ਓਨਾਵ ਰੇਪ ਕੇਸ : ਧਰਨੇ ''ਤੇ ਬੈਠਾ ਪੀੜਤਾ ਦਾ ਪਰਿਵਾਰ, ਚਾਚੇ ਨੂੰ ਪੈਰੋਲ ਦੇਣ ਦੀ ਕੀਤੀ ਮੰਗ

Tuesday, Jul 30, 2019 - 10:55 AM (IST)

ਲਖਨਊ— ਓਨਾਵ ਰੇਪ ਪੀੜਤਾ ਨਾਲ ਹੋਏ ਸੜਕ ਹਾਦਸੇ ਮਾਮਲੇ 'ਚ ਪਰਿਵਾਰ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਪਰਿਵਾਰ ਲਖਨਊ ਦੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਟਰਾਮਾ ਸੈਂਟਰ ਦੇ ਬਾਹਰ ਧਰਨੇ 'ਤੇ ਬੈਠ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤਕ ਪੀੜਤਾ ਦੇ ਚਾਚਾ ਨੂੰ ਪੈਰੋਲ ਨਹੀਂ ਮਿਲਦੀ ਹੈ, ਉਦੋਂ ਤਕ ਉਹ ਮ੍ਰਿਤਕ ਚਾਚੀ ਜਾ ਅੰਤਿਮ ਸੰਸਕਾਰ ਨਹੀਂ ਕਰਨਗੇ। ਇੱਥੇ ਦੱਸ ਦੇਈਏ ਕਿ 28 ਜੁਲਾਈ ਨੂੰ ਵਾਪਰੇ ਸੜਕ ਹਾਦਸੇ ਵਿਚ ਪੀੜਤਾ ਦੀ ਚਾਚੀ ਦੀ ਮੌਤ ਹੋ ਗਈ ਸੀ। ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਰੱਖ ਕੇ ਪਰਿਵਾਰ ਵਾਲਿਆਂ ਦਾ ਵਿਰੋਧ ਜਾਰੀ ਹੈ। ਪਰਿਵਾਰ ਵਾਲਿਆਂ ਨੇ ਸਰਕਾਰ ਤੋਂ ਪੀੜਤਾ ਦੇ ਚਾਚਾ ਨੂੰ ਪੈਰੋਲ ਦਿਵਾਉਣ ਦੀ ਮੰਗ ਕੀਤੀ ਹੈ। ਦਰਅਸਲ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੇ ਪੀੜਤਾ ਦੇ ਚਾਚਾ 'ਤੇ ਦੋਸ਼ ਲਾਇਆ ਸੀ ਕਿ ਉਹ ਪ੍ਰਧਾਨੀ ਦੀ ਚੋਣਾਂ ਕਾਰਨ ਉਨ੍ਹਾਂ ਨਾਲ ਰੰਜਿਸ਼ ਰੱਖਦੇ ਹਨ। ਕੁਲਦੀਪ ਨੇ ਖੁਦ ਨੂੰ ਬੇਕਸੂਰ ਦੱਸਿਆ ਸੀ। 

Image result for Family of Unnao rape victim sitting on protest outside King George's Medical University trauma center

ਇਸ ਸੜਕ ਹਾਦਸੇ ਤੋਂ ਬਾਅਦ ਕੁਲਦੀਪ ਸੇਂਗਰ, ਉਸ ਦੇ ਭਰਾ ਮਨੋਜ ਸੇਂਗਰ ਅਤੇ 8 ਹੋਰਨਾਂ ਵਿਰੁੱਧ ਪੁਲਸ ਨੇ ਐੱਫ. ਆਈ. ਆਰ. ਦਰਜ ਕੀਤੀ ਹੈ। ਇਸ ਹਾਦਸੇ 'ਚ ਪੀੜਤਾ ਅਤੇ ਉਨ੍ਹਾਂ ਦੇ ਵਕੀਲ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ, ਜਦਕਿ ਹਾਦਸੇ ਵਿਚ ਉਨ੍ਹਾਂ ਦੀਆਂ ਦੋ ਮਹਿਲਾ ਰਿਸ਼ਤੇਦਾਰ ਦੀ ਮੌਤ ਹੋ ਗਈ। ਦੋਸ਼ੀਆਂ 'ਤੇ ਰੇਪ ਪੀੜਤਾ ਦੇ ਚਾਚਾ ਮਹੇਸ਼ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ, ਜੋ ਰਾਏਬਰੇਲੀ ਜੇਲ ਵਿਚ ਬੰਦ ਹੈ।

Image result for Family of Unnao rape victim sitting on protest outside King George's Medical University trauma centerਹਾਦਸੇ 'ਚ ਮ੍ਰਿਤਕ ਔਰਤਾਂ 'ਚੋਂ ਇਕ ਓਨਾਵ ਰੇਪ ਮਾਮਲੇ ਦੀ ਗਵਾਹ ਸੀ। ਰੇਪ ਪੀੜਤਾ ਦੀ ਮਾਂ ਨੇ ਦਾਅਵਾ ਕੀਤਾ ਕਿ ਇਹ ਹਾਦਸਾ ਉਨ੍ਹਾਂ ਦੀ ਬੇਟੀ ਅਤੇ ਹੋਰਨਾਂ ਨੂੰ ਖਤਮ ਕਰਨ ਦੀ ਇਕ ਸਾਜਿਸ਼ ਸੀ। ਜ਼ਿਕਰਯੋਗ ਹੈ ਕਿ ਓਨਾਵ ਰੇਪ ਪੀੜਤ ਦਾ ਮਾਮਲਾ 2017 ਦਾ ਹੈ, ਜਦੋਂ ਪੀੜਤਾ ਵਿਧਾਇਕ ਕੁਲਦੀਪ ਕੋਲ ਨੌਕਰੀ ਲਈ ਗਈ ਸੀ ਤਾਂ ਉਸ ਨਾਲ ਰੇਪ ਹੋਇਆ ਸੀ। ਇਹ ਮਾਮਲਾ ਉਸ ਸਮੇਂ ਚਰਚਾ 'ਚ ਆਇਆ ਸੀ, ਜਦੋਂ ਪੀੜਤਾ ਨੇ ਨਿਆਂ ਦੀ ਮੰਗ ਕਰਦੇ ਹੋਏ ਸੀ. ਐੱਮ. ਯੋਗੀ ਆਤਿੱਦਿਆਨਾਥ ਦੇ ਆਵਾਸ ਦੇ ਬਾਹਰ ਖੁਦ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਅਪ੍ਰੈਲ 2018 'ਚ ਕੁਲਦੀਪ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਕਿ ਹੁਣ ਜੇਲ ਵਿਚ ਬੰਦ ਹੈ।


Tanu

Content Editor

Related News