ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂ ਡੱਲੇਵਾਲ ਬੋਲੇ, ਸਰਕਾਰ ਟਾਲ-ਮਟੋਲ ਦੀ ਨੀਤੀ ਛੱਡੇ, ਅਸੀਂ ਪਿੱਛੇ ਮੁੜਨ ਵਾਲੇ ਨਹੀਂ
Sunday, Feb 18, 2024 - 06:38 PM (IST)
ਅੰਬਾਲਾ- ਵੱਡੀ ਗਿਣਤੀ ਵਿਚ ਸ਼ੰਭੂ ਬਾਰਡਰ 'ਤੇ ਡਟੇ ਕਿਸਾਨਾਂ ਦੀ ਅੱਜ ਯਾਨੀ ਕਿ ਐਤਵਾਰ ਨੂੰ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਚੌਥੇ ਦੌਰ ਦੀ ਮੀਟਿੰਗ ਹੋਵੇਗੀ। ਇਸ ਮੀਟਿੰਗ ਤੋਂ ਬਾਅਦ ਸਪੱਸ਼ਟ ਹੋਵੇਗਾ ਕਿ ਕਿਸਾਨ ਦਿੱਲੀ ਕੂਚ ਕਰਨਗੇ ਜਾਂ ਘਰ ਵਾਪਸੀ। ਹਾਲਾਂਕਿ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈੱਸ ਕਾਨਫਰੰਸ ਕਰ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸਰਕਾਰ ਨੂੰ ਕਹਿਣਾ ਚਾਹੁੰਦੇ ਹਨ ਕਿ ਉਹ ਟਾਲ-ਮਟੋਲ ਦੀ ਨੀਤੀ ਨਾ ਅਪਣਾਵੇ। ਸਰਕਾਰ ਨੂੰ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ-ਪਹਿਲਾਂ ਸਾਡੀਆਂ ਮੰਗਾਂ ਦਾ ਹੱਲ ਤਲਾਸ਼ਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਸ਼ੰਭੂ ਬਾਰਡਰ 'ਤੇ ਡਟੇ ਕਿਸਾਨ, 6 ਕਿਲੋਮੀਟਰ ਏਰੀਏ ’ਚ ਬਣਾਏ ਅਸਥਾਈ ਰੈਣ ਬਸੇਰੇ
ਡੱਲੇਵਾਲ ਮੁਤਾਬਕ ਸਰਕਾਰ ਇਹ ਚਾਹੁੰਦੀ ਹੈ ਕਿ ਇਵੇਂ ਹੀ ਮੀਟਿੰਗ 'ਤੇ ਮੀਟਿੰਗ ਰੱਖੀ ਜਾਵੇਗੀ। ਸਰਕਾਰ ਫਿਰ ਇਹ ਨਾ ਆਖੇ ਕਿ ਹੁਣ ਤਾਂ ਚੋਣ ਜ਼ਾਬਤਾ ਲੱਗ ਗਿਆ, ਹੁਣ ਅਸੀਂ ਕੁਝ ਨਹੀਂ ਕਰ ਸਕਦੇ। ਕਿਸਾਨ ਇੱਥੋਂ ਜਾਣ ਵਾਲੇ ਨਹੀਂ ਹਨ। ਡੱਲੇਵਾਲ ਨੇ ਕਿਹਾ ਕਿ ਬਾਅਦ ਵਿਚ ਕੋਈ ਇਹ ਨਾ ਆਖੇ ਹੀ ਇਹ ਅੰਦੋਲਨ ਤਾਂ ਸਪਾਂਸਰ ਹੈ। ਅਸੀਂ ਆਪਣੀ ਗੱਲ ਸਰਕਾਰ ਕੋਲ ਲਿਜਾਉਣਾ ਚਾਹੁੰਦੇ ਹਾਂ। ਸਰਕਾਰ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਸਾਡੀਆਂ ਮੰਗਾਂ ਦਾ ਹੱਲ ਕੱਢੇ, ਤਾਂ ਕਿ ਕਿਸਾਨਾਂ ਨੂੰ ਹੋਰ ਜ਼ਿਆਦਾ ਪਰੇਸ਼ਾਨੀ ਨਾਲ ਝੱਲਣੀ ਪਵੇ। ਉਨ੍ਹਾਂ ਕਿਹਾ ਕਿ ਅਸੀਂ ਤਾਂ 13 ਤਾਰੀਖ਼ ਨੂੰ ਆਏ ਪਰ ਬੈਰੀਕੇਡਿੰਗ 8 ਤਾਰੀਖ਼ ਤੋਂ ਸ਼ੁਰੂ ਕਰ ਦਿੱਤੀ ਗਈ। ਉਦੋਂ ਤੋਂ ਲੈ ਕੇ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ, ਸਰਕਾਰ ਸਾਡੇ ਮੁੱਦਿਆਂ ਦਾ ਹੱਲ ਵੀ ਕਰੇ ਅਤੇ ਲੋਕਾਂ ਦੀ ਪਰੇਸ਼ਾਨੀ ਨੂੰ ਵੀ ਸਮਝੇ।
ਇਹ ਵੀ ਪੜ੍ਹੋ- ਅੰਦੋਲਨ ਨੂੰ ਲੈ ਕੇ ਕੀ ਹੈ ਕਿਸਾਨਾਂ ਦੀ ਅੱਗੇ ਦੀ ਯੋਜਨਾ, ਕਿਸਾਨ ਆਗੂ ਪੰਧੇਰ ਨੇ ਦੱਸੀ ਪੂਰੀ ਗੱਲ
ਡੱਲੇਵਾਲ ਨੇ ਕਿਹਾ ਕਿ ਬੈਠਕਾਂ ਬਹੁਤ ਹੋ ਗਈਆਂ ਹਨ। ਸਰਕਾਰ ਸਾਡੀਆਂ ਮੰਗਾਂ ਮੰਨੇ। ਜਿਵੇਂ MSP 'ਤੇ ਗਾਰੰਟੀ ਦਾ ਕਾਨੂੰਨ ਹੈ। ਕਿਸਾਨਾਂ ਦੀ ਕਰਜ਼ ਮੁਕਤੀ ਹੈ। ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨਾ ਹੈ। ਖੇਤ ਮਜ਼ਦੂਰਾਂ ਲਈ ਪੈਨਸ਼ਨ, ਪੁਲਸ 'ਚ ਦਰਜ ਕੇਸ ਵਾਪਸ ਲੈਣ। ਲਖੀਮਪੁਰੀ ਖੀਰੀ ਹਿੰਸਾ ਦੇ ਪੀੜਤਾਂ ਨੂੰ ਰਾਹਤ ਦੇਣ ਦੀ ਮੰਗ ਹੈ। ਭੂਮੀ ਐਕੁਵਾਇਰ ਐਕਟ 2013 ਨੂੰ ਬਹਾਲ ਕਰੇ।
ਇਹ ਵੀ ਪੜ੍ਹੋ- ਰਾਕੇਸ਼ ਟਿਕੈਤ ਦਾ ਸਰਕਾਰ ਨੂੰ ਸਖ਼ਤ ਸੁਨੇਹਾ, ਦਿੱਲੀ ਤੱਕ ਕੱਢਿਆ ਜਾਵੇਗਾ ਟਰੈਕਟਰ ਮਾਰਚ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e