ਫਰੀਦਾਬਾਦ 'ਚ ਇਕ ਹੀ ਪਰਿਵਾਰ ਦੇ 4 ਲੋਕਾਂ ਨੇ ਕੀਤੀ ਖੁਦਕੁਸ਼ੀ

10/20/2018 1:12:17 PM

ਫਰੀਦਾਬਾਦ-ਹਰਿਆਣਾ 'ਚ ਫਰੀਦਾਬਾਦ ਦੇ ਦਿਆਲ ਬਾਗ 'ਚ ਰਹਿਣ ਵਾਲੇ ਚਾਰ ਲੋਕਾਂ ਨੇ ਇੱਕਠਿਆਂ ਖੁਦਕੁਸ਼ੀ ਕਰ ਲਈ ਜੋ ਕਿ ਇੱਕ ਹੀ ਪਰਿਵਾਰ ਦੇ ਮੈਂਬਰ ਹਨ। ਮ੍ਰਿਤਕਾਂ 'ਚ ਤਿੰਨ ਭੈਣਾਂ ਅਤੇ ਇਕ ਭਰਾ ਸ਼ਾਮਿਲ ਹੈ। ਇਹ ਪੂਰਾ ਮਾਮਲਾ ਸੂਰਜਕੁੰਡ ਥਾਨਾਖੇਤਰ ਦੇ ਅਧੀਨ ਦਿਆਲਬਾਗ ਕਾਲੋਨੀ ਦਾ ਹੈ। ਮ੍ਰਿਤਕਾਂ ਦੀ ਉਮਰ 24 ਤੋਂ 30 ਸਾਲ ਤੱਕ ਹੈ।

ਰਿਪੋਰਟ ਮੁਤਾਬਕ ਤਿੰਨ ਸੱਕੀਆਂ ਭੈਣਾਂ ਅਤੇ ਭਰਾ ਨੇ ਸਮੂਹਿਕ ਤੌਰ 'ਤੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕਾਂ ਦੇ ਨਾਂ ਭਰਾ ਪ੍ਰਦੀਪ ਅਤੇ ਭੈਣਾ ਮੀਨਾ, ਬੀਨਾ , ਦਇਆ ਹਨ ਅਤੇ ਮਾਤਾ-ਪਿਤਾ ਦੀ ਪਹਿਲਾਂ ਤੋਂ ਹੀ ਮੌਤ ਹੋ ਚੁੱਕੀ ਹੈ।

ਇਸ ਦਾ ਕਾਰਨ ਪੂਰੇ ਪਰਿਵਾਰ ਨੂੰ ਆਰਥਿਕ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਹ ਪਰਿਵਾਰ ਮਈ 2018 ਤੋਂ ਦਿਆਲਬਾਗ 'ਚ ਕਿਰਾਏ 'ਤੇ ਮਕਾਨ ਲੈ ਕੇ ਰਹਿ ਰਿਹਾ ਸੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਫਾਹਾ ਦੋ-ਤਿੰਨ ਦਿਨ ਪਹਿਲਾਂ ਲਿਆ ਸੀ ਅਤੇ ਬੰਦਬੂ ਆਉਣ 'ਤੇ ਪਤਾ ਲੱਗਿਆ ਸੀ।ਇਸ ਤੋਂ ਇਲਾਵਾ ਮੌਕੇ 'ਤੇ ਪਹੁੰਚੀ ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਦੇ ਲਈ ਭੇਜ ਦਿੱਤੀਆਂ ਅਤੇ ਜਾਂਚ ਕਰ ਰਹੀ ਹੈ।


Related News