ਅਸਫਲਤਾਵਾਂ ਨੂੰ ਛੁਪਾਉਣ ਲਈ ਗਲਤ ਜਾਣਕਾਰੀ ਅਤੇ ਭਰਮ ਫੈਲਾ ਰਹੀ ''ਆਪ'' : ਭਾਜਪਾ

Thursday, Jan 30, 2025 - 04:35 PM (IST)

ਅਸਫਲਤਾਵਾਂ ਨੂੰ ਛੁਪਾਉਣ ਲਈ ਗਲਤ ਜਾਣਕਾਰੀ ਅਤੇ ਭਰਮ ਫੈਲਾ ਰਹੀ ''ਆਪ'' : ਭਾਜਪਾ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਯਮੁਨਾ ਨਦੀ ਦੀ ਸਫ਼ਾਈ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਹਮਲਾ ਬੋਲਿਆ ਹੈ। ਭਾਜਪਾ ਨੇ ਕਿਹਾ ਕਿ ਆਪਣੀਆਂ ਅਸਫਲਤਾਵਾਂ ਨੂੰ ਛੁਪਾਉਣ ਲਈ 'ਆਪ' ਇਸ ਮੁੱਦੇ 'ਤੇ ਗ਼ਲਤ ਪ੍ਰਚਾਰ ਕਰ ਰਹੀ ਹੈ ਅਤੇ ਲੋਕਾਂ ਵਿੱਚ ਭੰਬਲਭੂਸਾ ਪੈਦਾ ਕਰ ਰਹੀ ਹੈ। ਭਾਜਪਾ ਦੇ ਰਾਸ਼ਟਰੀ ਬੁਲਾਰੇ ਅਤੇ ਸੰਸਦ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ 'ਆਪ' ਅਤੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ।

ਇਹ ਵੀ ਪੜ੍ਹੋ -ਔਰਤਾਂ ਲਈ ਸਰਕਾਰ ਨੇ ਖੋਲ੍ਹ 'ਤਾ ਖਜ਼ਾਨੇ ਦਾ ਮੂੰਹ, ਇੰਝ ਮਿਲਣਗੇ 5-5 ਲੱਖ ਰੁਪਏ

ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਯਮੁਨਾ ਦੀ ਸਫ਼ਾਈ ਲਈ ਰਾਜ ਸਰਕਾਰ ਨੂੰ 8,500 ਕਰੋੜ ਰੁਪਏ ਦਿੱਤੇ ਸਨ, ਪਰ ਇਸਦੀ ਸਹੀ ਵਰਤੋਂ ਨਹੀਂ ਕੀਤੀ ਗਈ। ਕੇਜਰੀਵਾਲ 'ਤੇ ਝੂਠ ਫੈਲਾਉਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਜੰਗ ਦੌਰਾਨ ਕਦੇ ਦਰਿਆਵਾਂ ਨੂੰ ਜ਼ਹਿਰੀਲਾ ਕਰਨ ਦਾ ਕੋਈ ਦੋਸ਼ ਨਹੀਂ ਲੱਗਾ ਪਰ ਦਿੱਲੀ ਸਰਕਾਰ ਹਰਿਆਣਾ 'ਤੇ ਅਜਿਹੇ ਦੋਸ਼ ਲਗਾ ਰਹੀ ਹੈ। ਉਹਨਾਂ ਕਿਹਾ ਕਿ ਹੁਣ ਇਕ ਗੱਲ ਦਿੱਲੀ ਦੀ ਜਨਤਾ ਦੇ ਸਾਹਮਣੇ ਸਾਫ਼ ਅਤੇ ਸਪੱਸ਼ਟ ਹੋ ਗਈ ਹੈ ਕਿ ਇਹ ਦੋਵੇਂ ਪਾਰਟੀਆਂ ('ਆਪ' ਅਤੇ ਕਾਂਗਰਸ) ਬਹੁਤ ਝੂਠ ਬੋਲਦੀਆਂ ਹਨ। ਛੇ ਮਹੀਨੇ ਪਹਿਲਾਂ ਉਹ ਇੱਕ ਦੂਜੇ ਨੂੰ ਕਲੀਨ ਚਿੱਟ ਦੇ ਰਹੇ ਸਨ ਅਤੇ ਹੁਣ ਉਹ ਇੱਕ ਦੂਜੇ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰ ਰਹੇ ਹਨ।

ਇਹ ਵੀ ਪੜ੍ਹੋ - Alert! WhatsApp Group 'ਤੇ ਹੋ ਰਿਹਾ ਵੱਡਾ Scam..., ਇੰਝ ਤੁਹਾਨੂੰ ਵੀ ਲੱਗ ਸਕਦੈ ਲੱਖਾਂ-ਕਰੋੜਾਂ ਦਾ ਚੂਨਾ

ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਕਿਹਾ ਕਿ ਦਿੱਲੀ ਦੇ ਲੋਕ ਜਾਣਦੇ ਹਨ ਕਿ ਪਿਛਲੇ 26-27 ਸਾਲਾਂ ਵਿੱਚ ਦਿੱਲੀ ਨੂੰ ਲੁੱਟਣ ਦਾ ਕੰਮ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਮਿਲ ਕੇ ਕੀਤਾ ਹੈ। 5 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਮੈਂ ਵਿਸ਼ੇਸ਼ ਤੌਰ 'ਤੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਹੁਣ ਇਨ੍ਹਾਂ ਭ੍ਰਿਸ਼ਟ ਪਾਰਟੀਆਂ ਤੋਂ ਛੁਟਕਾਰਾ ਪਾਉਣਾ ਜ਼ਰੂਰੀ ਹੈ, ਕਿਉਂਕਿ ਹੁਣ ਦਿੱਲੀ ਨੂੰ ਵਿਕਾਸ ਦੀ ਲੋੜ ਹੈ।

ਇਹ ਵੀ ਪੜ੍ਹੋ - ਅਜੀਬੋਗਰੀਬ ਘਟਨਾ : 35 ਸਾਲਾ ਔਰਤ ਨੇ ਨਿਗਲਿਆ Mobile Phone, ਫਿਰ ਜੋ ਹੋਇਆ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News