ਟਿਕੈਤ ਦੇ 40 ਲੱਖ ਟਰੈਕਟਰਾਂ ਵਾਲੇ ਬਿਆਨ 'ਤੇ ਕਿਸਾਨ ਜਥੇਬੰਦੀਆਂ 'ਚ ਨਹੀਂ ਬਣ ਪਾਈ ਸਹਿਮਤੀ

Friday, Feb 26, 2021 - 09:41 AM (IST)

ਟਿਕੈਤ ਦੇ 40 ਲੱਖ ਟਰੈਕਟਰਾਂ ਵਾਲੇ ਬਿਆਨ 'ਤੇ ਕਿਸਾਨ ਜਥੇਬੰਦੀਆਂ 'ਚ ਨਹੀਂ ਬਣ ਪਾਈ ਸਹਿਮਤੀ

ਸੋਨੀਪਤ (ਦੀਕਸ਼ਿਤ)- ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਦੀਆਂ ਹੱਦਾਂ ਨੂੰ ਸੀਲ ਕਰ ਕੇ ਬੈਠੇ ਕਿਸਾਨਾਂ ਦੀ ਅਗਵਾਈ ਕਰ ਰਹੇ ਸੰਗਠਨਾਂ ਦੇ ਨੇਤਾਵਾਂ ਦੇ ਬਿਆਨ ਖਿੱਚੋ-ਤਾਣ ਦਾ ਵੱਡਾ ਕਾਰਣ ਬਣ ਰਹੇ ਹਨ। ਇਕ ਵਾਰ ਮੁੜ ਸਾਂਝੇ ਕਿਸਾਨ ਮੋਰਚੇ ਦੇ ਨੇਤਾਵਾਂ ਨੇ ਕਿਸਾਨ ਨੇਤਾ ਰਾਕੇਸ਼ ਟਿਕੈਤ ਦੇ ਬਿਆਨਾਂ ਤੋਂ ਕਿਨਾਰਾ ਕੀਤਾ ਹੈ। 40 ਲੱਖ ਟਰੈਕਟਰਾਂ ਨਾਲ ਦਿੱਲੀ ਕੂਚ ਕਰਨ ਦੇ ਬਿਆਨ ਨੂੰ ਮੋਰਚੇ ਦੇ ਕਈ ਜਥੇਦਾਰਾਂ ਨੇ ਟਿਕੈਤ ਦਾ ਨਿੱਜੀ ਬਿਆਨ ਦੱਸਦਿਆਂ ਸਪੱਸ਼ਟ ਕੀਤਾ ਹੈ ਕਿ ਮੋਰਚੇ ਦੀ ਅਜਿਹੀ ਕੋਈ ਰਣਨੀਤੀ ਫ਼ਿਲਹਾਲ ਨਹੀਂ ਹੈ।

ਇਹ ਵੀ ਪੜ੍ਹੋ : ਸਾਂਝੇ ਕਿਸਾਨ ਮੋਰਚੇ ਦੀ ਕਿਸਾਨਾਂ ਨੂੰ ਸਲਾਹ, ਨੋਟਿਸ ਮਿਲੇ ਤਾਂ ਕਿਸੇ ਦੇ ਵੀ ਸਾਹਮਣੇ ਪੇਸ਼ ਨਾ ਹੋਣ

ਮੋਰਚੇ ਦੇ 28 ਫ਼ਰਵਰੀ ਤੱਕ ਦੇ ਪ੍ਰੋਗਰਾਮ ਤੈਅ ਹਨ ਅਤੇ 28 ਫ਼ਰਵਰੀ ਨੂੰ ਹੋਣ ਵਾਲੀ ਮੀਟਿੰਗ ਵਿਚ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਸਾਨ ਆਗੂਆਂ ਨੂੰ ਨਸੀਹਤ ਵੀ ਦਿੱਤੀ ਕਿ ਉਹ ਇਸ ਤਰ੍ਹਾਂ ਦੇ ਬਿਆਨ ਨਾ ਦੇਣ ਜਿਨ੍ਹਾਂ ਨਾਲ ਕਿਸਾਨਾਂ ਜਾਂ ਅੰਦੋਲਨ ਦਾ ਨੁਕਸਾਨ ਹੁੰਦਾ ਹੈ। ਇਸ ਤੋਂ ਪਹਿਲਾਂ ਫ਼ਸਲਾਂ ਨੂੰ ਬਰਬਾਦ ਕਰਨ ਦੇ ਬਿਆਨ ਦਾ ਵੀ ਵਿਰੋਧ ਹੋ ਚੁੱਕਾ ਹੈ। ਟਿਕੈਤ ਵਲੋਂ ਫ਼ਸਲਾਂ ਨੂੰ ਅੱਗ ਲਾਉਣ ਦੇ ਬਿਆਨ ਦੇ ਬਾਅਦ ਤੋਂ ਹੁਣ ਤਕ ਇਕ ਦਰਜਨ ਕਿਸਾਨ ਆਪਣੀਆਂ ਫ਼ਸਲਾਂ ਬਰਬਾਦ ਕਰ ਚੁੱਕੇ ਹਨ, ਜਿਸ ਨਾਲ ਸਾਂਝੇ ਕਿਸਾਨ ਮੋਰਚੇ ਦੀ ਚਿੰਤਾ ਵਧ ਗਈ ਹੈ। ਅੱਧਾ ਦਰਜਨ ਸੰਗਠਨਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀਆਂ ਫ਼ਸਲਾਂ ਬਰਬਾਦ ਨਾ ਕਰਨ।

ਇਹ ਵੀ ਪੜ੍ਹੋ : ਹਰਿਆਣਾ ਪੁਲਸ ਨੇ ਨੌਦੀਪ ਕੌਰ ਦੀ ਕੁੱਟਮਾਰ ਦੇ ਦੋਸ਼ਾਂ ਨੂੰ ਦੱਸਿਆ 'ਗ਼ਲਤ', ਉਲਟਾ ਲਾਏ ਇਹ ਇਲਜ਼ਾਮ

ਅੱਧਾ ਦਰਜਨ ਸੰਗਠਨਾਂ ਦੀ ਕਿਸਾਨਾਂ ਨੂੰ ਸਲਾਹ, ਫਸਲਾਂ ਨੂੰ ਬਰਬਾਦ ਨਾ ਕਰੋ
ਮੋਰਚੇ ਦੇ ਸੀਨੀਅਰ ਮੈਂਬਰ ਤੇ ਭਾਰਤੀ ਕਿਸਾਨ ਯੂਨੀਅਨ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਦੱਲੇਵਾਲ ਨੇ ਸਪੱਸ਼ਟ ਕੀਤਾ ਹੈ ਕਿ ਸਾਂਝਾ ਕਿਸਾਨ ਮੋਰਚਾ 15 ਦਿਨਾਂ ਦਾ ਪ੍ਰੋਗਰਾਮ ਐਡਵਾਂਸ ਬਣਾ ਕੇ ਦਿੰਦਾ ਹੈ ਅਤੇ ਫ਼ਿਲਹਾਲ ਮੋਰਚੇ ਦੇ ਪ੍ਰੋਗਰਾਮ ਵਿਚ ਦਿੱਲੀ ਕੂਚ ਕਰਨ ਦਾ ਕੋਈ ਪ੍ਰੋਗਰਾਮ ਸ਼ਾਮਲ ਨਹੀਂ ਹੈ, ਨਾ ਹੀ ਅਜਿਹੀ ਕੋਈ ਤਿਆਰੀ ਕੀਤੀ ਜਾ ਰਹੀ ਹੈ। ਕਿਸਾਨ ਨੇਤਾ ਗੁਰਨਾਮ ਚਢੂਨੀ ਨੇ ਕਿਹਾ ਕਿ ਕਿਸਾਨ ਆਪਣੀਆਂ ਫ਼ਸਲਾਂ ਨੂੰ ਪੁੱਤਾਂ ਵਾਂਗ ਪਾਲਦੇ ਹਨ, ਅਜਿਹੀ ਸਥਿਤੀ ’ਚ ਉਨ੍ਹਾਂ ਨੂੰ ਬਰਬਾਦ ਕੀਤਾ ਜਾਣਾ ਪੂਰੀ ਤਰ੍ਹਾਂ ਗਲਤ ਹੈ। ਚਢੂਨੀ ਨੇ ਇਹ ਵੀ ਕਿਹਾ ਕਿ ਦਿੱਲੀ ਕੂਚ ਕਰਨ ਦਾ ਫ਼ਿਲਹਾਲ ਸਾਡਾ ਕੋਈ ਇਰਾਦਾ ਨਹੀਂ ਹੈ।

ਇਹ ਵੀ ਪੜ੍ਹੋ : ਜੀ.ਕੇ ਦੀ ਚਿੱਠੀ 'ਤੇ ਗ੍ਰਹਿ ਮੰਤਰਾਲਾ ਦਾ ਜਵਾਬ, 29 ਜਨਵਰੀ ਨੂੰ ਹੋਏ ਘਟਨਾਕ੍ਰਮ ਦੀ ਹੋਵੇਗੀ ਨਿਰਪੱਖ ਜਾਂਚ


author

DIsha

Content Editor

Related News