਂ ਦੇ ਯੋਗਦਾਨ ਦਾ ਸਨਮਾਨ ਕਰਦੇ ਹੋਏ, 'ਯੂਥ ਕਿਸਾਨ ਦਿਵਸ' ਆਯੋਜਿਤ ਕੀਤਾ ਜਾਵੇਗਾ। ਇਸ ਦਿਨ ਐਸ.ਕੇ.ਐੱਮ. ਦੇ ਸਾਰੇ ਮੰਚਾਂ ਦਾ ਸੰਚਾਲਨ ਨੌਜਵਾਨ ਕਰਨਗੇ। ਉਨ੍ਹਾਂ ਕਿਹਾ ਕਿ 27 ਫਰਵਰੀ ਨੂੰ ਗੁਰੂ ਰਵੀਦਾਸ ਜਯੰਤੀ ਅਤੇ ਸ਼ਹੀਦ ਚੰਦਰਸ਼ੇਖਰ ਆਜ਼ਾਦ ਦੇ ਸ਼ਹਾਦਤ ਦਿਵਸ ਮੌਕੇ 'ਤੇ 'ਕਿਸਾਨ ਮਜ਼ਦੂਰ ਏਕਤਾ ਦਿਵਸ' ਮਨਾਇਆ ਜਾਵੇਗਾ।

PunjabKesari

ਇਹ ਵੀ ਪੜ੍ਹੋ : ਸਰਕਾਰ ਦੇ ਪਸੀਨੇ ਛੁਡਵਾਉਣ ਲਈ ਤਿਆਰ ਕਿਸਾਨ, ਗਰਮੀਆਂ ਲਈ ਇੰਝ ਹੋ ਰਹੀਆਂ ਨੇ ਤਿਆਰੀਆਂ

ਸਵਰਾਜ ਇੰਡੀਆ ਦੇ ਨੇਤਾ ਯੋਗੇਂਦਰ ਯਾਦਵ ਨੇ ਕਿਹਾ ਕਿ ਸਰਕਾਰ ਪ੍ਰਦਰਸ਼ਨਕਾਰੀਆਂ ਦੀ ਗ੍ਰਿਫ਼ਤਾਰੀ, ਉਨ੍ਹਾਂ ਨੂੰ ਹਿਰਾਸਤ 'ਚ ਲੈਣ ਅਤੇ ਉਨ੍ਹਾਂ ਵਿਰੁੱਧ ਮਾਮਲੇ ਦਰਜ ਕਰ ਕੇ ਹਰ ਦਮਨਕਾਰੀ ਉਪਾਅ ਅਪਣਾ ਰਹੀ ਹੈ। ਸਿੰਘੂ ਸਰਹੱਦ 'ਤੇ ਕਿਲ੍ਹੇਬੰਦੀ ਕਰ ਦਿੱਤੀ ਗਈ ਹੈ ਅਤੇ ਉਹ ਇਕ ਅੰਤਰਰਾਸ਼ਟਰੀ ਸਰਹੱਦ ਦੀ ਤਰ੍ਹਾਂ ਪ੍ਰਤੀਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੰਸਦ ਦੇ 8 ਮਾਰਚ ਤੋਂ ਸ਼ੁਰੂ ਹੋ ਰਹੇ ਸੈਸ਼ਨ ਦੇ ਮੱਦੇਨਜ਼ਰ ਅੰਦੋਲਨ ਲਈ ਲੰਬੀ ਯੋਜਨਾ 'ਤੇ ਚਰਚਾ ਕੀਤੀ ਜਾਵੇਗੀ ਅਤੇ ਐੱਸ.ਕੇ.ਐੱਮ. ਦੀ ਅਗਲੀ ਬੈਠਕ 'ਚ ਰਣਨੀਤੀ ਸਾਂਝੀ ਕੀਤੀ ਜਾਵੇਗੀ। ਪਾਲ ਨੇ ਵੀ ਸਰਕਾਰ 'ਤੇ 'ਦਮਨ' ਦਾ ਦੋਸ਼ ਲਗਾਇਆ। ਉਨ੍ਹਾਂ ਦੱਸਿਆ ਕਿ ਗਣਤੰਤਰ ਦਿਵਸ 'ਤੇ ਰਾਸ਼ਟਰੀ ਰਾਜਧਾਨੀ 'ਚ 'ਟਰੈਕਟਰ ਪਰੇਡ' ਦੌਰਾਨ ਹੋਈ ਹਿੰਸਾ ਅਤੇ ਭੰਨ-ਤੋੜ ਦੇ ਮਾਮਲੇ 'ਚ ਦਿੱਲੀ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ 122 ਲੋਕਾਂ 'ਚੋਂ 32 ਨੂੰ ਜ਼ਮਾਨਤ ਮਿਲ ਚੁਕੀ ਹੈ।

ਇਹ ਵੀ ਪੜ੍ਹੋ : ਖੇਤੀਬਾੜੀ ਮੰਤਰੀ ਦਾ ਬਿਆਨ- ਭੀੜ ਇਕੱਠੀ ਕਰਨ ਦਾ ਮਤਬਲ ਇਹ ਨਹੀਂ ਕਿ ਕਾਨੂੰਨ ਰੱਦ ਹੋਣਗੇ


author

DIsha

Content Editor

Related News