ਘਰ ''ਚ ਮ੍ਰਿਤਕ ਮਿਲੇ ਪਰਿਵਾਰ ਦੇ 4 ਜੀਅ, ਇਲਾਕੇ ''ਚ ਫੈਲੀ ਸਨਸਨੀ

Thursday, Mar 13, 2025 - 01:24 PM (IST)

ਘਰ ''ਚ ਮ੍ਰਿਤਕ ਮਿਲੇ ਪਰਿਵਾਰ ਦੇ 4 ਜੀਅ, ਇਲਾਕੇ ''ਚ ਫੈਲੀ ਸਨਸਨੀ

ਚੇਨਈ- ਚੇਨਈ ਵਿਚ ਵੀਰਵਾਰ ਨੂੰ ਦੋ ਨਾਬਾਲਗ ਮੁੰਡਿਆਂ ਸਮੇਤ ਇਕ ਪਰਿਵਾਰ ਦੇ 4 ਮੈਂਬਰ ਆਪਣੇ ਘਰ ਵਿਚ ਮ੍ਰਿਤਕ ਮਿਲੇ। ਪੁਲਸ ਨੇ ਦੱਸਿਆ ਕਿ ਇਕ ਕਮਰੇ ਵਿਚ ਡਾਕਟਰ ਅਤੇ ਪੇਸ਼ੇ ਤੋਂ ਵਕੀਲ ਉਨ੍ਹਾਂ ਦੀ ਪਤਨੀ ਦੀ ਲਾਸ਼ ਮਿਲੀ, ਜਦਕਿ ਦੂਜੇ ਕਮਰੇ ਵਿਚ ਜੋੜੇ ਦੇ ਦੋਹਾਂ ਪੁੱਤਾਂ ਦੀਆਂ ਲਾਸ਼ਾਂ ਮਿਲੀਆਂ। ਪੁਲਸ ਨੂੰ ਸ਼ੱਕ ਹੈ ਕਿ ਉਨ੍ਹਾਂ ਨੇ ਖੁਦਕੁਸ਼ੀ ਕੀਤੀ ਹੋਵੇਗੀ। ਇਸ ਘਟਨਾ ਮਗਰੋਂ ਇਲਾਕੇ ਵਿਚ ਸਨਸਨੀ ਫੈਲ ਗਈ।

ਘਟਨਾ ਉਦੋਂ ਸਾਹਮਣੇ ਆਈ, ਜਦੋ ਡਾਕਟਰ ਦਾ ਕਾਰ ਡਰਾਈਵਰ ਵੀਰਵਾਰ ਨੂੰ ਅੰਨਾ ਨਗਰ ਸਥਿਤ ਉਨ੍ਹਾਂ ਦੇ ਘਰ ਆਇਆ ਅਤੇ ਸ਼ੱਕ ਹੋਣ 'ਤੇ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ। ਦਰਵਾਜ਼ਾ ਖੋਲ੍ਹਣ 'ਤੇ ਪੁਲਸ ਨੇ ਵੇਖਿਆ ਕਿ ਡਾਕਟਰ ਬਾਲਾਮੁਰੂਗਨ (52) ਅਤੇ ਉਨ੍ਹਾਂ ਦੀ ਪਤਨੀ ਸੁਮਿਤਾ (47) ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਦੇ ਕਮਰੇ ਵਿਚ ਸਨ, ਜਦਕਿ ਦੋਹਾਂ ਪੁੱਤਾਂ ਦੀਆਂ ਲਾਸ਼ਾਂ ਦੂਜੇ ਕਮਰੇ ਵਿਚ ਪਈਆਂ ਮਿਲੀਆਂ। ਥਿਰੂਮੰਗਲਮ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਵੱਧਦੇ ਕਰਜ਼ ਦੇ ਬੋਝ ਕਾਰਨ ਇਨ੍ਹਾਂ ਲੋਕਾਂ ਨੇ ਖੁਦਕੁਸ਼ੀ ਕੀਤੀ ਹੈ। ਪੁਲਸ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Tanu

Content Editor

Related News