ਕਿਸਾਨ ਦਾ ਇਕ ਦਿਨ ''ਚ ਆਇਆ ਲੱਖਾਂ ਰੁਪਏ ਬਿਜਲੀ ਦਾ ਬਿੱਲ, ਉੱਡ ਗਏ ਹੋਸ਼

Sunday, Apr 06, 2025 - 01:28 PM (IST)

ਕਿਸਾਨ ਦਾ ਇਕ ਦਿਨ ''ਚ ਆਇਆ ਲੱਖਾਂ ਰੁਪਏ ਬਿਜਲੀ ਦਾ ਬਿੱਲ, ਉੱਡ ਗਏ ਹੋਸ਼

ਨਾਰਨੌਲ- ਇਕ ਕਿਸਾਨ ਦਾ ਇਕ ਦਿਨ ਦਾ ਬਿਜਲੀ ਦਾ ਬਿੱਲ 78 ਲੱਖ ਰੁਪਏ ਤੋਂ ਵੱਧ ਆ ਗਿਆ। ਇੰਨਾ ਵੱਧ ਬਿੱਲ ਵੇਖ ਕੇ ਕਿਸਾਨ ਦੇ ਹੋਸ਼ ਉਡ ਗਏ। ਦਰਅਸਲ ਇਹ ਬਿੱਲ ਨਿਗਮ ਦੇ ਮੀਟਰ ਰੀਡਰ ਦੀ ਗਲਤੀ ਨਾਲ ਆਇਆ ਹੈ। ਹੁਣ ਕਿਸਾਨ ਨਿਗਮ ਦੀ ਇਸ ਗਲਤੀ ਨੂੰ ਠੀਕ ਕਰਵਾਉਣ ਲਈ ਨਿਗਮ ਦੇ ਦਫ਼ਤਰਾਂ ਦੇ ਚੱਕਰ ਕੱਟ ਰਿਹਾ ਹੈ। ਕਿਸਾਨ ਦਾ ਕਹਿਣਾ ਹੈ ਕਿ ਉਹ ਸਿਰਫ਼ ਬਲਬ ਹੀ ਜਗਾਉਂਦੇ ਹਨ।

ਬਿਜਲੀ ਦਾ ਬਿੱਲ 78 ਲੱਖ ਤੋਂ ਪਾਰ

ਜਾਣਕਾਰੀ ਮੁਤਾਬਕ ਮਹਿੰਦਰਗੜ੍ਹ ਜ਼ਿਲ੍ਹੇ ਦੇ ਪਿੰਡ ਕਾਂਟੀ ਦੇ ਕਿਸਾਨ ਸੁਰੇਸ਼ ਕੁਮਾਰ ਨੇ  ਪਿੰਡ ਵਾਲੀ ਜ਼ਮੀਨ 'ਤੇ ਆਪਣਾ ਮਕਾਨ ਬਣਾਇਆ ਹੋਇਆ ਹੈ। ਉਸ ਦੇ ਮਕਾਨ ਵਿਚ ਦੋ ਕਿਲੋਵਾਟ ਦਾ ਬਿਜਲੀ ਦਾ ਮੀਟਰ ਉਸ ਦੀ ਪਤਨੀ ਪਿਸਤਾ ਦੇਵੀ ਦੇ ਨਾਂ ਤੋਂ ਲੱਗਾ ਹੋਇਆ। ਉਸ ਦਾ ਲੋਡ ਉਸ ਨੇ ਕੁਝ ਦਿਨ ਪਹਿਲਾਂ ਹੀ ਤਿੰਨ ਕਿਲੋਵਾਟ ਵਧਾਇਆ ਸੀ। ਦੋ ਕਿਲੋਵਾਟ ਦਾ ਬਿੱਲ ਵੀ ਉਸ ਨੇ ਕੁਝ ਦਿਨ ਪਹਿਲਾਂ ਹੀ 1717 ਰੁਪਏ ਜਮਾਂ ਕਰਵਾਇਆ ਸੀ। ਲੋਡ ਵਧਾਉਣ ਦੇ ਇਕ ਦਿਨ ਬਾਅਦ ਹੀ ਮੀਟਰ ਰੀਡਿੰਗ ਲੈਣ ਵਾਲਾ ਉਨ੍ਹਾਂ ਦੇ ਮੀਟਰ ਦੀ ਰੀਡਿੰਗ ਲੈਣ ਲਈ ਆ ਗਿਆ। ਕਿਸਾਨ ਨੇ 26 ਮਾਰਚ ਨੂੰ ਨਵਾਂ ਮੀਟਰ ਲਗਵਾਇਆ ਸੀ ਅਤੇ 27 ਮਾਰਚ ਨੂੰ ਰੀਡਿੰਗ ਲੈਣ ਵਾਲਾ ਰੀਡਿੰਗ ਲੈ ਕੇ ਚੱਲਾ ਗਿਆ। ਜਿਸ ਤੋਂ ਬਾਅਦ ਉਸ ਨੇ ਬਿੱਲ ਕੱਢਿਆ, ਜਿਸ ਵਿਚ ਮੀਟਰ ਦੀ ਯੂਨਿਟ 9 ਲੱਖ 99 ਹਜ਼ਾਰ 995 ਆ ਗਈ। ਇਸ ਨਾਲ ਕਿਸਾਨ ਦਾ ਬਿਜਲੀ ਦਾ ਬਿੱਲ 78 ਲੱਖ 21 ਹਜ਼ਾਰ 363 ਰੁਪਏ ਬਣ ਗਿਆ।

PunjabKesari

ਕਿਸਾਨ ਦੇ ਪੁੱਤਰ ਨੇ ਦੱਸਿਆ ਤਾਂ ਉਸ ਨੂੰ ਝਟਕਾ ਲੱਗਾ

ਕਿਸਾਨ ਦੇ ਪੁੱਤਰ ਦੀ ਕਾਂਟੀ ਦੇ ਬੱਸ ਅੱਡੇ ’ਤੇ ਦੁਕਾਨ ਹੈ। ਉਹ ਬਿਜਲੀ ਦਾ ਬਿੱਲ ਆਨਲਾਈਨ ਅਦਾ ਕਰਦਾ ਹੈ। ਉਸ ਨੂੰ ਬਿਜਲੀ ਦੇ ਬਿੱਲ ਸਬੰਧੀ ਸੁਨੇਹੇ ਆਉਂਦੇ ਹਨ। ਜਦੋਂ ਕਿਸਾਨ ਦੇ ਪੁੱਤਰ ਨੂੰ 78 ਲੱਖ ਰੁਪਏ ਦੇ ਬਿੱਲ ਵਾਲਾ ਸੁਨੇਹਾ ਮਿਲਿਆ ਤਾਂ ਉਹ ਵੀ ਹੈਰਾਨ ਰਹਿ ਗਿਆ। ਜਦੋਂ ਉਸ ਨੇ ਇਸ ਦੀ ਸੂਚਨਾ ਆਪਣੇ ਪਿਤਾ ਸੁਰੇਸ਼ ਕੁਮਾਰ ਨੂੰ ਦਿੱਤੀ ਤਾਂ ਉਹ ਵੀ ਹੈਰਾਨ ਰਹਿ ਗਏ।

ਇਕ ਸਮਝਦਾਰ ਖਪਤਕਾਰ ਵਜੋਂ ਵਧਾਇਆ ਲੋਡ

ਕਿਸਾਨ ਸੁਰੇਸ਼ ਕੁਮਾਰ ਨੇ ਦੱਸਿਆ ਕਿ ਇਕ ਸਮਝਦਾਰ ਖਪਤਕਾਰ ਹੋਣ ਦੇ ਨਾਤੇ ਉਸ ਨੇ ਆਪਣਾ ਲੋਡ ਦੋ ਕਿਲੋਵਾਟ ਤੋਂ ਵਧਾ ਕੇ ਤਿੰਨ ਕਿਲੋਵਾਟ ਕਰ ਦਿੱਤਾ ਤਾਂ ਜੋ ਮੀਟਰ ਲੋਡ ਅਨੁਸਾਰ ਹੀ ਬਣਿਆ ਰਹੇ ਅਤੇ ਕੋਈ ਵੀ ਇਸ ਵੱਲ ਉਂਗਲ ਨਾ ਕਰੇ। ਇਸ ਦੇ ਨਾਲ ਹੀ ਲੋਡ ਵਧਣ ਕਾਰਨ ਬਿੱਲ ਵੀ ਘਟੇ ਪਰ ਇੱਥੇ ਹੋਇਆ ਇਸ ਤੋਂ ਉਲਟ। ਕਿਸਾਨ ਦੀ ਸਿਆਣਪ ਨੇ ਉਸ ਨੂੰ ਫਸਾ ਲਿਆ ਅਤੇ ਬਿੱਲ 78 ਲੱਖ ਰੁਪਏ ਆ ਗਿਆ।

ਮੀਟਰ ਰੀਡਰ ਤੋਂ ਹੋਈ ਗਲਤੀ 

ਇਸ ਸਬੰਧੀ ਦੱਖਣੀ ਹਰਿਆਣਾ ਬਿਜਲੀ ਵੰਡ ਨਿਗਮ ਅਟੇਲੀ ਦੇ ਜੇਈ ਨਰਿੰਦਰ ਕੁਮਾਰ ਨੇ ਦੱਸਿਆ ਕਿ ਜਦੋਂ ਮੀਟਰ ਰੀਡਰ ਮੀਟਰ ਰੀਡਿੰਗ ਲੈਣ ਗਿਆ ਤਾਂ ਉਸ ਨੇ ਨਵੀਂ ਰੀਡਿੰਗ ਲੈਣ ਦੀ ਬਜਾਏ ਗਲਤੀ ਨਾਲ ਪੁਰਾਣੀ ਰੀਡਿੰਗ ਲੈ ਲਈ। ਜਿਸ ਕਾਰਨ ਆਟੋਮੈਟਿਕ ਇਹ ਬਿੱਲ ਇੰਨਾ ਜ਼ਿਆਦਾ ਬਣਿਆ ਹੈ। ਉਨ੍ਹਾਂ ਵੱਲੋਂ ਖਪਤਕਾਰਾਂ ਦੀ ਸ਼ਿਕਾਇਤ ਪ੍ਰਾਪਤ ਹੋਈ ਹੈ, ਜਲਦੀ ਹੀ ਉਨ੍ਹਾਂ ਦਾ ਬਿੱਲ ਠੀਕ ਕਰ ਦਿੱਤਾ ਜਾਵੇਗਾ ਅਤੇ ਭਵਿੱਖ ਵਿਚ ਅਜਿਹੀ ਗਲਤੀ ਨਹੀਂ ਹੋਵੇਗੀ।


author

Tanu

Content Editor

Related News