ਕਿਸਾਨਾਂ ਦੇ ਸਮਰਥਨ ''ਚ ਕਾਂਗਰਸ 3 ਦਿਨਾਂ ਤੱਕ ਕਰੇਗੀ ਸ਼ਾਂਤੀ ਮਾਰਚ : ਕੁਮਾਰੀ ਸ਼ੈਲਜਾ

Sunday, Jan 31, 2021 - 11:23 AM (IST)

ਕਿਸਾਨਾਂ ਦੇ ਸਮਰਥਨ ''ਚ ਕਾਂਗਰਸ 3 ਦਿਨਾਂ ਤੱਕ ਕਰੇਗੀ ਸ਼ਾਂਤੀ ਮਾਰਚ : ਕੁਮਾਰੀ ਸ਼ੈਲਜਾ

ਹਰਿਆਣਾ- ਪਿਛਲੇ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦਾ ਸਮਰਥਨ ਦੇਣ ਲਈ ਹਰਿਆਣਾ ਕਾਂਗਰਸ ਨੇ ਹੁਣ ਸੜਕ 'ਤੇ ਉਤਰਨ ਦਾ ਐਲਾਨ ਕੀਤਾ ਹੈ। ਸੂਬਾ ਕਾਂਗਰਸ ਕਮੇਟੀ (ਐੱਚ.ਪੀ.ਸੀ.ਸੀ.) ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਸ਼ਨੀਵਾਰ ਨੂੰ ਕਿਹਾ ਕਿ ਹਰਿਆਣਾ ਕਾਂਗਰਸ 3 ਤੋਂ 5 ਫਰਵਰੀ ਤੱਕ ਸੂਬੇ ਦੇ ਹਰ ਬਲਾਕ 'ਚ ਕਿਸਾਨਾਂ ਦੇ ਸਮਰਥਨ 'ਚ ਸ਼ਾਂਤੀ ਮਾਰਚ ਦਾ ਆਯੋਜਨ ਕਰਨਗੇ। ਕੁਮਾਰੀ ਸ਼ੈਲਜਾ ਨੇ ਕਿਹਾ,''ਸੂਬੇ 'ਚ ਭਾਈਚਾਰੇ ਅਤੇ ਸਦਭਾਵਨਾ ਨੂੰ ਉਤਸ਼ਾਹ ਦੇਣ ਲਈ ਹਰਿਆਣਾ ਕਾਂਗਰਸ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ 'ਚ 3 ਤੋਂ 5 ਫਰਵਰੀ ਤੱਕ ਸੂਬੇ ਦੇ ਹਰ ਬਲਾਕ 'ਚ ਸ਼ਾਂਤੀ ਮਾਰਚ ਦਾ ਆਯੋਜਨ ਕਰੇਗੀ।'' ਉਨ੍ਹਾਂ ਨੇ ਦੋਸ਼ ਲਗਾਇਆ,''ਭਾਜਪਾ ਸਰਕਾਰ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਹੀ ਸੀ ਅਤੇ ਕਿਸਾਨਾਂ ਨੂੰ ਦੇਸ਼ਧ੍ਰੋਹੀ ਐਲਾਨ ਕਰਨ ਲਈ ਸਾਰੇ ਹੱਥਕੰਡੇ ਅਪਣਾ ਰਹੀ ਸੀ।''

ਇਹ ਵੀ ਪੜ੍ਹੋ : ਸਾਲ 2021 'ਚ PM ਮੋਦੀ ਦੀ ਅੱਜ ਪਹਿਲੀ 'ਮਨ ਕੀ ਬਾਤ', ਕੀ ਕਿਸਾਨਾਂ 'ਤੇ ਕਰਨਗੇ ਚਰਚਾ

ਸ਼ੈਲਜਾ ਨੇ ਪੁੱਛਿਆ,''ਭਾਜਪਾ ਕਿਸ ਤਰ੍ਹਾਂ ਦੀ ਦੇਸ਼ਭਗਤੀ ਦਾ ਪ੍ਰਦਰਸ਼ਨ ਕਰ ਰਹੀ ਹੈ? ਉਸ ਨੂੰ ਇਸ ਯਾਦ ਰੱਖਣਾ ਚਾਹੀਦਾ ਹੈ ਕਿ ਇਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਨੇ ਦੇਸ਼ ਲਈ ਆਪਣਾ ਬਲੀਦਾਨ ਦਿੱਤਾ ਹੈ। ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਸਰਹੱਦਾਂ 'ਤੇ ਹਨ। ਉਨ੍ਹਾਂ ਕਿਹਾ,''ਭਾਜਪਾ ਦੇ ਲੋਕ ਉਨ੍ਹਾਂ ਕਿਸਾਨਾਂ 'ਤੇ ਹਮਲਾ ਕਰ ਰਹੇ ਹਨ, ਜੋ ਉਨ੍ਹਾਂ ਥਾਂਵਾਂ 'ਤੇ ਸ਼ਾਂਤੀ ਨਾਲ ਅੰਦੋਲਨ ਕਰ ਰਹੇ ਹਨ, ਜਿੱਥੇ ਪੁਲਸ ਮੂਕਦਰਸ਼ਕ ਬਣੀ ਹੋਈ ਸੀ। ਕਿਸਾਨਾਂ ਨੂੰ ਭਾਜਪਾ ਦੇ ਇਸ਼ਾਰੇ 'ਤੇ ਪੁਲਸ ਵਲੋਂ ਡਰਾਇਆ ਅਤੇ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਵਿਰੁੱਧ ਝੂਠੇ ਮਾਮਲੇ ਦਰਜ ਕੀਤੇ ਜਾ ਰਹੇ ਹਨ।''

ਨੋਟ : ਕਾਂਗਰਸ ਦੇ ਸ਼ਾਂਤੀ ਮਾਰਚ ਬਾਰੇ ਕੀ ਹੈ ਤੁਹਾਡੀ ਰਾਏ 


author

DIsha

Content Editor

Related News