Fact Check: ਕੁੜੀ ਬਣ ਪ੍ਰੀਖਿਆ ਦੇਣ ਦੀ ਕੋਸ਼ਿਸ਼ 'ਚ ਫੜੇ ਗਏ ਲੜਕੇ ਦੀ ਘਟਨਾ ਪਿਛਲੇ ਸਾਲ ਦੀ, ਗੁੰਮਰਾਹ ਕੁੰਨ ਦਾਅਵੇ ਨ
Thursday, Jan 09, 2025 - 04:51 PM (IST)
Fact Check By Vishwas News
ਨਵੀਂ ਦਿੱਲੀ - ਬੀਪੀਐਸਸੀ ਪ੍ਰੀਖਿਆ ਨੂੰ ਲੈ ਕੇ ਜਾਰੀ ਵਿਰੋਧ ਦੇ ਵਿਚਕਾਰ ਸੋਸ਼ਲ ਮੀਡੀਆ ‘ਤੇ ਵਾਇਰਲ ਇਕ ਇਨਫੋਗ੍ਰਾਫਿਕ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਬਿੰਦੀ ਅਤੇ ਲਿਪਸਟਿਕ ਲੱਗਾ ਕੇ ਇਕ ਪ੍ਰੇਮੀ ਆਪਣੀ ਪ੍ਰੇਮਿਕਾ ਦੀ ਜਗ੍ਹਾ ਪ੍ਰੀਖਿਆ ਦੇਣ ਪਹੁੰਚਾ, ਪਰ ਉਹ ਆਪਣੀ ਕੋਸ਼ਿਸ਼ ਵਿਚ ਕਾਮਯਾਬ ਨਹੀਂ ਹੋਇਆ ਅਤੇ ਉਹ ਫੜ ਲਿਆ ਗਿਆ। ਇਨਫੋਗ੍ਰਾਫਿਕ ਨੂੰ ਜਿਸ ਤਰ੍ਹਾਂ ਤੋਂ ਸ਼ੇਅਰ ਕੀਤਾ ਜਾ ਰਿਹਾ ਹੈ, ਉਸ ਤੋਂ ਇਹ ਲੱਗਦਾ ਹੈ ਕਿ ਇਹ ਹਾਲ ਦੀ ਘਟਨਾ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਇਸ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਸਬੰਧਤ ਘਟਨਾ ਹਾਲ ਦੀ ਨਹੀਂ, ਸਗੋਂ ਇੱਕ ਸਾਲ ਪੁਰਾਣੀ ਹੈ, ਜਦੋਂ ਪੰਜਾਬ ਦੇ ਫਰੀਦਕੋਟ ਵਿੱਚ ਇੱਕ ਲੜਕਾ ਇੱਕ ਲੜਕੀ ਦੀ ਥਾਂ ਸਜ-ਧਜ ਕੇ ਪ੍ਰੀਖਿਆ ਦੇਣ ਪਹੁੰਚ ਗਿਆ ਸੀ, ਪਰ ਬਾਇਓਮੈਟ੍ਰਿਕਸ ਕਾਰਨ ਉਸਨੂੰ ਫੜਲਿਆ ਗਿਆ। ਉਸੇ ਪੁਰਾਣੀ ਘਟਨਾ ਦੀ ਤਸਵੀਰ ਨੂੰ ਹਾਲੀਆ ਸੰਦਰਭ ਵਿੱਚ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ?
ਸੋਸ਼ਲ ਮੀਡੀਆ ਯੂਜ਼ਰ ‘Jitender Bishnoi Jitu’ ਨੇ (ਆਰਕਾਈਵ ਲਿੰਕ) ਵਾਇਰਲ ਪੋਸਟ ਸ਼ੇਅਰ ਕੀਤੀ ਹੈ।
ਇਸ ਤਸਵੀਰ ਨੂੰ ਕਈ ਹੋਰ ਯੂਜ਼ਰਸ ਨੇ ਵੀ ਇਸੇ ਤਰ੍ਹਾਂ ਦੇ ਦਾਅਵਿਆਂ ਨਾਲ ਸ਼ੇਅਰ ਕੀਤਾ ਹੈ।
ਪੜਤਾਲ
ਵਾਇਰਲ ਪੋਸਟ ਵਿੱਚ ਕੀਤੇ ਗਏ ਦਾਅਵੇ ਦੀ ਪੜਤਾਲ ਦੇ ਲਈ, ਇਸ ਵਿੱਚ ਨਜਰ ਆ ਰਹੀ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ ਅਤੇ ਇਹ ਤਸਵੀਰ ਕਈ ਪੁਰਾਣੀਆਂ ਰਿਪੋਰਟਾਂ ਵਿੱਚ ਮਿਲੀ।
ਲਾਈਵ ਹਿੰਦੁਸਤਾਨ ਡਾਟ ਕਾਮ ਦੀ 15 ਜਨਵਰੀ 2024 ਦੀ ਰਿਪੋਰਟ ਅਨੁਸਾਰ, “ਪੰਜਾਬ ਦੇ ਫਰੀਦਕੋਟ ਵਿੱਚ ਇੱਕ ਪ੍ਰੀਖਿਆ ਵਿੱਚ ਲੜਕੀ ਦੀ ਥਾਂ ਇੱਕ ਲੜਕਾ ਸਜ-ਧਜ ਕੇ ਪ੍ਰੀਖਿਆ ਦੇਣ ਲਈ ਪਹੁੰਚ ਗਿਆ। ਯੂਨੀਵਰਸਿਟੀ ਪ੍ਰਸ਼ਾਸਨ ਨੇ ਬਾਇਓਮੈਟ੍ਰਿਕਸ ਦੀ ਬਦੋਲਤ ਉਸਨੂੰ ਫੜ ਲਿਆ।”
ਕਈ ਹੋਰ ਰਿਪੋਰਟਾਂ ਵਿੱਚ ਵੀ ਇਸ ਦਾ ਜ਼ਿਕਰ ਹੈ।
ਵਨਇੰਡੀਆ ਹਿੰਦੀ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ 15 ਜਨਵਰੀ 2024 ਨੂੰ ਅਪਲੋਡ ਕੀਤੇ ਗਏ ਵੀਡੀਓ ਬੁਲੇਟਿਨ ਦੇ ਅਨੁਸਾਰ, “ਤੁਸੀਂ ਅਕਸਰ ਪੇਪਰ ਵਿੱਚ ਨਕਲ ਕਰਾਉਣ ਦੇ ਤਰੀਕੇ ਬਾਰੇ ਸੁਣਿਆ ਹੋਵੇਗਾ, ਪਰ ਫਰਜ਼ੀ ਤਰੀਕੇ ਨਾਲ ਪੇਪਰ ਦਿਲਾਉਣ ਦਾ ਇਹ ਮਾਮਲਾ ਤੁਹਾਡੇ ਹੋਸ਼ ਉਡਾ ਦੇਵੇਗਾ, ਕਿਉਂਕਿ ਇੱਥੇ ਮਾਮਲਾ ਨਕਲ ਦਾ ਨਹੀਂ ਹੈ, ਬਲਕਿ ਵੇਸ਼ (Faridkot) ਬਦਲ ਕੇ ਧੋਖਾ ਦੇ ਕੇ (boy give paper posing fake girl) ਪੇਪਰ ਕਰਨਾ ਹੈ। ਨਹੀਂ ਸਮਝ ਆਇਆ। ਇਹ ਮਾਮਲਾ ਹੈ ਪੰਜਾਬ ਦਾ, ਜਿੱਥੇ ਇੱਕ ਲੜਕਾ ਸ਼ਾਦੀ ਦੇ ਜੋੜੇ ਵਿੱਚ ਦੁਲਹਨ ਦੀ ਡਰੈੱਸ ਪਾ ਕੇ ਪੇਪਰ ਦੇਣ ਪਹੁੰਚ ਗਿਆ। ਪੇਪਰ ਦਿੰਦੇ ਸਮੇਂ ਉਹ ਫੜਾ ਗਿਆ ਅਤੇ ਉਸਨੂੰ ਪੁਲਸ ਦੇ (Police arrest fake girl) ਹਵਾਲੇ ਕਰ ਦਿੱਤਾ ਗਿਆ।”
ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਇਹ ਮਾਮਲਾ ਹਾਲੀਆ ਨਹੀਂ, ਸਗੋਂ ਇੱਕ ਸਾਲ ਪੁਰਾਣੀ ਘਟਨਾ ਨਾਲ ਸਬੰਧਤ ਹੈ। ਪੋਸਟ ਨੂੰ ਲੈ ਕੇ ਅਸੀਂ ਸਾਡੇ ਸਹਿਯੋਗੀ ਪੰਜਾਬੀ ਜਾਗਰਣ ਦੇ ਫਰੀਦਕੋਟ ਦੇ ਜਿਲ੍ਹਾ ਇੰਚਾਰਜ ਹਰਪ੍ਰੀਤ ਚੰਨਾ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਪੁਸ਼ਟੀ ਕਰਦੇ ਹੋਏ ਦੱਸਿਆ, “ਇਹ ਫਰੀਦਕੋਟ ਵਿੱਚ ਹੋਈ ਪੁਰਾਣੀ ਘਟਨਾ ਨਾਲ ਸਬੰਧਤ ਹੈ।”
ਵਾਇਰਲ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੇ ਫੇਸਬੁੱਕ ‘ਤੇ ਖੁਦ ਨੂੰ ਡਿਜੀਟਲ ਕ੍ਰਿਏਟਰ ਦੱਸਿਆ ਹੈ।
ਨਤੀਜਾ: ਪੰਜਾਬ ਦੇ ਫਰੀਦਕੋਟ ਵਿੱਚ ਪਿਛਲੇ ਸਾਲ ਜਨਵਰੀ ਮਹੀਨੇ ਵਿੱਚ ਬਿੰਦੀ ਅਤੇ ਲਿਪਸਟਿਕ ਲੱਗਾ ਕੇ ਪ੍ਰੀਖਿਆ ਦੇਣ ਪਹੁੰਚੇ ਨੌਜਵਾਨ ਦੇ ਫੜੇ ਜਾਣ ਦੀ ਘਟਨਾ ਸਾਹਮਣੇ ਆਈ ਸੀ। ਇਸ ਪੁਰਾਣੀ ਘਟਨਾ ਦੀ ਤਸਵੀਰ ਨੂੰ ਹਾਲੀਆ ਸੰਦਰਭ ਵਿੱਚ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...