ਕਿਸਾਨਾਂ ਦਾ ਸਿਦਕ ਤੇ ਹੌਂਸਲਾ : ‘ਅਸੀਂ ਵੱਡੇ ਦਿਲਾਂ ਵਾਲੇ, ਕਦੇ ਨਹੀਓਂ ਡੋਲਦੇ’ (ਵੇਖੋ ਤਸਵੀਰਾਂ)

Sunday, Dec 06, 2020 - 05:44 PM (IST)

ਕਿਸਾਨਾਂ ਦਾ ਸਿਦਕ ਤੇ ਹੌਂਸਲਾ : ‘ਅਸੀਂ ਵੱਡੇ ਦਿਲਾਂ ਵਾਲੇ, ਕਦੇ ਨਹੀਓਂ ਡੋਲਦੇ’ (ਵੇਖੋ ਤਸਵੀਰਾਂ)

ਨਵੀਂ ਦਿੱਲੀ— ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। 26 ਨਵੰਬਰ ਤੋਂ ਸ਼ੁਰੂ ਹੋਇਆ ਕਿਸਾਨਾਂ ਦਾ ਪ੍ਰਦਰਸ਼ਨ ਅੱਜ 11ਵੇਂ ਦਿਨ 'ਚ ਪਹੁੰਚ ਗਿਆ ਹੈ। ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਸਰਕਾਰ 'ਤੇ ਦਬਾਅ ਬਣਾਉਣ ਲਈ ਕਿਸਾਨਾਂ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਆਪਣੇ ਹੱਕਾਂ ਲਈ ਕੜਾਕੇ ਦੀ ਠੰਡ 'ਚ ਵੀ ਕਿਸਾਨਾਂ ਦਾ ਹੌਂਸਲਾ ਵੇਖਣ ਵਾਲਾ ਹੈ। ਸੜਕਾਂ 'ਤੇ ਜਿੱਥੇ ਲੰਗਰ ਪੱਕ ਰਹੇ ਹਨ, ਉੱਥੇ ਹੀ ਸੜਕਾਂ 'ਤੇ ਹੀ ਕਿਸਾਨ ਸੁੱਤਾ ਹੈ। ਦਿੱਲੀ ਦੀਆਂ ਸੜਕਾਂ 'ਤੇ ਡਟੇ ਕਿਸਾਨਾਂ ਦੀਆਂ ਕਈ ਤਸਵੀਰਾਂ ਉਨ੍ਹਾਂ ਦੇ ਸਿਦਕ ਅਤੇ ਹੌਂਸਲੇ ਨੂੰ ਬਿਆਨ ਕਰਦੀਆਂ ਹਨ। 

PunjabKesari

ਕਿਸਾਨਾਂ ਨੇ ਆਪਣੀਆਂ ਟਰੈਕਟਰ-ਟਰਾਲੀਆਂ ਨੂੰ ਹੀ ਆਪਣਾ ਘਰ ਬਣਾ ਲਿਆ ਹੈ, ਜਿੱਥੇ ਉਹ ਹੱਕਾਂ ਦੀ ਲੜਾਈ ਲਈ ਡਟੇ ਹਨ। 

PunjabKesari

ਕੋਈ ਕਿਸਾਨ ਸੜਕ ਦੇ ਬੈਠਾਂ ਲੰਗਰ ਛਕ ਰਿਹਾ ਹੈ ਅਤੇ ਕੋਈ ਕਿਤਾਬ ਪੜ੍ਹ ਰਿਹਾ ਹੈ।

PunjabKesari

ਮੁਸ਼ਕਲ 'ਚ ਘਿਰਿਆ ਅਤੇ ਹੱਕਾਂ ਦੀ ਲੜਾਈ ਲੜ ਰਿਹਾ ਕਿਸਾਨ ਫਿਰ ਵੀ ਪਰੇਸ਼ਾਨ ਨਹੀਂ ਹੈ, ਉਹ ਸਕੂਨ ਦੀ ਨੀਂਦ ਹੀ ਸੌਂ ਰਿਹਾ ਹੈ। 

PunjabKesari

ਫੁਸਰਤ ਦੇ ਪਲ ਅਤੇ ਬਿਨਾਂ ਕੋਈ ਪਰੇਸ਼ਾਨੀ ਦੀਆਂ ਅਜਿਹੀਆਂ ਤਸਵੀਰਾਂ ਨੂੰ ਵੇਖ ਕੇ ਕਿਸਾਨਾਂ ਦੇ ਹੌਂਸਲੇ ਨੂੰ ਅਸੀਂ ਸਲਾਮ ਕਰਦੇ ਹਾਂ।

PunjabKesari

ਘਰਾਂ ਤੋਂ ਬਾਹਰ, ਆਪਣੀ ਜ਼ਮੀਨ ਤੋਂ ਲਾਂਭੇ ਹੋ ਕੇ ਕਿਸਾਨ ਆਪਣੇ ਹੱਕਾਂ ਦੀ ਲੜਾਈ ਲਈ ਦਿੱਲੀ ਕੂਚ ਕਰ ਰਹੇ ਹਨ।

PunjabKesari

ਵੱਡੀ ਗਿਣਤੀ 'ਚ ਕਿਸਾਨ ਦਿੱਲੀ 'ਚ ਡਟੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਨੂੰ ਸਾਡੇ ਹੱਕ ਨਹੀਂ ਮਿਲ ਜਾਂਦੇ, ਅਸੀਂ ਡੋਲਣ ਵਾਲੇ ਨਹੀਂ। ਸਰਕਾਰ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਕਿਸਾਨ ਹੁੰਦੇ ਹਾਂ ਅਤੇ ਹੱਕਾਂ ਲਈ ਲੜਦੇ ਰਹਾਂਗੇ, ਚਾਹੇ ਹੀ ਲੜਾਈ ਕਿੰਨੀ ਲੰਬੀ ਕਿਉਂ ਨਾ ਚਲੇ। 

PunjabKesari

ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨਾਲ ਕੱਲ੍ਹ ਯਾਨੀ ਕਿ 5 ਦਸੰਬਰ ਨੂੰ 5ਵੇਂ ਦੌਰ ਦੀ ਗੱਲਬਾਤ ਵੀ ਬੇਸਿੱਟਾ ਰਹੀ। ਹੁਣ 9 ਦਸੰਬਰ ਨੂੰ ਕਿਸਾਨਾਂ ਅਤੇ ਕੇਂਦਰ ਵਿਚਾਲੇ ਮੁੜ ਗੱਲਬਾਤ ਹੋਵੇਗੀ। ਕਿਸਾਨਾਂ ਨੇ ਆਪਣੇ ਅੰਦੋਲਨ ਨੂੰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਉਦੋਂ ਤੱਕ ਸਾਡਾ ਅੰਦੋਲਨ ਜਾਰੀ ਰਹੇਗਾ। 

PunjabKesari

ਕਿਸਾਨਾਂ ਨੇ 8 ਦਸੰਬਰ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਹੈ। ਕਿਸਾਨ ਜਥੇਬੰਦੀਆਂ ਦੇ ਆਗੂ ਨੇ ਕਿਹਾ ਕਿ ਪ੍ਰਦਰਸ਼ਨ ਸ਼ਾਂਤੀਪੂਰਨ ਰਹੇਗਾ। ਐਂਬੂਲੈਂਸ ਅਤੇ ਵਿਆਹਾਂ ਲਈ ਰਾਹ ਖੁੱਲ੍ਹਾ ਰਹੇਗਾ। ਇਕ ਕਿਸਾਨ ਆਗੂ ਨੇ ਕਿਹਾ ਕਿ 8 ਦਸੰਬਰ ਨੂੰ ਸਵੇਰ ਤੋਂ ਸ਼ਾਮ ਤੱਕ ਭਾਰਤ ਬੰਦ ਹੋਵੇਗਾ।

ਨੋਟ - ਕਿਸਾਨਾਂ ਦੇ ਸਿਦਕ ਤੇ ਹੌਂਸਲੇ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਜਾ ਕੇ ਦਿਓ ਜਵਾਬ...


author

Tanu

Content Editor

Related News