ਸਰਕਾਰ ਦੀ ਚਿੱਠੀ 'ਚ ਕੁਝ ਵੀ ਨਵਾਂ ਨਹੀਂ, ਕੇਂਦਰ ਨੂੰ ਪੇਸ਼ ਕਰਨਾ ਹੋਵੇਗਾ ਠੋਸ ਹੱਲ : ਕਿਸਾਨ ਆਗੂ
Monday, Dec 21, 2020 - 06:59 PM (IST)
ਨਵੀਂ ਦਿੱਲੀ- ਕਿਸਾਨ ਨੇਤਾਵਾਂ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਸਰਕਾਰ ਠੋਸ ਹੱਲ ਪੇਸ਼ ਕਰਦੀ ਹੈ ਤਾਂ ਉਹ ਹਮੇਸ਼ਾ ਗੱਲਬਾਤ ਲਈ ਤਿਆਰ ਹਨ ਪਰ ਦਾਅਵਾ ਕੀਤਾ ਕਿ ਗੱਲਬਾਤ ਲਈ ਅਗਲੀ ਤਾਰੀਖ਼ ਦੇ ਸੰਬੰਧ 'ਚ ਕੇਂਦਰ ਦੀ ਚਿੱਠੀ 'ਚ ਕੁਝ ਵੀ ਨਵਾਂ ਨਹੀਂ ਹੈ। ਭਾਰਤੀ ਕਿਸਾਨ ਯੂਨੀਅਨ (ਭਾਕਿਊ) ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਨੇ ਆਪਣੀ ਚਿੱਠੀ ਦਾ ਜ਼ਿਕਰ ਕੀਤਾ ਹੈ ਕਿ ਉਹ ਨਵੇਂ ਖੇਤੀ ਕਾਨੂੰਨਾਂ 'ਚ ਸੋਧ ਦੇ ਪਹਿਲੇ ਪ੍ਰਸਤਾਵ 'ਤੇ ਗੱਲ ਕਰਨਾ ਚਾਹੁੰਦੀ ਹੈ। ਟਿਕੈਤ ਨੇ ਕਿਹਾ,''ਇਸ ਮੁੱਦੇ 'ਤੇ (ਸਰਕਾਰ ਦੇ ਪ੍ਰਸਤਾਵ), ਅਸੀਂ ਉਨ੍ਹਾਂ ਨਾਲ ਪਹਿਲੇ ਗੱਲਬਾਤ ਨਹੀਂ ਕੀਤੀ ਸੀ। ਫਿਲਹਾਲ ਅਸੀਂ ਚਰਚਾ ਕਰ ਰਹੇ ਹਾਂ ਕਿ ਸਰਕਾਰ ਦੀ ਚਿੱਠੀ ਦਾ ਕਿਸ ਤਰ੍ਹਾਂ ਜਵਾਬ ਦਿੱਤਾ ਜਾਵੇ।''9 ਦਸੰਬਰ ਨੂੰ 6ਵੇਂ ਦੌਰ ਦੀ ਗੱਲਬਾਤ ਰੱਦ ਕਰ ਦਿੱਤੀ ਗਈ ਸੀ। ਖੇਤੀ ਮੰਤਰਾਲਾ ਦੇ ਸੰਯੁਕਤ ਸਕੱਤਰ ਵਿਵੇਕ ਅਗਰਵਾਲ ਨੇ ਕਰੀਬ 40 ਕਿਸਾਨ ਜਥੇਬੰਦੀਆਂ ਦੇ ਨੇਤਾਵਾਂ ਨੂੰ ਐਤਵਾਰ ਨੂੰ ਚਿੱਠੀ ਲਿਖ ਕੇ ਕਾਨੂੰਨ 'ਚ ਸੋਧ ਦੇ ਪ੍ਰਸਤਾਵ 'ਤੇ ਆਪਣੇ ਸ਼ੱਕ ਬਾਰੇ ਉਨ੍ਹਾਂ ਦੱਸਣ ਅਤੇ ਅਗਲੇ ਪੜਾਅ ਦੀ ਗੱਲਬਾਤ ਲਈ ਸਹੂਲਤਜਨਕ ਤਾਰੀਖ਼ ਤੈਅ ਕਰਨ ਲਈ ਕਿਹਾ ਹੈ ਤਾਂ ਕਿ ਜਲਦ ਤੋਂ ਜਲਦ ਅੰਦੋਲਨ ਖ਼ਤਮ ਹੋਵੇ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੇ ਵਿਰੋਧ 'ਚ PM ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਦੌਰਾਨ ਥਾਲੀ ਵਜਾਉਣਗੇ ਕਿਸਾਨ
ਇਕ ਹੋਰ ਕਿਸਾਨ ਨੇਤਾ ਅਭਿਮਨਿਊ ਕੋਹਾਰ ਨੇ ਕਿਹਾ,''ਉਨ੍ਹਾਂ ਦੀ ਚਿੱਠੀ 'ਚ ਕੁਝ ਵੀ ਨਵਾਂ ਨਹੀਂ ਹੈ। ਨਵੇਂ ਖੇਤੀ ਕਾਨੂੰਨਾਂ ਨੂੰ ਸੋਧ ਕਰਨ ਦਾ ਸਰਕਾਰ ਦਾ ਪ੍ਰਸਤਾਵ ਅਸੀਂ ਪਹਿਲਾਂ ਹੀ ਖਾਰਜ ਕਰ ਚੁਕੇ ਹਾਂ। ਆਪਣੀ ਚਿੱਠੀ 'ਚ ਸਰਕਾਰ ਨੇ ਪ੍ਰਸਤਾਵ 'ਤੇ ਸਾਨੂੰ ਚਰਚਾ ਅਤੇ ਵਾਰਤਾ ਦੇ ਅਗਲੇ ਪੜਾਅ ਦੀ ਤਾਰੀਖ਼ ਦੱਸਣ ਲਈ ਕਿਹਾ।'' ਉਨ੍ਹਾਂ ਨੇ ਕਿਹਾ,''ਕਈ ਉਨ੍ਹਾਂ ਨੂੰ ਸਾਡੀਆਂ ਮੰਗਾਂ ਪਤਾ ਨਹੀਂ ਹਨ? ਅਸੀਂ ਸਿਰਫ਼ ਇੰਨਾ ਚਾਹੁੰਦੇ ਹਾਂ ਕਿ ਨਵੇਂ ਖੇਤੀ ਕਾਨੂੰਨਵਾਪਸ ਲਏ ਜਾਣ।'' ਅਗਰਵਾਲ ਨੇ ਚਿੱਠੀ 'ਚ ਕਿਹਾ ਹੈ,''ਅਪੀਲ ਹੈ ਕਿ ਪਹਿਲਾ ਸੱਦਾ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਪ੍ਰਤੀਨਿਧੀ ਬਾਕੀ ਸ਼ੱਕ ਦੇ ਸੰਬੰਧ 'ਚ ਵੇਰਵਾ ਉਪਲੱਬਧ ਕਰਵਾਉਣ ਅਤੇ ਮੁੜ ਗੱਲਬਾਤ ਲਈ ਸਹੂਲਤਜਨਕ ਤਾਰੀਖ਼ ਤੋਂ ਜਾਣੂੰ ਕਰਵਾਉਣ ਦਾ ਕਸ਼ਟ ਕਰਨ।'' ਅਗਰਵਾਲ ਨੇ ਚਿੱਠੀ 'ਚ ਕਿਹਾ ਕਿ ਦੇਸ਼ ਦੇ ਕਿਸਾਨਾਂ ਦੇ ਸਨਮਾਨ 'ਚ ਅਤੇ ਪੂਰੇ ਖੁੱਲ੍ਹੇ ਮਨ ਨਾਲ ਕੇਂਦਰ ਸਰਕਾਰ ਪੂਰੀ ਹਮਦਰਦੀ ਨਾਲ ਸਾਰੇ ਮੁੱਦਿਆਂ ਦੇ ਸਹੀ ਹੱਲ ਲਈ ਕੋਸ਼ਿਸ਼ ਕਰ ਰਹੇ ਹਨ। ਅਗਰਵਾਲ ਨੇ ਕਿਹਾ ਕਿ ਇਸ ਲਈ ਸਰਕਾਰ ਵਲੋਂ ਅੰਦੋਲਨ ਕਰ ਰਹੇ ਕਿਸਾਨ ਜਥੇਬੰਦੀਆਂ ਨਾਲ ਕਈ ਦੌਰ ਦੀ ਗੱਲਬਾਤ ਕੀਤੀ ਗਈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਕਿਸਾਨਾਂ ਨੂੰ ਨਾ ਰਹੇ ਕੋਈ ਤੰਗੀ, ਅਮਰੀਕੀ ਸਿੱਖ NGO ਨੇ ਖੋਲ੍ਹੇ ਦਿਲਾਂ ਦੇ ਬੂਹੇ