ਕੇਂਦਰ ਅਤੇ ਕਿਸਾਨ ਆਗੂਆਂ ਵਿਚਾਲੇ ਪਹਿਲੇ ਦੌਰ ਦੀ ਬੈਠਕ ਖ਼ਤਮ, ਜਾਣੋ ਕੀ ਹੋਈ ਵਿਚਾਰ-ਚਰਚਾ

Monday, Jan 04, 2021 - 06:14 PM (IST)

ਕੇਂਦਰ ਅਤੇ ਕਿਸਾਨ ਆਗੂਆਂ ਵਿਚਾਲੇ ਪਹਿਲੇ ਦੌਰ ਦੀ ਬੈਠਕ ਖ਼ਤਮ, ਜਾਣੋ ਕੀ ਹੋਈ ਵਿਚਾਰ-ਚਰਚਾ

ਨਵੀਂ ਦਿੱਲੀ— ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਾਲੇ ਅੱਜ ਯਾਨੀ ਕਿ ਸੋਮਵਾਰ ਨੂੰ ਵਿਗਿਆਨ ਭਵਨ ’ਚ 7ਵੇਂ ਦੌਰ ਦੀ ਬੈਠਕ ਹੋ ਰਹੀ ਹੈ। ਦੁਪਹਿਰ ਕਰੀਬ 2.30 ਵਜੇ ਬੈਠਕ ਸ਼ੁਰੂ ਹੋਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੈਠਕ ਦੇ ਕਰੀਬ ਡੇਢ ਘੰਟੇ ਬਾਅਦ ਹੁਣ ਲੰਚ ਬ੍ਰੇਕ ਚੱਲ ਰਹੀ ਹੈ। ਪਹਿਲੇ ਦੌਰ ਦੀ ਬੈਠਕ ਖਤਮ ਹੋ ਗਈ ਹੈ। ਸੂਤਰਾਂ ਮੁਤਾਬਕ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਨਾਲ ਜੋ ਵੀ ਗੱਲਬਾਤ ਹੋਈ ਹੈ, ਉਸ ’ਚੋਂ ਇਹ ਸਾਹਮਣੇ ਆਇਆ ਹੈ ਕਿ ਕੇਂਦਰ ਸਰਕਾਰ ਦਾ ਰਵੱਈਆ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲਾ ਨਜ਼ਰ ਨਹੀਂ ਆ ਰਿਹਾ ਹੈ। ਕੇਂਦਰ ਸਰਕਾਰ ਗੱਲਬਾਤ ’ਚ ਪਿਛਾਂਹ ਨੂੰ ਜਾਂਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਐੱਮ. ਐੱਸ. ਪੀ. ਦਾ ਮੁੱਦਾ, ਜੋ ਕਿ ਖਰੀਦ ਦੀ ਗਰੰਟੀ ਦਾ ਮੁੱਦਾ ਹੈ, ਉਸ ’ਚ ਸਰਕਾਰ ਪਿਛਾਂਹ ਨੂੰ ਹੱਟਦੀ ਨਜ਼ਰ ਆ ਰਹੀ ਹੈ। ਕੁੱਲ ਮਿਲਾ ਕੇ ਸਿੱਟਾ ਨਿਕਲਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ। 

PunjabKesari

ਕਿਸਾਨ ਆਗੂਆਂ ਦਾ ਮੰਨਣਾ ਹੈ ਕਿ ਕੇਂਦਰ ਸਰਕਾਰ ਆਪਣੇ ਪਹਿਲੇ ਰਵੱਈਏ ’ਤੇ ਹੀ ਬਰਕਰਾਰ ਹੈ। ਸਰਕਾਰ ਐੱਮ. ਐੱਸ. ਪੀ. ’ਤੇ ਤਾਂ ਗੱਲ ਕਰਨ ਨੂੰ ਤਿਆਰ ਹੈ ਪਰ ਕਾਨੂੰਨ ਰੱਦ ਕਰਨ ਤੋਂ ਸਾਫ ਇਨਕਾਰ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਦੀ ਮੰਗ ਹੈ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਕੀਤੇ ਜਾਣ। 

ਸਰਕਾਰ ਦਾ ਅੜੀਅਲ ਰਵੱਈਆ ਸਾਹਮਣੇ ਆ ਰਿਹਾ ਹੈ, ਸਰਕਾਰ ਆਪਣੇ ਫ਼ੈਸਲੇ ’ਤੇ ਅੜੀ ਹੋਈ ਹੈ। ਪਹਿਲਾ ਦੌਰ ਖ਼ਤਮ ਹੋ ਚੁੱਕਾ ਹੈ। ਅੱਗੇ ਕੀ ਹੋਵੇਗਾ, ਇਸ ਬਾਬਤ ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਵਿਚਾਲੇ ਅਗਲੇ ਦੌਰ ਦੀ ਗੱਲਬਾਤ ਮਗਰੋਂ ਹੀ ਸਾਫ ਹੋਵੇਗਾ। ਪੂਰੇ ਦੇਸ਼ ਦੀਆਂ ਨਜ਼ਰਾਂ ਬੈਠਕ ’ਤੇ ਟਿਕੀਆਂ ਹਨ, ਕੀ ਸਰਕਾਰ ਝੁਕੇਗੀ ਜਾਂ ਕਿਸਾਨ ਅੜੇ ਰਹਿਣਗੇ, ਇਹ ਕਿਸਾਨਾਂ ਅਤੇ ਸਰਕਾਰ ਵਿਚਾਲੇ ਵਿਚਾਰ-ਮੰਥਨ ਤੋਂ ਬਾਅਦ ਹੀ ਸਾਫ ਹੋ ਸਕੇਗਾ। 

ਨੋਟ: ਕੀ ਅੱਜ ਦੀ ਬੈਠਕ ’ਚ ਕਿਸਾਨੀ ਮੁੱਦੇ ਦਾ ਨਿਕਲੇਗਾ ਕੋਈ ਹੱਲ, ਕੁਮੈਂਟ ਬਾਕਸ ’ਚ ਦਿਓ ਰਾਏ


author

Tanu

Content Editor

Related News