ਅੱਤਵਾਦੀ ਮਾਡਿਊਲ ਮਾਮਲਾ: ਫਰੀਦਾਬਾਦ ਤੋਂ ਪਿਕਅੱਪ ਟਰੱਕ ''ਚ ਕਸ਼ਮੀਰ ਲਿਜਾਇਆ ਗਿਆ ਵਿਸਫੋਟਕ

Saturday, Nov 15, 2025 - 03:01 PM (IST)

ਅੱਤਵਾਦੀ ਮਾਡਿਊਲ ਮਾਮਲਾ: ਫਰੀਦਾਬਾਦ ਤੋਂ ਪਿਕਅੱਪ ਟਰੱਕ ''ਚ ਕਸ਼ਮੀਰ ਲਿਜਾਇਆ ਗਿਆ ਵਿਸਫੋਟਕ

ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਨੌਗਾਮ ਪੁਲਸ ਸਟੇਸ਼ਨ ਵਿੱਚ ਜਿਹੜੇ ਵਿਸਫੋਟਕ ਨਾਲ ਧਮਾਕਾ ਹੋਇਆ, ਉਸ ਦਾ ਵੱਡਾ ਭੰਡਾਰ ਹਰਿਆਣਾ ਦੇ ਫਰੀਦਾਬਾਦ ਤੋਂ ਇੱਕ ਟਾਟਾ 407 ਪਿਕਅੱਪ ਟਰੱਕ ਰਾਹੀਂ ਛੋਟੇ-ਛੋਟੇ ਬੈਗਾਂ ਵਿਚ ਭਰ ਕੇ ਲਿਜਾਇਆ ਗਿਆ ਸੀ। ਜਦੋਂ ਇਹ "ਹਾਦਸਾ" ਹੋਇਆ, ਉਸ ਸਮੇਂ ਮਾਹਰ ਵਿਸਫੋਟਕਾਂ ਦਾ ਮੁਆਇਨਾ ਕਰ ਰਹੇ ਸਨ। ਇੱਕ ਉੱਚ ਅਧਿਕਾਰੀ ਨੇ ਕਿਹਾ ਕਿ ਜਾਂਚਕਰਤਾ ਉਸ ਅੱਤਵਾਦੀ ਮਾਡਿਊਲ ਦੇ ਸੰਭਾਵਿਤ ਨਿਸ਼ਾਨਿਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਵੱਡੀ ਮਾਤਰਾ ਵਿੱਚ ਵਿਸਫੋਟਕ ਇਕੱਠਾ ਕਰ ਰਿਹਾ ਸੀ।

ਪੜ੍ਹੋ ਇਹ ਵੀ : 1 ਦਸੰਬਰ ਤੋਂ ਬਿਜਲੀ ਬਿੱਲ 'ਤੇ ਮਿਲੇਗੀ ਰਾਹਤ, ਯੋਗੀ ਸਰਕਾਰ ਨੇ ਕਰ 'ਤਾ ਇਹ ਵੱਡਾ ਐਲਾਨ

ਇਨ੍ਹਾਂ ਵਿੱਚੋਂ ਕੁਝ ਵਿਸਫੋਟਕ 10 ਨਵੰਬਰ ਨੂੰ ਲਾਲ ਕਿਲ੍ਹੇ ਦੇ ਨੇੜੇ ਫਟ ਗਏ ਸਨ, ਜਿਸ ਕਾਰਨ 13 ਲੋਕ ਮਾਰੇ ਗਏ ਸਨ। ਇਸ ਤੋਂ ਬਾਅਦ ਸ਼ੁੱਕਰਵਾਰ ਰਾਤ ਨੂੰ ਸ਼੍ਰੀਨਗਰ ਦੇ ਨੌਗਾਮ ਪੁਲਸ ਸਟੇਸ਼ਨ ਵਿੱਚ ਇੱਕ ਅਚਾਨਕ ਹੋਏ ਧਮਾਕੇ ਵਿੱਚ ਨੌਂ ਲੋਕ ਮਾਰੇ ਗਏ ਅਤੇ 32 ਜ਼ਖਮੀ ਹੋ ਗਏ। ਜੰਮੂ-ਕਸ਼ਮੀਰ ਪੁਲਸ ਦੇ ਅਨੁਸਾਰ ਇਹ ਧਮਾਕਾ ਉਸ ਸਮੇਂ ਹੋਇਆ, ਜਦੋਂ ਇੱਕ ਵਿਸ਼ੇਸ਼ ਟੀਮ ਵਿਸਫੋਟਕਾਂ ਦੇ ਇੱਕ ਵੱਡੇ ਅਤੇ "ਅਸਥਿਰ" ਭੰਡਾਰ ਤੋਂ ਨਮੂਨੇ ਇਕੱਠੇ ਕਰ ਰਹੀ ਸੀ। 

ਪੜ੍ਹੋ ਇਹ ਵੀ : ਮੁਜ਼ੱਫਰਪੁਰ 'ਚ ਰੂਹ ਕੰਬਾਊ ਘਟਨਾ: ਘਰ ਨੂੰ ਲੱਗੀ ਅੱਗ, ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ, 5 ਹੋਰ ਝੁਲਸੇ

ਉੱਚ ਅਧਿਕਾਰੀ ਨੇ ਕਿਹਾ ਕਿ 9-10 ਨਵੰਬਰ ਨੂੰ ਇੱਕ ਛਾਪੇਮਾਰੀ ਦੌਰਾਨ ਫਰੀਦਾਬਾਦ ਤੋਂ ਵਿਸਫੋਟਕ ਬਰਾਮਦ ਕੀਤੇ ਗਏ ਸਨ ਅਤੇ ਬਾਅਦ ਵਿੱਚ ਸਾਰੇ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਛੋਟੇ ਬੈਗਾਂ ਵਿੱਚ ਟਾਟਾ 407 ਵਾਹਨ ਵਿੱਚ ਕਸ਼ਮੀਰ ਲਿਜਾਇਆ ਗਿਆ ਸੀ। ਨੌਗਾਮ ਵਿੱਚ ਵਿਸਫੋਟਕਾਂ ਨੂੰ ਲਿਜਾਣ ਦਾ ਕਾਰਨ ਦੱਸਦੇ ਹੋਏ ਅਧਿਕਾਰੀ ਨੇ ਕਿਹਾ ਕਿ ਅਸਲ ਕੇਸ ਨੌਗਾਮ ਪੁਲਸ ਸਟੇਸ਼ਨ ਵਿੱਚ ਦਰਜ ਕੀਤਾ ਗਿਆ ਸੀ ਅਤੇ ਵਿਸਫੋਟਕ ਉਸ ਪੁਲਸ ਸਟੇਸ਼ਨ ਦੀ ਜਾਇਦਾਦ ਸਨ, ਜਿਸ ਕਾਰਨ ਉਨ੍ਹਾਂ ਨੂੰ ਇੰਨੀ ਦੂਰ ਲਿਜਾਉਣਾ ਜ਼ਰੂਰੀ ਹੋ ਗਿਆ ਸੀ। ਵਿਸਫੋਟਕਾਂ ਨੂੰ ਇੱਕਠਾੀ ਕਰਨ ਵਾਲੇ "ਵ੍ਹਾਈਟ-ਕਾਲਰ" ਅੱਤਵਾਦੀ ਮਾਡਿਊਲ ਦੇ ਸੰਭਾਵਿਤ ਲੱਛਣਾਂ ਦੇ ਬਾਰੇ ਪੁੱਛੇ ਜਾਣ 'ਤੇ ਅਧਿਕਾਰੀ ਨੇ ਕਿਹਾ ਕਿ ਜਾਂਚਕਰਤਾ ਅਜੇ ਵੀ ਸੁਰਾਗ ਲੱਭ ਰਹੇ ਹਨ। ਅਧਿਕਾਰੀ ਨੇ ਕਿਹਾ, "ਸੰਭਾਵੀ ਟੀਚਿਆਂ ਬਾਰੇ ਸਾਰੀ ਜਾਣਕਾਰੀ... ਪੂਰੀ ਤਰ੍ਹਾਂ ਅਟਕਲਾਂ 'ਤੇ ਆਧਾਰਿਤ ਹੈ।"

ਪੜ੍ਹੋ ਇਹ ਵੀ : ਇਕ ਵਾਰ ਫਿਰ ਕੰਬੀ ਦਿੱਲੀ : ਹੋਟਲ ਨੇੜੇ ਹੋਏ ਜ਼ਬਰਦਸਤ ਧਮਾਕੇ ਨਾਲ ਦਹਿਲ ਗਿਆ ਪੂਰਾ ਇਲਾਕਾ


author

rajwinder kaur

Content Editor

Related News