ਕੇਂਦਰ ਦੇ ਇਤਰਾਜ਼ ''ਤੇ ਕੇਰਲ ਨੇ ਲਾਕਡਾਊਨ ਤੋਂ ਰਾਹਤ ਘਟਾਈ, ਨਹੀਂ ਚੱਲਣਗੀਆਂ ਬੱਸਾਂ
Tuesday, Apr 21, 2020 - 01:10 AM (IST)
ਤਿਰੂਵੰਤਪੁਰਮ - ਕੇਰਲ ਸਰਕਾਰ ਦੁਆਰਾ ਲਾਕਡਾਊਨ ਦੇ ਨਿਯਮਾਂ 'ਚ ਰਾਹਤ ਦੇਣ ਦੇ ਫੈਸਲੇ 'ਤੇ ਕੇਂਦਰ ਸਰਕਾਰ ਦੁਆਰਾ ਇਤਰਾਜ਼ ਜ਼ਾਹਿਰ ਕਰਣ ਤੋਂ ਬਾਅਦ ਸੂਬਾ ਸਰਕਾਰ ਨੇ ਇਨ੍ਹਾਂ 'ਚ ਕੁੱਝ ਸੁਧਾਰ ਕੀਤੇ ਹਨ। ਸੂਬਾ ਸਰਕਾਰ ਨੇ ਸੋਮਵਾਰ ਨੂੰ ਫ਼ੈਸਲਾ ਲਿਆ ਕਿ ਸ਼ਹਿਰਾਂ 'ਚ ਬੱਸ ਟ੍ਰਾਂਸਪੋਰਟ, ਰੇਸਤਰਾਂ ਖੁੱਲ੍ਹਣ ਅਤੇ ਦੋਪਹਿਆ ਵਾਹਨਾਂ 'ਤੇ ਸਵਾਰੀ ਕਰਣ 'ਤੇ ਰੋਕ ਬਰਕਰਾਰ ਰੱਖੀ ਜਾਵੇਗੀ। ਸਿਰਫ ਪਾਰਸਲ ਸੇਵਾ ਦੀ ਆਗਿਆ ਦਿੱਤੀ ਜਾਵੇਗੀ। ਕੇਂਦਰੀ ਗ੍ਰਹਿ ਸਕੱਤਰ ਨੇ ਸੂਬੇ ਦੇ ਮੁੱਖ ਸਕੱਤਰ ਨੂੰ ਪੱਤਰ ਲਿੱਖ ਕੇ ਕੇਰਲ ਸਰਕਾਰ ਦੁਆਰਾ ਵਾਧੂ ਛੋਟ ਦੇਣ 'ਤੇ ਇਤਰਾਜ਼ ਜ਼ਾਹਿਰ ਕੀਤਾ ਸੀ।