ਜੋਗਿੰਦਰ ਉਗਰਾਹਾਂ ਦਾ ਵੱਡਾ ਬਿਆਨ, ਕਿਹਾ ਕਿਸਾਨਾਂ ਦੇ ਤਰਕਾਂ ਨਾਲ ਸਹਿਮਤ ਸਰਕਾਰ
Sunday, Dec 20, 2020 - 08:58 PM (IST)
ਦਿੱਲੀ/ਟਿਕਰੀ ਬਾਰਡਰ (ਬੇਦੀ) : ਮੋਦੀ ਸਰਕਾਰ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਜਲਦ ਤਿੰਨੇ ਖੇਤੀ ਕਾਨੂੰਨ ਰੱਦ ਕਰੇ ਤਾਂ ਜੋ ਕਿਸਾਨ ਆਪਣੇ ਘਰਾਂ ਨੂੰ ਜਾਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦਿੱਲੀ ਦੇ ਟਿਕਰੀ ਬਾਰਡਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਅੰਦੋਲਨ ਦੌਰਾਨ ਕੇਂਦਰ ਸਰਕਾਰ ਦੇ ਮੰਤਰੀਆਂ ਅਤੇ ਖੇਤੀਬਾੜੀ ਮੰਤਰੀ ਤੋਮਰ ਨਾਲ 3-4 ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਤੇ ਉਸਦੇ ਮੰਤਰੀ ਕਾਨੂੰਨਾਂ ਨੂੰ ਕਿਸਾਨਾਂ ਲਈ ਬਹੁਤ ਲਾਹੇਵੰਦ ਦੱਸਦੇ ਆ ਰਹੇ ਸੀ ਪ੍ਰੰਤੂ ਬਾਅਦ ’ਚ ਕਿਸਾਨ ਜਥੇਬੰਦੀਆਂ ਦੇ ਆਗੁੂਆਂ ਨਾਲ ਹੋਈ ਗੱਲਬਾਤ ਦੌਰਾਨ ਕਿਸਾਨ ਆਗੂਆਂ ਵੱਲੋਂ ਦਿੱਤੇ ਤਰਕਾਂ ਨਾਲ ਸਹਿਮਤ ਹੁੰਦੇ ਹੋਏ ਕੇਂਦਰ ਸਰਕਾਰ ਵੱਲੋਂ ਕਾਨੂੰਨਾਂ ’ਚ ਸੁਧਾਰ ਕਰਨ ਦੀ ਗੱਲ ਆਖੀ ਅਤੇ ਕਿਸਾਨ ਆਗੂਆਂ ਤੋਂ ਹੋਰ ਵੀ ਪ੍ਰੋਪਜ਼ਲ ਮੰਗ ਗਏ ਪ੍ਰੰਤੂ ਕਿਸਾਨਾਂ ਆਗੂਆਂ ਨੇ ਜਦ ਕਿਹਾ ਕਿ ਇਹ ਕਾਨੂੰਨ ਹੀ ਗਲਤ ਹਨ ਤਾਂ ਇਨ੍ਹਾਂ ਨੂੰ ਰੱਦ ਕੀਤਾ ਜਾਣ ਚਾਹੀਦਾ ਹੈ ਜਿਸ ’ਤੇ ਸਰਕਾਰ ਗੋਲਮਾਲ ਕਰ ਰਹੀ ਹੈ ਤੇ ਇਕ ਪਾਸੇ ਕਿਸਾਨਾਂ ਨੂੰ ਸੁਝਾਅ ਮੰਗ ਰਹੀ ਦੂਜੇ ਪਾਸੇ ਸੰਘਰਸ਼ ਨੂੰ ਬਦਨਾਮ ਕਰ ਰਹੀ ਅਤੇ ਦੂਜੀਆਂ ਸਟੇਟਾਂ ’ਚ ਜਾ ਮੰਤਰੀ ਇਸ ਦੇ ਹੱਕ ’ਚ ਪ੍ਰਚਾਰ ਕਰ ਰਹੇ ਹਨ ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਦਿੱਲੀ ਅੰਦੋਲਨ ’ਚੋਂ ਪਰਤ ਕੇ ਨੌਜਵਾਨ ਕਿਸਾਨ ਤੇ ਰੱਸਾ-ਕੱਸੀ ਦੇ ਖ਼ਿਡਾਰੀ ਨੇ ਕੀਤੀ ਖ਼ੁਦਕੁਸ਼ੀ
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਇਸ ਦੋਗਲੇ ਰਵੱਈਆ ਨੂੰ ਛੱਡੇ ਅਤੇ ਕੰਧ ਤੇ ਲਿਖੇ ਨੂੰ ਪੜ੍ਹੇ ਅਤੇ ਤਿੰਨੇ ਕਾਨੂੰਨ ਨੂੰ ਜਲਦ ਰੱਦ ਕਰੇ। ਪੱਤਰਕਾਰਾਂ ਵੱਲੋਂ ਅੱਗੇ ਦੇ ਰਣਨੀਤੀ ਬਾਰੇ ਪੁੱਛੇ ਸਵਾਲ ’ਚ ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਸ਼ਾਂਤੀਪੂਰਵਕ ਸੰਘਰਸ਼ ਹੀ ਰਣਨੀਤੀ ਹੈ ਤੇ ਅੱਗੇ ਵੀ ਇਹ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਪੂਰੇ ਹਿੰਦੋਸੰਤਾਨ ਤੇ ਦਿੱਲੀ ’ਚ ਅੱਗੇ ਵੀ ਸ਼ਾਂਤੀਪੂਰਵਕ ਐਕਸ਼ਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਤਿੰਨ-ਚਾਰ ਦਿਨਾਂ ’ਚ ਜਥੇਬੰਦੀ ਵੱਲੋਂ ਪਿੰਡਾਂ ’ਚ ਜਿਹੜੇ ਕਿਸਾਨ ਸੰਘਰਸ਼ ’ਚ ਸ਼ਹੀਦ ਹੋ ਹਨ, ਉਨ੍ਹਾਂ ਦੇ ਸ਼ਹੀਦੀ ਸਮਾਗਮ ਮਨਾਏ ਜਾਣਗੇ। ਉਨ੍ਹਾਂ ਕਿਹਾ ਕਿ 26-27 ਤੱਕ ਨੂੰ ਖਨੌਰੀ ਵਾਲੀ ਸਾਈਡ ਤੋਂ 15 ਹਜ਼ਾਰ ਲੋਕ ਦਿੱਲੀ ਰਵਾਨਾ ਹੋਣਗੇ ਤੇ ਮਿਤੀ 28 ਨੂੰ 15 ਹਜ਼ਾਰ ਵਿਅਕਤੀ ਡੱਬਵਾਲੀ ਤੋਂ ਮਾਰਚ ਕਰਕੇ ਟਿਕਰੀ ਬਾਰਡਰ ’ਤੇ ਪਹੁੰਚਣਗੇ।
ਇਹ ਵੀ ਪੜ੍ਹੋ : ਕੈਨੇਡਾ, ਅਮਰੀਕਾ ’ਚ ਧੱਕ ਪਾ ਚੁੱਕੇ ਉੱਘੇ ਕਬੱਡੀ ਖਿਡਾਰੀ ਮਾਣਕ ਜੋਧਾਂ ਦੀ ਹਾਦਸੇ ’ਚ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਇ, ਕੁਮੈਂਟ ਕਰਕੇ ਦੱਸੋ।