ਨੀਲਮ ਸ਼ਿੰਦੇ ਦੇ ਪਰਿਵਾਰ ਨੂੰ ਮਿਲਿਆ US ਦਾ ਵੀਜ਼ਾ, ਸੜਕ ਹਾਦਸੇ ਮਗਰੋਂ ਕੋਮਾ 'ਚ ਹੈ ਭਾਰਤੀ ਵਿਦਿਆਰਥਣ
Friday, Feb 28, 2025 - 11:32 AM (IST)

ਸੈਨ ਫਰਾਂਸਿਸਕੋ/ਨਵੀਂ ਦਿੱਲੀ (ਏਜੰਸੀ)- ਅਮਰੀਕਾ ਨੇ ਭਾਰਤੀ ਵਿਦਿਆਰਥਣ ਨੀਲਮ ਸ਼ਿੰਦੇ ਦੇ ਪਰਿਵਾਰ ਨੂੰ ਵੀਜ਼ਾ ਦੇ ਦਿੱਤਾ ਹੈ, ਜੋ ਕੈਲੀਫੋਰਨੀਆ ਦੇ ਸੈਕਰਾਮੈਂਟੋ ਨੇੜੇ ਇੱਕ ਕਾਰ ਹਾਦਸੇ ਤੋਂ ਬਾਅਦ ਯੂਸੀ ਡੇਵਿਸ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਭਰਤੀ ਹੈ। ਪੀੜਤ ਦੇ ਪਿਤਾ ਤਾਨਾਜੀ ਸ਼ਿੰਦੇ ਨੇ ਕਿਹਾ ਕਿ ਉਨ੍ਹਾਂ ਨੇ ਮਹਾਰਾਸ਼ਟਰ ਸਰਕਾਰ ਦੀ ਮਦਦ ਨਾਲ ਐਮਰਜੈਂਸੀ ਵੀਜ਼ਾ ਪ੍ਰਾਪਤ ਕੀਤਾ ਹੈ ਅਤੇ ਉਹ ਨੀਲਮ ਨਾਲ ਰਹਿਣ ਲਈ ਅਮਰੀਕਾ ਜਾਣਗੇ।
ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੀ ਵਿਦਿਆਰਥਣ ਨੀਲਮ ਸ਼ਿੰਦੇ (35 ਸਾਲ) 14 ਫਰਵਰੀ ਨੂੰ ਇੱਕ ਭਿਆਨਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਅਤੇ ਉਸਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ ਇਸ ਵੇਲੇ ਯੂਸੀ ਡੇਵਿਸ ਹਸਪਤਾਲ ਵਿੱਚ ਕੋਮਾ ਵਿੱਚ ਹੈ। ਉਹ ਮਹਾਰਾਸ਼ਟਰ ਦੇ ਸਤਾਰਾ ਦੀ ਰਹਿਣ ਵਾਲੀ ਹੈ। ਸੈਨ ਫਰਾਂਸਿਸਕੋ ਸਥਿਤ ਭਾਰਤੀ ਕੌਂਸਲੇਟ ਨੇ ਟਵਿੱਟਰ 'ਤੇ ਪੋਸਟ ਕੀਤਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਹਸਪਤਾਲ, ਪਰਿਵਾਰ ਅਤੇ ਨੀਲਮ ਦੇ ਦੋਸਤਾਂ ਨਾਲ ਲਗਾਤਾਰ ਸੰਪਰਕ ਵਿੱਚ ਹਨ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ।
ਇਹ ਵੀ ਪੜ੍ਹੋ : 1 ਮਾਰਚ ਤੋਂ ਬਦਲ ਜਾਣਗੇ ਨਿਯਮ, ਤੁਹਾਡੀ ਜੇਬ ’ਤੇ ਹੋਵੇਗਾ ਸਿੱਧਾ ਅਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8