Fact Check: ਹਰਸਿਮਰਤ ਕੌਰ ਬਾਦਲ ਨੇ ਹੱਥ 'ਚ ਫੜੀ ਰਾਮ ਰਹੀਮ ਦੀ ਤਸਵੀਰ? ਵਾਇਰਲ ਤਸਵੀਰ ਐਡੀਟਡ ਹੈ

Thursday, May 30, 2024 - 06:18 PM (IST)

Fack Check By NewsChecker

ਸੋਸ਼ਲ ਮੀਡਿਆ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਅਤੇ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਉਨ੍ਹਾਂ ਦੇ ਹੱਥ 'ਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਤਸਵੀਰ ਦੇਖੀ ਜਾ ਸਕਦੀ ਹੈ। ਫੇਸਬੁੱਕ ਯੂਜ਼ਰ ‘ਸੁਪਿੰਦਰ ਸਿੰਘ ਢਿੱਲੋਂ’ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, ''ਇਹ ਆਪਣੇ ਆਪ ਨੂੰ ਪੰਥਕ ਪਾਰਟੀ ਕਹਾਉਂਦੇ ਆ। ਲੱਖਾਂ ਦੀ ਲਾਹਣਤ ਬਾਦਲ ਲਾਣੇ ਤੇ।''

ਇਹ ਵੀ ਪੜ੍ਹੋ- Fack Check: ਹੈਲੀਕਾਪਟਰ 'ਤੇ ਝੂਲਦੇ ਸ਼ਖਸ ਦਾ ਹੈਰਤਅੰਗੇਜ਼ ਵੀਡੀਓ PM ਮੋਦੀ ਦੀ ਰੈਲੀ ਦਾ ਨਹੀਂ, ਸਗੋਂ ਕੀਨੀਆ ਦਾ ਹੈ

PunjabKesari

ਅਸੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ ਗਿਆ। ਸਾਨੂੰ ਅਸਲ ਤਸਵੀਰ ਅਕਾਲੀ ਦਲ ਦੀ ਲੀਡਰ ਹਰਸਿਮਰਤ ਕੌਰ ਬਾਦਲ ਦੇ ਅਧਿਕਾਰਿਕ ਫੇਸਬੁੱਕ ਪੇਜ 'ਤੇ ਅਪਲੋਡ ਮਿਲੀ। ਅਸੀਂ ਵੇਖਿਆ ਕਿ ਅਸਲ ਤਸਵੀਰ ਸ੍ਰੀ ਦਰਬਾਰ ਸਾਹਿਬ ਦੀ ਹੈ। ਫੇਸਬੁੱਕ 'ਤੇ ਅਪਲੋਡ ਤਸਵੀਰ ਨਾਲ ਕੈਪਸ਼ਨ ਸੀ- ''ਅੱਜ ਮਾਨਸਾ ਸ਼ਹਿਰ ਦੇ ਵੱਖ ਵੱਖ ਵਾਰਡਾਂ 'ਚ ਆਪਣੇ ਪਰਿਵਾਰਾਂ ਦੇ ਦੁੱਖ-ਸੁੱਖ 'ਚ ਸ਼ਰੀਕ ਹੋਈ ਅਤੇ ਇੱਥੇ ਹੀ ਆਪਣੇ ਵਰਕਰਾਂ ਨਾਲ ਨੁੱਕੜ ਮੀਟਿੰਗਾਂ ਕਰ ਉਨ੍ਹਾਂ ਦੇ ਵਿਚਾਰ ਜਾਣੇ ਅਤੇ ਖੁਲ੍ਹੀ ਗੱਲਬਾਤ ਕੀਤੀ। ਵਰਕਰਾਂ ਦਾ ਜੋਸ਼ ਦੇਖ ਬਹੁਤ ਵਧੀਆ ਲੱਗਾ ਕਿ ਇਹ ਹਰ ਲੜਾਈ ਲੜਨ ਲਈ ਤਿਆਰ ਹਨ ਕਿਉਂਕਿ ਇਸ ਵਾਰ ਲੜਾਈ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਦੀਆਂ ਪਾਰਟੀਆਂ ਵਿਚਕਾਰ ਹੈ।''

ਇਹ ਵੀ ਪੜ੍ਹੋ- Fact Check: ਰਾਹੁਲ ਗਾਂਧੀ ਬੋਲੇ- ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਰਹੇ ਹਨ, ਖ਼ਤਮ ਕਹਾਣੀ!

PunjabKesari

ਆਪਣੀ ਸਰਚ ਦੇ ਦੌਰਾਨ ਸਾਨੂੰ ਇਕ ਰਿਪੋਰਟ ਮਿਲੀ ਜਿਸ ਮੁਤਾਬਕ ਵਾਇਰਲ ਹੋ ਰਹੀ ਤਸਵੀਰ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਹਰਸਿਮਰਤ ਕੌਰ ਬਾਦਲ ਦੀ ਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ।

ਇਹ ਵੀ ਪੜ੍ਹੋ- Fact Check : ਰਾਹੁਲ ਰੈਲੀਆਂ 'ਚ ਲਿਜਾਂਦੇ ਹਨ ਚੀਨ ਦਾ ਸੰਵਿਧਾਨ? ਲਾਲ ਕਵਰ ਵਾਲਾ ਇਹ ਸੰਵਿਧਾਨ ਭਾਰਤ ਦਾ ਹੀ ਹੈ

(Disclaimer: ਇਹ ਫੈਕਟ ਮੂਲ ਤੌਰ 'ਤੇ NewsChecker ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)

 


Tanu

Content Editor

Related News