UAE ''ਚ ਦਿਲ ਦਾ ਦੌਰਾ ਪੈਣ ਨਾਲ ਭਾਰਤੀ ਮੂਲ ਦੀ ਮਸ਼ਹੂਰ ਕਲਾਸੀਕਲ ਡਾਂਸਰ ਦੀ ਮੌਤ

05/05/2020 6:58:53 PM

ਦੁਬਈ - ਮਸ਼ਹੂਰ ਭਾਰਤੀ ਕਲਾਸੀਕਲ ਡਾਂਸਰ ਦੀਪਾ ਨਾਇਰ ਦਾ ਐਤਵਾਰ ਨੂੰ ਇਥੇ ਅਲ ਨਾਹਦਾ ਸਥਿਤ ਉਨ੍ਹਾਂ ਦੇ ਆਵਾਸ 'ਤੇ ਦਿਲ ਦਾ ਦੌਰ ਪੈਣ ਨਾਲ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ ਨੇ ਇਹ ਜਾਣਕਾਰੀ ਦਿੱਤੀ। ਨਾਇਰ 47 ਸਾਲਾ ਦੀ ਸੀ ਅਤੇ ਸੰਯੁਕਤ ਰਾਸ਼ਟਰ ਅਮੀਰਾਤ (ਯੂ. ਏ. ਈ.) ਵਿਚ ਸੱਭਿਆਚਾਰਕ ਜਗਤ ਦੀਆਂ ਹਸਤੀਆਂ ਵਿਚ ਵਿਸ਼ੇਸ਼ ਥਾਂ ਰੱਖਦੀ ਸੀ। ਖਲੀਜ਼ ਟਾਈਮਸ ਅਖਬਾਰ ਦੀ ਖਬਰ ਮੁਤਾਬਕ, ਨਾਇਰ ਕੇਰਲ ਦੀ ਰਹਿਣ ਵਾਲੀ ਸੀ ਅਤੇ ਸੁਤੰਰਤ ਰੂਪ ਤੋਂ ਇਵੈਂਟ ਮੈਨੇਜਰ ਦੇ ਤੌਰ 'ਤੇ ਕੰਮ ਕਰਦੀ ਸੀ।

ਅਖਬਾਰ ਮੁਤਾਬਕ, ਦੀਪਾ ਨਾਇਰ ਦੇ ਪਤੀ ਸੂਰਜ ਮੂਸਦ ਨੇ ਆਖਿਆ ਹੈ ਕਿ ਜੇਕਰ ਕੋਰੋਨਾਵਾਇਰਸ ਫੈਲਣ ਦਾ ਇਹ ਦੌਰ ਨਾ ਹੁੰਦਾ ਤਾਂ ਸਾਨੂੰ ਲੱਗਦਾ ਹੈ ਕਿ ਉਹ ਬਚ ਸਕਦੀ ਸੀ। ਮੂਸਦ ਨੇ ਆਖਿਆ ਕਿ ਉਨ੍ਹਾਂ ਨੂੰ ਉਥੇ ਸੋਜ ਦੀ ਬੀਮਾਰੀ ਸੀ, ਜਿਸ ਦੀ 2011 ਵਿਚ ਸਰਜਰੀ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਸਮੱਸਿਆ ਹੁੰਦੀ ਰਹਿੰਦੀ ਸੀ। ਐਤਵਾਰ ਸਵੇਰੇ ਸਿਹਤ ਵਿਗੜਣ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਦੁਬਈ ਦੇ ਇਕ ਹਸਪਤਾਲ ਲੈ ਗਏ, ਜਿਥੇ ਸਾਨੂੰ ਦੱਸਿਆ ਦਿਆ ਕਿ ਕੋਵਿਡ-19 ਦੇ 140 ਮਰੀਜ਼ ਪਹਿਲਾਂ ਤੋਂ ਹੀ ਦਾਖਲ ਹਨ ਅਤੇ ਨਾਇਰ ਦੇ ਸਰੀਰ ਦੀ ਰੋਗ ਨਾਲ ਲੱੜਣ ਦੀ ਸਮਰੱਥਾ ਵੀ ਕਮਜ਼ੋਰ ਹੈ, ਇਸ ਲਈ ਉਨ੍ਹਾਂ ਨੂੰ ਉਥੇ ਦਾਖਲ ਕਰਾਉਣਾ ਠੀਕ ਨਹੀਂ ਹੋਵੇਗ। ਅਖਬਾਰ ਵਿਚ ਪ੍ਰਕਾਸ਼ਿਤ ਖਬਰ ਮੁਤਾਬਕ, ਨਾਇਰ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਦੂਜੇ ਹਸਪਤਾਲ ਲੈ ਗਏ। ਜਿਥੇ ਦੱਸਿਆ ਗਿਆ ਕਿ ਜ਼ਿਆਦਾ ਗਿਣਤੀ ਵਿਚ ਕੋਵਿਡ-19 ਦੇ ਮਰੀਜ਼ਾਂ ਨੂੰ ਦਾਖਲ ਕੀਤੇ ਜਾਣ ਕਾਰਨ ਬੈੱਡ ਖਾਲੀ ਨਹੀਂ ਸਨ। ਇਸ ਤੋਂ ਬਾਅਦ ਨਾਇਰ ਨੂੰ ਇਕ ਹੋਰ ਕਲੀਨਿਕ ਵਿਚ ਲਿਜਾਇਆ ਗਿਆ ਜਿਥੇ ਉਨ੍ਹਾਂ ਨੂੰ ਦਾਖਲ ਕਰ ਦਵਾਈ ਦਿੱਤੀ ਗਈ ਅਤੇ ਅਗਲੇ ਦਿਨ ਛੁੱਟੀ ਦੇ ਦਿੱਤੀ ਗਈ। ਮੂਸਦ ਨੇ ਦੱਸਿਆ ਕਿ ਘਰ ਵਾਪਸ ਆਉਣ ਤੋਂ ਬਾਅਦ ਵੀ ਨਾਇਰ ਦੀ ਸਿਹਤ ਠੀਕ ਨਹੀਂ ਹੋਈ ਅਤੇ ਐਤਵਾਰ ਸ਼ਾਮ 4 ਵਜੇ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ।


Khushdeep Jassi

Content Editor

Related News