ਕਿਸਾਨ ਸਮਰਥਕਾਂ ਖ਼ਿਲਾਫ਼ ਛਾਪੇਮਾਰੀ ਕਰਵਾ ਰਹੀ ਹੈ ਕੇਂਦਰ ਸਰਕਾਰ: ਰਾਹੁਲ ਗਾਂਧੀ
Thursday, Mar 04, 2021 - 12:47 PM (IST)
ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਨੁਰਾਗ ਕਸ਼ਯਪ ਸਮੇਤ ਕੁਝ ਫਿਲਮ ਨਿਰਮਾਤਾਵਾਂ ਅਤੇ ਅਭਿਨੇਤਰੀ ਤਾਪਸੀ ਪਨੂੰ ਦੇ ਘਰਾਂ ਅਤੇ ਦਫ਼ਤਰਾਂ ’ਤੇ ਇਨਕਮ ਟੈਕਸ ਮਹਿਕਮੇ ਦੀ ਛਾਪੇਮਾਰੀ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਨਿਸ਼ਾਨ ਵਿੰਨਿ੍ਹਆ। ਰਾਹੁਲ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਕਿਸਾਨ ਸਮਰਥਕਾਂ ’ਤੇ ਛਾਪੇਮਾਰੀ ਕਰਵਾ ਰਹੀ ਹੈ।
ਰਾਹੁਲ ਨੇ ਟਵੀਟ ਕੀਤਾ ਕਿ ਕੁਝ ਮੁਹਾਵਰੇ: ਉਂਗਲੀਆਂ ’ਤੇ ਨਚਾਉਣਾ- ਕੇਂਦਰ ਸਰਕਾਰ ਇਨਕਮ ਟੈਕਸ ਮਹਿਕਮੇ, ਈ. ਡੀ, ਸੀ. ਬੀ. ਆਈ. ਨਾਲ ਇਹ ਕਰਦੀ ਹੈ। ਭੀਗੀ ਬਿੱਲੀ ਬਣਨਾ- ਕੇਂਦਰ ਸਰਕਾਰ ਦੇ ਸਾਹਮਣੇ ਮਿੱਤਰ ਮੀਡੀਆ। ਖਿਸੀਆਨੀ ਬਿੱਲੀ ਖੰਭਾ ਹੇਠਾਂ- ਜਿਵੇਂ ਕੇਂਦਰ ਸਰਕਾਰ ਕਿਸਾਨ-ਸਮਰਥਕਾਂ ’ਤੇ ਰੇਡ ਕਰਾਉਂਦੀ ਹੈ।
ਜ਼ਿਕਰਯੋਗ ਹੈ ਕਿ ਇਨਕਮ ਟੈਕਸ ਮਹਿਕਮੇ ਨੇ ਬਾਲੀਵੁੱਡ ਅਭਿਨੇਤਰੀ ਤਾਪਸੀ ਪਨੂੰ ਅਤੇ ਫਿਲਮਕਾਰ ਅਨੁਰਾਗ ਕਸ਼ਯਪ ਦੇ ਘਰਾਂ ਅਤੇ ਦਫ਼ਤਰਾਂ ’ਤੇ ਬੁੱਧਵਾਰ ਨੂੰ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਛਾਪੇਮਾਰੀ ‘ਫੈਂਟਮ’ ਫਿਲਮ ਖ਼ਿਲਾਫ਼ ਟੈਕਸ ਚੋਰੀ ਦੀ ਜਾਂਚ ਦਾ ਇਕ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਮੁੰਬਈ ਅਤੇ ਪੁਣੇ ਵਿਚ 30 ਥਾਵਾਂ ’ਤੇ ਕੀਤੀ ਗਈ, ਜਿਸ ਵਿਚ ਰਿਲਾਇੰਸ ਇੰਟਰਟੇਨਮੈਂਟ ਗਰੁੱਪ ਦੇ ਸੀ. ਈ. ਓ. ਸ਼ੁਭਾਸ਼ੀਸ਼ ਸਰਕਾਰ ਸੈਲੀਬਿ੍ਰਟੀ ਅਤੇ ਪ੍ਰਤਿਭਾ ਕੰਪਨੀ ਦੇ ਕੁਝ ਅਧਿਕਾਰੀ ਵੀ ਸ਼ਾਮਲ ਹਨ।