Farmer Protest 2.0: ਪੈਰ 'ਚ ਵੱਜਿਆ ਗੋਲਾ, ਬਾਬਾ ਕਹਿੰਦਾ ਅੱਜ ਫ਼ਿਰ ਜਾਊਂ ਸਭ ਤੋਂ ਅੱਗੇ (ਵੀਡੀਓ)

Wednesday, Feb 14, 2024 - 08:59 AM (IST)

ਨਵੀਂ ਦਿੱਲੀ- ਐੱਮ. ਐੱਸ. ਪੀ. ’ ਤੇ ਫਸਲਾਂ ਦੀ ਖਰੀਦ ਦੀ ਗਾਰੰਟੀ ਸਮੇਤ 12 ਨੁਕਾਤੀ ਮੰਗਾਂ ਨੂੰ ਲੈ ਕੇ 5 ਘੰਟੇ ਤੋਂ ਵੱਧ ਸਮੇਂ ਤੱਕ ਕੇਂਦਰੀ ਮੰਤਰੀਆਂ ਅਤੇ ਕਿਸਾਨ ਆਗੂਆਂ ਦੀ ਚੱਲੀ ਮੀਟਿੰਗ ਦੇ ਬੇਸਿੱਟਾ ਰਹਿਣ ਪਿੱਛੋਂ ਮੰਗਲਵਾਰ ਨੂੰ ਕਿਸਾਨ ਆਗੂਆਂ ਨੇ ਆਰ-ਪਾਰ ਦੀ ਲੜਾਈ ਦਾ ਐਲਾਨ ਕਰਦਿਆਂ ਦਿੱਲੀ ਕੂਚ ਦਾ ਸੱਦਾ ਦਿੱਤਾ ਸੀ ਅਤੇ ਦਿੱਲੀ ਕੂਚ ਦਾ ਅੱਜ ਦੂਜਾ ਦਿਨ ਹੈ। ਕਿਸਾਨ ਆਗੂ ਸਵੇਰ ਤੋਂ ਹੀ ਦਿੱਲੀ ਕੂਚ ਦੀਆਂ ਤਿਆਰੀਆਂ ਕਰ ਰਹੇ ਹਨ ਅਤੇ ਜਲਦ ਹੀ ਦਿੱਲੀ ਲਈ ਚਾਲੇ ਪਾਉਣਗੇ।

ਇਹ ਵੀ ਪੜ੍ਹੋ: ਪੱਤਰਕਾਰ ਦੇ ਸਵਾਲ 'ਤੇ ਕਿਸਾਨ ਨੇ ਰੱਖੀ ਖਾਲਿਸਤਾਨ ਦੀ ਮੰਗ, ਟਵਿਟਰ 'ਤੇ ਟਰੈਂਡ ਹੋਣ ਲੱਗੀ ਵੀਡੀਓ

ਇੱਥੇ ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਜਦੋਂ ਕਿਸਾਨਾਂ ਨੇ ਹਰਿਆਣਾ ਪੁਲਸ ਵੱਲੋਂ ਸ਼ੰਭੂ ਦੀ ਹੱਦ ’ਤੇ ਲਾਈ ਗਈ ਬੈਰੀਕੇਡਿੰਗ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਸ , ਨੀਮ ਸੁਰੱਖਿਆ ਫੋਰਸਾਂ ਦੇ ਜਵਾਨਾਂ ਅਤੇ ਕਿਸਾਨਾਂ ਵਿਚਾਲੇ ਝੜਪ ਹੋ ਗਈ। ਬੈਰੀਕੇਡਾਂ ਨੂੰ ਤੋੜਦਿਆਂ ਵੇਖ ਕੇ ਹਰਿਆਣਾ ਪੁਲਸ ਅਤੇ ਜਵਾਨਾਂ ਨੇ ਕਿਸਾਨਾਂ ’ਤੇ ਡਰੋਨਾਂ ਨਾਲ ਅੱਥਰੂ ਗੈਸ ਦੇ ਕਈ ਗੋਲੇ ਛੱਡੇ। ਰਬੜ ਦੀਆਂ ਗੋਲੀਆਂ ਵੀ ਚਲਾਈਆਂ। ਕੁਝ ਕਿਸਾਨ ਜ਼ਖਮੀ ਵੀ ਹੋਏ ਪਰ ਇਸ ਦੇ ਬਾਵਜੂਦ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ। ਹੁਣ ਜੋ ਵੀਡੀਓ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਸ਼ੰਭੂ ਬਾਰਡਰ ਦੀ ਹੈ, ਜਿੱਥੇ ਇਕ ਬਜ਼ੁਰਗ ਬਾਬਾ ਪੈਰ ਜ਼ਖ਼ਮੀ ਹੋਣ ਦੇ ਬਾਵਜੂਦ ਸ਼ੰਭੂ ਬਾਰਡਰ 'ਤੇ ਡਟਿਆ ਹੋਇਆ ਹੈ। ਬਜ਼ੁਰਗ ਬਾਬੇ ਨੇ ਪੱਤਕਾਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਬੀਤੇ ਦਿਨ ਉਸ ਦੇ ਪੈਰ ਵਿਚ ਗੋਲਾ ਵੱਜਿਆ ਸੀ, ਜਿਸ ਕਾਰਨ ਉਸ ਦਾ ਪੈਰ ਜ਼ਖ਼ਮੀ ਹੋ ਗਿਆ। ਬਾਬੇ ਨੇ ਕਿਹਾ ਕਿ ਜਿੰਨੀ ਚਿਰ ਸਾਹ ਹਨ ਉਨੀ ਚਿਰ ਅੱਗੇ ਵਧਾਂਗੇ। ਕਿਸੇ ਗੱਲ ਦਾ ਡਰ ਨਹੀਂ। ਅਸੀਂ ਅੱਜ ਮੁੜ ਦਿੱਲੀ ਨੂੰ ਚਾਲੇ ਪਾਵਾਂਗੇ।

ਇਹ ਵੀ ਪੜ੍ਹੋ: ਕੁਝ ਹੀ ਦੇਰ 'ਚ ਫ਼ਿਰ ਦਿੱਲੀ ਲਈ ਚਾਲੇ ਪਾਉਣਗੇ ਕਿਸਾਨ, ਪ੍ਰਸ਼ਾਸਨ ਨੂੰ ਵੀ ਸਖ਼ਤੀ ਵਰਤਣ ਦੇ ਨਿਰਦੇਸ਼, ਵੇਖੋ ਹਾਲਾਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News