ਕਿਸਾਨ ਦਾ ਬੇਟਾ BSF ''ਚ ਬਣਿਆ ਸਹਾਇਕ ਕਮਾਂਡੈਂਟ, 6 ਸਾਲਾਂ ਤੱਕ PM ਮੋਦੀ ਦੀ ਸੁਰੱਖਿਆ ''ਚ ਰਿਹੈ ਤਾਇਨਾਤ
Monday, Oct 07, 2024 - 12:35 PM (IST)
ਮੰਡੀ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਚੌਲਚੌਕ ਦਾ ਰਹਿਣ ਵਾਲਾ ਬਿੰਦਰ ਦੇਵ (35) ਸਰਹੱਦੀ ਸੁਰੱਖਿਆ ਫ਼ੋਰਸ (ਬੀਐੱਸਐੱਫ) 'ਚ ਸਹਾਇਕ ਕਮਾਂਡੈਂਟ ਬਣ ਗਏ ਹਨ। ਬਿੰਦਰ 2013 'ਚ ਬੀਐੱਸਐੱਫ 'ਚ ਸਬ-ਇੰਸਪੈਕਟਰ ਵਜੋਂ ਸ਼ਾਮਲ ਹੋਇਆ ਸੀ ਅਤੇ ਫਿਰ 2019 'ਚ ਇੰਸਪੈਕਟਰ ਵਜੋਂ ਤਰੱਕੀ ਦਿੱਤੀ ਗਈ ਸੀ ਪਰ ਬਿੰਦਰ ਨੂੰ ਅੱਗੇ ਵਧਣ ਦੀ ਇੱਛਾ ਸੀ, ਇਸ ਲਈ ਉਨ੍ਹਾਂ ਨੇ ਅਸਿਸਟੈਂਟ ਕਮਾਂਡੈਂਟ ਦੇ ਅਹੁਦੇ ਲਈ ਸੀ.ਏ.ਪੀ.ਐੱਫ. ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ। ਪਹਿਲੀ ਹੀ ਕੋਸ਼ਿਸ਼ 'ਚ ਪ੍ਰੀਖਿਆ ਪਾਸ ਕੀਤੀ ਅਤੇ ਹੁਣ ਬੀ.ਐੱਸ.ਐੱਫ. 'ਚ ਬਤੌਰ ਗਜ਼ਟਿਡ ਅਫਸਰ ਵਜੋਂ ਸੇਵਾ ਦੇਣ ਜਾ ਰਹੇ ਹਨ। 5 ਅਕਤੂਬਰ ਨੂੰ ਮੱਧ ਪ੍ਰਦੇਸ਼ ਦੇ ਟੇਕਨਪੁਰ 'ਚ ਬੀ.ਐੱਸ.ਐੱਫ. ਅਫਸਰ ਟ੍ਰੇਨਿੰਗ ਅਕੈਡਮੀ 'ਚ ਆਯੋਜਿਤ ਪਾਸਿੰਗ ਆਊਟ ਪਰੇਡ ਤੋਂ ਬਾਅਦ ਹੁਣ ਬਿੰਦਰ ਨਾਗਾਲੈਂਡ ਦੇ ਕੋਹਿਮਾ 'ਚ ਸਹਾਇਕ ਕਮਾਂਡੈਂਟ ਵਜੋਂ ਚਾਰਜ ਸੰਭਾਲਣਗੇ। ਬਿੰਦਰ ਤੋਂ ਇਲਾਵਾ ਬਿਲਾਸਪੁਰ ਦੇ ਅਰਵਿੰਦ ਪਠਾਨੀਆ ਵੀ ਅਸਿਸਟੈਂਟ ਕਮਾਂਡੈਂਟ ਬਣੇ ਹਨ।
ਇਹ ਵੀ ਪੜ੍ਹੋ : ਭਾਜਪਾ ਵਰਕਰ ਨੂੰ ਬਾਈਕ ਸਵਾਰ ਬਦਮਾਸ਼ਾਂ ਨੇ ਮਾਰੀ ਗੋਲੀ, ਹਸਪਤਾਲ 'ਚ ਦਾਖ਼ਲ
ਹਿਮਾਚਲ ਪ੍ਰਦੇਸ਼ ਦੇ ਇਹ 2 ਹੀ ਹੋਣਹਾਰ ਬੀ.ਐੱਸ.ਐੱਫ. 'ਚ ਚੁਣੇ ਗਏ ਹਨ। ਬਿੰਦਰ ਦੇ ਪਿਤਾ ਦੁਰਗਾ ਦਾਸ ਇਕ ਕਿਸਾਨ ਹਨ। ਅੱਜ ਵੀ ਉਹ ਖੇਤੀ ਦਾ ਕੰਮ ਕਰਦੇ ਹਨ। ਬਿੰਦਰ ਦੀ ਮਾਂ ਦਾ ਦਿਹਾਂਤ ਹੋ ਚੁੱਕਾ ਹੈ। ਬਿੰਦਰ ਦੀ ਮੁੱਢਲੀ ਸਿੱਖਿਆ ਚੌਲਚੌਕ ਸਕੂਲ ਤੋਂ ਹੋਈ। ਇਸ ਤੋਂ ਬਾਅਦ ਉਹ ਜਵਾਹਰ ਨਵੋਦਿਆ ਵਿਦਿਆਲਿਆ ਲਈ ਚੁਣਿਆ ਗਿਆ ਅਤੇ 12ਵੀਂ ਤੱਕ ਦੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ 'ਚ ਬੀ.ਟੈਕ ਦੀ ਡਿਗਰੀ ਹਾਸਲ ਕੀਤੀ। ਬਿੰਦਰ ਦੇਵ ਦੀ ਪਤਨੀ ਘਰੇਲੂ ਔਰਤ ਹੈ ਅਤੇ ਉਨ੍ਹਾਂ ਦੇ ਦੋ ਬੱਚੇ ਵੀ ਹਨ। ਬਿੰਦਰ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਅਧਿਆਪਕਾਂ, ਪਰਿਵਾਰਕ ਮੈਂਬਰਾਂ ਅਤੇ ਸ਼ੁਭਚਿੰਤਕਾਂ ਨੂੰ ਦਿੱਤਾ ਹੈ। ਬਿੰਦਰ ਨੇ 6 ਸਾਲ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਸੇਵਾ ਦਿੱਤੀ ਹੈ। ਉਹ 6 ਸਾਲਾਂ ਤੱਕ ਐੱਸ.ਪੀ.ਜੀ. ਦਾ ਹਿੱਸਾ ਰਹੇ ਅਤੇ ਦੇਸ਼ ਅਤੇ ਵਿਦੇਸ਼ 'ਚ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਮਹੱਤਵਪੂਰਨ ਭੂਮਿਕਾ ਨਿਭਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਵੀ ਹਿਮਾਚਲ ਆਏ ਤਾਂ ਜ਼ਿਆਦਾਤਰ ਸਮਾਂ ਬਿੰਦਰ ਉਨ੍ਹਾਂ ਦੀ ਸੁਰੱਖਿਆ 'ਚ ਤਾਇਨਾਤ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8