Fact Check : ਮਨੋਜ ਤਿਵਾੜੀ ਦੀ 2021 ਦੀ ਤਸਵੀਰ ਗੁੰਮਰਾਹਕੁੰਨ ਦਾਅਵੇ ਨਾਲ ਕੀਤੀ ਜਾ ਰਹੀ ਵਾਇਰਲ

Thursday, May 30, 2024 - 04:49 PM (IST)

Fact Check : ਮਨੋਜ ਤਿਵਾੜੀ ਦੀ 2021 ਦੀ ਤਸਵੀਰ ਗੁੰਮਰਾਹਕੁੰਨ ਦਾਅਵੇ ਨਾਲ ਕੀਤੀ ਜਾ ਰਹੀ ਵਾਇਰਲ

Fact Check By Vishwas News

ਨਵੀਂ ਦਿੱਲੀ- ਉੱਤਰ-ਪੂਰਬੀ ਦਿੱਲੀ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਮਨੋਜ ਤਿਵਾੜੀ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ 'ਚ ਉਨ੍ਹਾਂ ਨੂੰ ਸਿਰ ਅਤੇ ਗਰਦਨ 'ਤੇ ਪੱਟੀ ਬੰਨ੍ਹੇ ਹੋਏ ਹਸਪਤਾਲ ਦੇ ਬੈੱਡ 'ਤੇ ਲੇਟਿਆ ਦੇਖਿਆ ਜਾ ਸਕਦਾ ਹੈ। ਕੁਝ ਲੋਕ ਇਸ ਤਸਵੀਰ ਨੂੰ ਹਾਲੀਆ ਦੱਸਦੇ ਹੋਏ ਸ਼ੇਅਰ ਕਰ ਰਹੇ ਹਨ।

ਇਹ ਵੀ ਪੜ੍ਹੋ- Fact Check: ਰਾਹੁਲ ਗਾਂਧੀ ਬੋਲੇ- ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਰਹੇ ਹਨ, ਖ਼ਤਮ ਕਹਾਣੀ!

'ਵਿਸ਼ਵਾਸ ਨਿਊਜ਼' ਨੇ ਜਾਂਚ ਕੀਤੀ ਅਤੇ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਅਸਲ 'ਚ ਇਹ ਸਾਲ 2021 ਦੀ ਤਸਵੀਰ ਹੈ। ਦਰਅਸਲ ਸਾਲ 2021 ਵਿੱਚ ਦਿੱਲੀ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਕਾਰਨ ਛਠ ਪੂਜਾ 'ਤੇ ਪਾਬੰਦੀ ਲਗਾ ਦਿੱਤੀ ਸੀ। ਜਿਸ ਦੇ ਵਿਰੋਧ 'ਚ ਭਾਜਪਾ ਵਰਕਰਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਵਾਟਰ ਕੇਨਨ ਦੀ ਵਰਤੋਂ ਕੀਤੀ ਸੀ, ਜਿਸ ਵਿਚ ਮਨੋਜ ਤਿਵਾੜੀ ਸਮੇਤ ਕਈ ਹੋਰ ਵਰਕਰ ਜ਼ਖ਼ਮੀ ਹੋ ਗਏ ਸਨ। ਵਾਇਰਲ ਤਸਵੀਰ ਉਸੇ ਸਮੇਂ ਦੀ ਹੈ, ਜਿਸ ਨੂੰ ਹੁਣ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

PunjabKesari

ਕੀ ਹੈ ਵਾਇਰਲ ਪੋਸਟ ਵਿਚ ?

ਫੇਸਬੁੱਕ ਯੂਜ਼ਰ Rupesh Kumar Yadav ਨੇ 23 ਮਈ ਨੂੰ ਤਸਵੀਰ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ, “बेरोजगार ने ऐसा मारा तमाचा, सह ना पईले रिंकिया के पापा !!”

ਇਸ ਨੂੰ ਸੱਚ ਮੰਨਦੇ ਹੋਏ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਵਾਇਰਲ ਕੀਤਾ ਜਾ ਰਿਹਾ ਹੈ। ਇੱਥੇ ਪੋਸਟ ਦੇ ਆਰਕਾਈਵ ਲਿੰਕ ਦੇਖਿਆ ਜਾ ਸਕਦਾ ਹੈ।


ਪੜਤਾਲ

ਅਸੀਂ ਵਾਇਰਲ ਤਸਵੀਰ ਦੀ ਜਾਂਚ ਕਰਨ ਲਈ ਗੂਗਲ ਰਿਵਰਸ ਈਮੇਜ ਦੀ ਵਰਤੋਂ ਕੀਤੀ। ਸਾਨੂੰ Jagran.com 'ਤੇ ਫੋਟੋ (ਆਰਕਾਈਵ ਲਿੰਕ) ਨਾਲ ਸਬੰਧਤ ਖਬਰ ਮਿਲੀ। 12 ਅਕਤੂਬਰ 2021 ਨੂੰ ਪ੍ਰਕਾਸ਼ਿਤ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਹ ਤਸਵੀਰ ਸਾਲ 2021 ਦੀ ਹੈ, ਜਦੋਂ ਜਨਤਕ ਥਾਵਾਂ 'ਤੇ ਛਠ ਪੂਜਾ ਦੇ ਆਯੋਜਨ 'ਤੇ ਪਾਬੰਦੀ ਦੇ ਵਿਰੋਧ ਵਿਚ ਭਾਜਪਾ ਵਰਕਰਾਂ ਨੇ ਸੀ. ਐੱਮ. ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ ਅਤੇ ਇਸ ਦੌਰਾਨ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਪਾਣੀ ਦੀ ਬੌਛਾਰ ਦਾ ਇਸਤੇਮਾਲ ਕੀਤਾ ਸੀ। ਜਿਸ ਵਿਚ ਮਨੋਜ ਤਿਵਾੜੀ ਸਮੇਤ ਕਈ ਹੋਰ ਵਰਕਰ ਜ਼ਖਮੀ ਹੋ ਗਏ ਸਨ।

ਇਹ ਵੀ ਪੜ੍ਹੋ- Fact Check: ਹਰਸਿਮਰਤ ਕੌਰ ਬਾਦਲ ਨੇ ਹੱਥ 'ਚ ਫੜੀ ਰਾਮ ਰਹੀਮ ਦੀ ਤਸਵੀਰ? ਵਾਇਰਲ ਤਸਵੀਰ ਐਡੀਟਡ ਹੈ

ਸਾਨੂੰ ਨਿਊਜ਼ 18 ਦੀ ਵੈੱਬਸਾਈਟ 'ਤੇ ਤਸਵੀਰ ਨਾਲ ਸਬੰਧਤ ਰਿਪੋਰਟ ਮਿਲੀ। ਰਿਪੋਰਟ ਨੂੰ (ਆਰਕਾਈਵ ਲਿੰਕ) 12 ਅਕਤੂਬਰ 2021 ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਖਬਰ 'ਚ ਦੱਸਿਆ ਗਿਆ ਹੈ ਕਿ ਮਨੋਜ ਤਿਵਾੜੀ ਹੋਰ ਵਰਕਰਾਂ ਦੇ ਨਾਲ ਦਿੱਲੀ 'ਚ ਛਠ ਪੂਜਾ 'ਤੇ ਲੱਗੇ ਬੈਨ ਹਟਾਉਣ ਦੀ ਮੰਗ ਨੂੰ ਲੈ ਕੇ ਸੀ. ਐੱਮ. ਹਾਊਸ ਦੇ ਨੇੜੇ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਦਿੱਲੀ ਪੁਲਸ ਨੇ ਸੀ. ਐੱਮ ਹਾਊਸ ਦੇ ਆਲੇ-ਦੁਆਲੇ ਬੈਰੀਕੇਡਿੰਗ ਕੀਤੀ ਹੋਈ ਸੀ। ਇਸ ਦੌਰਾਨ ਮਨੋਜ ਤਿਵਾੜੀ ਬੈਰੀਕੇਡ 'ਤੇ ਚੜ੍ਹ ਕੇ ਉਸ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਨ ਲੱਗੇ, ਉਦੋਂ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਪਾਣੀ ਦੀਆਂ ਬੌਛਾਰਾਂ ਦਾ ਇਸਤੇਮਾਲ ਕੀਤਾ ਸੀ। ਜਿਸ ਵਿਚ ਉਹ ਬੈਰੀਕੇਡ ਤੋਂ ਡਿੱਗ ਕੇ ਬੇਹੋਸ਼ ਹੋ ਗਏ ਸਨ ਅਤੇ ਉਨ੍ਹਾਂ ਨੂੰ ਸੱਟ ਲੱਗ ਗਈ ਸੀ।

ਬੀਜੇਪੀ ਨੇਤਾ ਮਨੋਜ ਤਿਵਾਰੀ ਨੇ 12 ਅਕਤੂਬਰ 2021 ਨੂੰ ਆਪਣੇ ਐਕਸ ਹੈਂਡਲ ਤੋਂ ਇਸ ਘਟਨਾ ਦੀ ਵੀਡੀਓ ਨੂੰ ਸ਼ੇਅਰ ਕੀਤਾ ਸੀ। ਫੋਟੋ ਨਾਲ ਜੁੜੀ ਹੋਰ ਰਿਪੋਰਟਾਂ ਇੱਥੇ ਪੜ੍ਹੀਆਂ ਜਾ ਸਕਦੀਆਂ ਹਨ। ਵਧੇਰੇ ਜਾਣਕਾਰੀ ਲਈ ਵਿਸ਼ਵਾਸ ਨਿਊਜ਼ ਨੇ ਦਿੱਲੀ ਦੈਨਿਕ ਜਾਗਰਣ ਦੇ ਡਿਪਟੀ ਚੀਫ ਰਿਪੋਰਟਰ ਭਗਵਾਨ ਝਾਅ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਤਸਵੀਰ ਨੂੰ ਪੁਰਾਣੀ ਦੱਸਿਆ ਹੈ।

ਇਸ ਤੋਂ ਪਹਿਲਾਂ ਵੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਉਸ ਸਮੇਂ ਵਿਸ਼ਵਾਸ ਨਿਊਜ਼ ਨੇ ਇਸ ਦੀ ਜਾਂਚ ਕੀਤੀ ਸੀ। ਪੰਜਾਬੀ ਭਾਸ਼ਾ ਦੀ ਫੈਕਟ ਚੈੱਕ ਰਿਪੋਰਟ ਇੱਥੇ ਦੇਖੀ ਜਾ ਸਕਦੀ ਹੈ।ਅੰਤ ਵਿਚ ਅਸੀਂ ਗ਼ਲਤ ਦਾਅਵੇ ਨਾਲ ਫੋਟੋ ਸਾਂਝੀ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਨੂੰ 9 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਖੁਦ ਨੂੰ ਮੁਜ਼ੱਫਰਪੁਰ ਦਾ ਰਹਿਣ ਵਾਲਾ ਦੱਸਿਆ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਸਾਲ 2021 ਵਿਚ ਦਿੱਲੀ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਕਾਰਨ ਛਠ ਪੂਜਾ 'ਤੇ ਬੈਨ ਲਗਾ ਦਿੱਤਾ ਸੀ। ਜਿਸ ਦੇ ਵਿਰੋਧ ‘ਚ ਭਾਜਪਾ ਵਰਕਰਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਪੁਲੀਸ ਨੇ ਵਾਟਰ ਕੇਨਨ ਦੀ ਵਰਤੋਂ ਕੀਤੀ ਸੀ, ਜਿਸ ਵਿਚ ਮਨੋਜ ਤਿਵਾੜੀ ਅਤੇ ਹੋਰ ਕਈ ਵਰਕਰ ਜ਼ਖ਼ਮੀ ਹੋ ਗਏ ਸਨ। ਵਾਇਰਲ ਤਸਵੀਰ ਉਸੇ ਸਮੇਂ ਦੀ ਹੈ ਜਿਸ ਨੂੰ ਹੁਣ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

(Disclaimer: ਇਹ ਫੈਕਟ ਮੂਲ ਤੌਰ 'ਤੇ Vishwas News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
 


author

Tanu

Content Editor

Related News