ਛਾਪੇਮਾਰੀ ਦੌਰਾਨ 6.6 ਕਰੋੜ ਰੁਪਏ ਦੀਆਂ ਨਕਲੀ ਦਵਾਈਆਂ ਜ਼ਬਤ

Tuesday, Dec 31, 2024 - 05:59 PM (IST)

ਛਾਪੇਮਾਰੀ ਦੌਰਾਨ 6.6 ਕਰੋੜ ਰੁਪਏ ਦੀਆਂ ਨਕਲੀ ਦਵਾਈਆਂ ਜ਼ਬਤ

ਨਵੀਂ ਦਿੱਲੀ- ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ (ਸੀਡੀਐੱਸਸੀਓ) ਅਤੇ ਡਰੱਗ ਕੰਟਰੋਲ ਡਾਇਰੈਕਟੋਰੇਟ ਪੱਛਮੀ ਬੰਗਾਲ ਨੇ ਕੋਲਕਾਤਾ 'ਚ ਸੰਯੁਕਤ ਜਾਂਚ ਦੌਰਾਨ ਇਕ ਥੋਕ ਕੰਪਨੀ ਦੇ ਕੰਪਲੈਕਸ ਤੋਂ 6.6 ਕਰੋੜ ਰੁਪਏ ਮੁੱਲ ਦੀਆਂ ਨਕਲੀਆਂ ਦਵਾਈਆਂ ਜ਼ਬਤ ਕੀਤੀਆਂ ਹਨ। ਕੇਂਦਰੀ ਸਿਹਤ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਜਾਂਚ ਦੌਰਾਨ ਥੋਕ ਵਿਕਰੇਤਾ ਕੰਪਨੀ ਦੀ ਮਾਲਕ ਵਜੋਂ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ਨੂੰ ਸੀਡੀਐੱਸਸੀਓ, ਪੂਰਬੀ ਜ਼ੋਨ ਦੇ ਡਰੱਗ ਇੰਸਪੈਕਟਰ ਨੇ ਹਿਰਾਸਤ 'ਚ ਲਿਆ ਹੈ। ਕੋਲਕਾਤਾ ਸਥਿਤ 'ਕੇਅਰ ਐਂਡ ਕਿਊਰ ਫਾਰ ਯੂ' ਨਾਂ ਦੀ ਕੰਪਨੀ 'ਚ ਕੀਤੀ ਗਈ ਛਾਪੇਮਾਰੀ ਦੌਰਾਨ ਭਾਰੀ ਮਾਤਰਾ 'ਚ ਕੈਂਸਰ ਰੋਕੂ, ਸ਼ੂਗਰ ਰੋਕੂ ਅਤੇ ਹੋਰ ਦਵਾਈਆਂ ਜ਼ਬਤ ਕੀਤੀਆਂ ਗਈਆਂ, ਜਿਨ੍ਹਾਂ ਦੇ ਨਕਲੀ ਹੋਣ ਦਾ ਖ਼ਦਸ਼ਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਆਇਰਲੈਂਡ, ਤੁਰਕੀ, ਅਮਰੀਕਾ ਅਤੇ ਬੰਗਲਾਦੇਸ਼ ਸਣੇ ਵੱਖ-ਵੱਖ ਦੇਸ਼ਾਂ 'ਚ ਨਿਰਮਿਤ ਦੱਸੀਆਂ ਗਈਆਂ ਇਨ੍ਹਾਂ ਦਵਾਈਆਂ ਕੋਲ ਭਾਰਤ 'ਚ ਇਨ੍ਹਾਂ ਦੇ ਦਰਾਮਦ ਦੀ ਵੈਧਤਾ ਸਾਬਿਤ ਕਰਨ ਲਈ ਕੋਈ ਦਸਤਾਵੇਜ਼ ਨਹੀਂ ਮਿਲੇ।

ਮੰਤਰਾਲਾ ਨੇ ਕਿਹਾ ਕਿ ਇਨ੍ਹਾਂ ਦਸਤਾਵੇਜ਼ ਦੀ ਕਮੀ 'ਚ ਇਹ ਦਵਾਈਆਂ ਨਕਲੀਆਂ ਮੰਨੀ ਜਾਣਗੀਆਂ। ਬਿਆਨ ਵਿਚ ਕਿਹਾ ਗਿਆ ਹੈ ਕਿ ਜਾਂਚ ਟੀਮ ਨੂੰ ਕਈ 'ਪੈਕਿੰਗ' ਲਈ ਕਈ ਸਮੱਗਰੀ ਵੀ ਮਿਲੀ, ਜਿਸ ਨਾਲ ਜ਼ਬਤ ਕੀਤੇ ਗਏ ਉਤਪਾਦਾਂ ਦੀ ਪ੍ਰਮਾਣਿਕਤਾ ਨੂੰ ਲੈ ਕੇ ਚਿੰਤਾ ਵਧ ਗਈ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੁੱਲ ਬਜ਼ਾਰੀ ਕੀਮਤ ਲਗਭਗ 6.60 ਕਰੋੜ ਰੁਪਏ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਦਵਾਈਆਂ ਦੇ ਨਮੂਨੇ ਗੁਣਵੱਤਾ ਜਾਂਚ ਲਈ ਭੇਜੇ ਗਏ ਹਨ ਅਤੇ ਸੀਡੀਐੱਸਸੀਓ ਦੁਆਰਾ ਹੋਰ ਦਵਾਈਆਂ ਸੁਰੱਖਿਅਤ ਰੱਖੀਆਂ ਜਾ ਰਹੀਆਂ ਹਨ। ਅਦਾਲਤ ਨੇ ਗ੍ਰਿਫ਼ਤਾਰ ਕੀਤੀ ਗਈ ਕੰਪਨੀ ਦੀ ਮਾਲਕ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ ਅਤੇ ਪੁੱਛ-ਗਿੱਛ ਦੀ ਇਜਾਜ਼ਤ ਦੇ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News