ਕਿਸਾਨਾਂ ਨੇ ਰੋਕਿਆ ਰਾਹ, ਅੰਨਦਾਤਾ ਦੇ ਸਵਾਲਾਂ ਤੋਂ ਨਹੀਂ ਦੌੜੇ ਅਨਿਲ ਵਿਜ, ਦਿੱਤੇ ਇਹ ਜਵਾਬ

Tuesday, May 21, 2024 - 03:09 PM (IST)

ਕਿਸਾਨਾਂ ਨੇ ਰੋਕਿਆ ਰਾਹ, ਅੰਨਦਾਤਾ ਦੇ ਸਵਾਲਾਂ ਤੋਂ ਨਹੀਂ ਦੌੜੇ ਅਨਿਲ ਵਿਜ, ਦਿੱਤੇ ਇਹ ਜਵਾਬ

ਅੰਬਾਲਾ- ਹਰਿਆਣਾ 'ਚ ਲੋਕ ਸਭਾ ਚੋਣਾਂ ਸਿਰ 'ਤੇ ਹਨ। ਸਾਰੇ ਨੇਤਾ ਚੋਣ ਪ੍ਰਚਾਰ 'ਚ ਜੁੱਟੇ ਹੋਏ ਹਨ। ਆਏ ਦਿਨ ਨੇਤਾਵਾਂ ਨੂੰ ਕਿਸਾਨਾਂ ਦਾ ਵਿਰੋਧ ਵੇਖਣ ਨੂੰ ਮਿਲ ਰਿਹਾ ਹੈ। ਦਰਅਸਲ ਸਾਬਕਾ ਗ੍ਰਹਿ ਮੰਤਰੀ ਅਤੇ ਛਾਉਣੀ ਤੋਂ ਵਿਧਾਇਕ ਅਨਿਲ ਵਿਜ ਅੱਜ ਅੰਬਾਲਾ ਛਾਉਣੀ ਵਿਧਾਨਸਭਾ ਦੇ ਖੇਤਰ ਪੰਜੋਖਰਾ 'ਚ ਭਾਜਪਾ ਉਮੀਦਵਾਰ ਦੇ ਸਮਰਥਨ 'ਚ ਪ੍ਰਚਾਰ ਕਰਨ ਪਹੁੰਚੇ। ਇੱਥੇ ਕਿਸਾਨਾਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਉਨ੍ਹਾਂ ਤੋਂ ਇਕ ਤੋਂ ਬਾਅਦ ਇਕ ਸਵਾਲ ਕਰਨੇ ਸ਼ੁਰੂ ਕਰ ਦਿੱਤੇ।

ਜਿਸ ਤੋਂ ਬਾਅਦ ਵਿਜ ਵੀ ਕਿਸਾਨਾਂ ਨੂੰ ਸਮਝਾਉਂਦੇ ਹੋਏ ਨਜ਼ਰ ਆਏ। ਕਿਸਾਨਾਂ ਨੇ ਵਿਜ ਤੋਂ ਪੁੱਛਿਆ ਕਿ ਕਿਸਾਨ ਸ਼ਾਂਤੀਪੂਰਨ ਦਿੱਲੀ ਜਾ ਰਹੇ ਸਨ, ਬੈਰੀਕੇਡਜ਼ ਲਾ ਕੇ ਉਨ੍ਹਾਂ ਨੂੰ ਕਿਉਂ ਰੋਕਿਆ ਗਿਆ? ਉਨ੍ਹਾਂ 'ਤੇ ਗੋਲੀਆਂ ਕਿਉਂ ਚਲਵਾਈਆਂ ਗਈਆਂ? ਇਸ ਦੇ ਜਵਾਬ 'ਚ ਵਿਜ ਨੇ ਕਿਹਾ ਕਿ ਮੈਂ ਉਸ ਸਮੇਂ ਗ੍ਰਹਿ ਮੰਤਰੀ ਸੀ, ਮੈਂ ਦੌੜ ਨਹੀਂ ਸਕਦਾ, ਮੈਂ ਆਪਣੀ ਜ਼ਿੰਮੇਵਾਰੀ ਲੈਂਦਾ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਗੋਲੀ ਚਲਾਈ ਜਾਂ ਨਹੀਂ ਚਲਾਈ ਪਰ ਮੈਂ ਗ੍ਰਹਿ ਮੰਤਰੀ ਸੀ। 

 

ਇਸ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ ਹੰਝੂ ਗੈਸ ਦੇ ਗੋਲੇ ਛੱਡੇ ਗਏ, ਪਾਣੀ ਦੀਆਂ ਬੌਛਾਰਾਂ ਕੀਤੀਆਂ ਗਈਆਂ। ਅੱਜ ਤੁਹਾਡੀ ਸਰਕਾਰ ਹੈ, ਇਕ ਵੀ ਬੰਦੇ ਨੂੰ ਚੰਡੀਗੜ੍ਹ ਜਾਣਾ ਹੋਵੇ ਜਾਂ ਹਸਪਤਾਲ ਜਾਣਾ ਹੋਵੇ, ਰਸਤਾ ਕਿਉਂ ਨਹੀਂ ਖੋਲ੍ਹ ਦਿੱਤਾ ਜਾਂਦਾ ਹੈ। ਵਿਜ ਨੇ ਕਿਹਾ ਕਿ ਮੈਂ ਤਾਂ ਹੁਣ ਸਿਰਫ਼ MLA ਹਾਂ। ਮੈਂ ਤਾਂ ਤੁਹਾਡੇ ਕੰਮ ਕਰਨ ਲਈ MLA ਹਾਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਤੁਸੀਂ ਮੰਨਦੇ ਹੋ ਕਿ ਮੈਂ ਕੰਮ ਕੀਤੇ ਹਨ। ਇਸ 'ਤੇ ਕਿਸਾਨਾਂ ਨੇ ਕਿਹਾ ਕਿ ਇਹ ਗੱਲ ਮੰਨਦੇ ਹੋ ਕਿ ਤੁਸੀਂ ਕੰਮ ਕੀਤੇ ਹਨ। ਵਿਜ ਨੇ ਅੱਗੇ ਕਿਹਾ ਕਿ ਤੁਸੀਂ ਰੋਕਿਆ ਮੈਂ ਦੌੜਿਆ ਤਾਂ ਨਹੀਂ। ਦੂਜੇ ਨੇਤਾਵਾਂ ਵਾਂਗ ਮੈਂ ਦੌੜਿਆ ਤਾਂ ਨਹੀਂ, ਤੁਸੀਂ-ਅਸੀਂ ਇਕ ਹੀ ਹਾਂ। ਸਾਡੇ ਮੁੱਦੇ ਵੱਖ-ਵੱਖ ਹੋ ਸਕਦੇ ਹਨ ਪਰ ਅਸੀਂ ਇਕ ਹਾਂ।  


author

Tanu

Content Editor

Related News