ਕਿਸਾਨ ਅੰਦੋਲਨ ''ਚ ਡਟੀਆਂ ਬੀਬੀਆਂ ਦੇ ਹੌਂਸਲੇ ਬੁਲੰਦ, ਕਿਹਾ- ''ਹੱਕ ਲੈ ਕੇ ਹੀ ਮੁੜਾਂਗੇ, ਭਾਵੇਂ ਸਾਲ ਲੱਗ ਜਾਏ''

Thursday, Dec 03, 2020 - 06:34 PM (IST)

ਨਵੀਂ ਦਿੱਲੀ (ਰਮਨਦੀਪ ਸਿੰਘ ਸੋਢੀ)— ਕਿਸਾਨੀ ਅੰਦੋਲਨ ਦਿੱਲੀ ਦੀਆਂ ਸਰਹੱਦਾਂ 'ਤੇ ਜਾਰੀ ਹੈ। ਅੱਜ ਅੰਦੋਲਨ ਦਾ 8ਵਾਂ ਦਿਨ ਹੈ। ਦਿੱਲੀ ਚਲੋ ਅੰਦੋਲਨ 'ਚ ਪੰਜਾਬ ਤੋਂ ਕਿਸਾਨ ਹੀ ਨਹੀਂ ਬੀਬੀਆਂ ਵੀ ਸ਼ਾਮਲ ਹੋਈਆਂ ਹਨ। ਕਿਸਾਨਾਂ ਦਾ ਇਹ ਸੰਘਰਸ਼ ਹੱਕਾਂ ਦੀ ਲੜਾਈ ਲਈ ਹੈ। ਦਿੱਲੀ ਦੀਆਂ ਸੜਕਾਂ 'ਤੇ ਡਟੀਆਂ ਮਾਨਸਾ ਦੀਆਂ ਬੀਬੀਆਂ ਨਾਲ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਗੱਲਬਾਤ ਕੀਤੀ। ਇਹ ਬੀਬੀਆਂ ਇੱਥੇ ਕਿਸਾਨੀ ਸੰਘਰਸ਼ 'ਚ ਜੁੱਟੀਆਂ ਹਨ ਅਤੇ ਲੰਗਰ ਪਕਾਉਣ ਦੀ ਸੇਵਾ ਨਿਭਾ ਰਹੀਆਂ ਹਨ। ਇਹ ਲੰਗਰ ਕਿਸਾਨਾਂ ਲਈ ਹੀ ਨਹੀਂ ਸਗੋਂ ਆਉਂਦੇ-ਜਾਂਦੇ ਹਰ ਰਾਹੀਗਰ ਲਈ ਹੈ।

ਇਹ ਵੀ ਪੜ੍ਹੋ:  ਹੱਕਾਂ ਲਈ ਡਟੇ ਹਾਂ, ਹੁਣ ਤਾਂ ਰੋਕਿਆਂ ਨਹੀਂ ਰੁਕਦੇ, ਵੇਖੋ ਕਿਸਾਨਾਂ ਦਾ ਸੰਘਰਸ਼ ਤਸਵੀਰਾਂ ਦੀ ਜ਼ੁਬਾਨੀ

PunjabKesari

ਗੱਲਬਾਤ ਦੌਰਾਨ ਇਕ ਬੀਬੀ ਨੇ ਦੱਸਿਆ ਕਿ ਜਦੋਂ ਤੱਕ ਸਰਕਾਰ ਸਾਡੇ ਲਈ ਕੁਝ ਕਰਦੀ ਨਹੀਂ ਅਸੀਂ ਇੱਥੋਂ ਨਹੀਂ ਜਾਂਦੇ, ਭਾਵੇਂ ਸਾਲ ਲੱਗ ਜਾਏ। ਇਕ ਹੋਰ ਬੀਬੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਡੇ ਹੱਕਾਂ ਦਾ ਹੱਲ ਕਰ ਦੇਵੇ। ਅਸੀਂ ਆਪਣੇ ਹੱਕ ਲੈਣ ਆਏ ਹਾਂ, ਅਸੀਂ ਆਪਣੇ ਹੱਕ ਲੈ ਕੇ ਹੀ ਮੁੜਾਂਗੇ। ਉਦੋਂ ਤੱਕ ਅਸੀਂ ਇੱਥੋਂ ਨਹੀਂ ਹਿੱਲਾਂਗੇ। ਬੀਬੀ ਨੇ ਕਿਹਾ ਕਿ ਇਸ ਅੰਦੋਲਨ 'ਚ ਸਾਡੇ ਬੱਚੇ, ਨੂੰਹਾਂ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: ਕਿਸਾਨਾਂ ਦੇ ਫ਼ੌਲਾਦੀ ਹੌਂਸਲੇ, ਘਰ-ਬਾਰ ਦੀ ਫ਼ਿਕਰ ਲਾਹ, ਸੜਕਾਂ 'ਤੇ ਲਾਏ ਡੇਰੇ (ਤਸਵੀਰਾਂ)

ਬੀਬੀ ਨੇ ਕਿਹਾ ਕਿ ਕਿਸਾਨੀ ਸੰਘਰਸ਼ 'ਚ ਬੀਬੀਆਂ ਦਾ ਵੀ ਵੱਡਾ ਪ੍ਰਭਾਵ ਪਵੇਗਾ, ਅਸੀਂ ਵਾਪਸ ਨਹੀਂ ਮੁੜਦੇ। ਆਪਣੇ ਹੱਕ ਲੈ ਕੇ ਹੀ ਵਾਪਸ ਮੁੜਾਂਗੇ, ਭਾਵੇਂ ਸਾਲ ਜਾਂ 2 ਸਾਲ ਲੱਗ ਜਾਣ। ਕੇਂਦਰ ਅਤੇ ਕਿਸਾਨ ਜਥੇਬੰਦੀਆਂ ਨਾਲ ਅੱਜ ਦੀ ਬੈਠਕ ਬਾਰੇ ਬੀਬੀਆਂ ਨੇ ਕਿਹਾ ਕਿ ਸਰਕਾਰ ਨੂੰ ਸਾਡੀਆਂ ਮੰਗਾਂ ਸਾਹਮਣੇ ਝੁਕਣਾ ਹੀ ਪਵੇਗਾ। ਜਦੋਂ ਤੱਕ ਸਰਕਾਰ ਸਾਡਾ ਹੱਕ ਨਹੀਂ ਦਿੰਦੀ ਅਸੀਂ ਇੱਥੋਂ ਨਹੀਂ ਹਿੱਲਦੇ।

PunjabKesari

ਕਿਸਾਨੀ ਸੰਘਰਸ਼ 'ਚ ਏਕਤਾ ਵੇਖਣ ਨੂੰ ਮਿਲ ਰਹੀ ਹੈ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਦੇ ਕਿਸਾਨ ਇਕੱਠੇ ਹੋਏ ਹਨ, ਸਾਡਾ ਏਕਾ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਇਕ ਬੀਬੀ ਨੇ ਕਿਹਾ ਕਿ ਅਸੀਂ ਛੜੇ ਬੰਦੇ ਹੱਥ ਦੇਸ਼ ਦੇ ਦਿੱਤਾ। ਪਰਿਵਾਰ ਵਾਲੇ ਬੰਦੇ ਨੂੰ ਹੀ ਸਭ ਦੀ ਸਾਰ ਹੁੰਦੀ ਹੈ। ਅਸੀਂ ਆਪਣੀਆਂ ਜਾਇਦਾਦਾਂ ਕਿਵੇਂ ਲੁਟਾ ਦੇਈਏ, ਅਸੀਂ ਆਪਣੇ ਹੱਕ ਲੈ ਕੇ ਜਾਵਾਂਗੇ।

ਇਹ ਵੀ ਪੜ੍ਹੋ: ਪ੍ਰੈੱਸ ਕਾਨਫਰੰਸ 'ਚ ਬੋਲੇ ਕਿਸਾਨ ਆਗੂ- ਵਿਸ਼ੇਸ਼ ਸੈਸ਼ਨ ਬੁਲਾ ਕੇ ਕਾਨੂੰਨਾਂ ਨੂੰ ਰੱਦ ਕਰੇ ਸਰਕਾਰ

ਨੋਟ: ਕਿਸਾਨ ਅੰਦੋਲਨ: ਹੱਕਾਂ ਦੀ ਲੜਾਈ 'ਚ ਬੀਬੀਆਂ ਵੀ ਮੋਹਰੇ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਇ


author

Tanu

Content Editor

Related News