ਇਸਲਾਮਿਕ ਸਟੇਟ ਦੀ ਹਮਾਇਤ ’ਚ ਫੇਸਬੁੱਕ ’ਤੇ ਪੋਸਟ, ਤਾਮਿਲਨਾਡੂ ’ਚ 4 ਥਾਵਾਂ ’ਤੇ ਛਾਪੇ
Sunday, May 16, 2021 - 11:25 PM (IST)
ਚੇਨਈ (ਅਨਸ)– ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ.) ਅਤੇ ਕੱਟੜਪੰਥੀ ਸੰਗਠਨ ਹਿਜਬ-ਉਤ-ਤਹਿਰੀਰ ਦੀ ਵਿਚਾਰਧਾਰਾ ਦੀ ਹਮਾਇਤ ਵਿਚ ਫੇਸਬੁੱਕ ’ਤੇ ਇਕ ਕੱਟੜਪੰਥੀ ਵਲੋਂ ਪੋਸਟ ਕੀਤੇ ਜਾਣ ਦੇ ਮਾਮਲੇ ਵਿਚ ਐਤਵਾਰ ਨੂੰ ਤਮਿਲਨਾਡੂ ਦੇ ਮਦੁਰੈ ਵਿਚ 4 ਥਾਵਾਂ ’ਤੇ ਛਾਪੇਮਾਰੀ ਕੀਤੀ।
ਇਹ ਖ਼ਬਰ ਪੜ੍ਹੋ- ਸਾਬਕਾ ਮੁੱਖ ਮੰਤਰੀ ਹੁੱਡਾ ਨੇ ਮੁੱਖ ਮੰਤਰੀ ਖੱਟੜ ਨੂੰ ਲਿਖੀ ਚਿੱਠੀ
ਐੱਨ. ਆਈ. ਏ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਮਦੁਰੈ ਵਾਸੀ ਮੁਹੰਮਦ ਇਕਬਾਲ ਵਲੋਂ ਫੇਸਬੁੱਕ ’ਤੇ ਕੁਝ ਇਤਰਾਜ਼ਯੋਗ ਪੋਸਟ ਕੀਤੇ ਜਾਣ ਨਾਲ ਜੁੜਿਆ ਹੈ। ਇਕਬਾਲ ਨੂੰ ਪਿਛਲੇ ਸਾਲ ਦਸੰਬਰ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਇਕਬਾਲ ਨੇ ਫੇਸਬੁੱਕ ਪੇਜ ‘ਠੂੰਗਾ ਵਿਝੀਗਲ ਰੇਂਡੁ ਇਜ ਇਨ ਕਾਜੀਮਰ ਸਟ੍ਰੀਟ’ ’ਤੇ ਇਕ ਖਾਸ ਭਾਈਚਾਰੇ ਖਿਲਾਫ ਪੋਸਟ ਲਿਖੇ ਸਨ ਅਤੇ ਇਹ ਪੋਸਟ ਵੱਖ-ਵੱਖ ਭਾਈਚਾਰਿਆਂ ਦਰਮਿਆਨ ਭਾਈਚਾਰਕ ਖੁਸ਼ਹਾਲੀ ਵਿਗਾੜਨ ਦੇ ਉਦੇਸ਼ ਨਾਲ ਲਿਖੇ ਗਏ ਸਨ। ਉਨ੍ਹਾਂ ਦੱਸਿਆ ਕਿ ਮਦੁਰੈ ਜ਼ਿਲੇ ਵਿਚ ਕਾਜੀਮਰ ਸਟ੍ਰੀਟ, ਕੇ. ਪੁਡੁਰ, ਪੇਠਨਿਯਾਪੁਰਮ ਅਤੇ ਮਹਿਬੂਬ ਪਲਾਯਮ ਵਿਚ ਛਾਪੇਮਾਰੀ ਕੀਤੀ ਗਈ। ਛਾਪਿਆਂ ਦੌਰਾਨ ਲੈਪਟਾਪ, ਹਾਰਡ ਡਿਸਕ, ਮੋਬਾਈਲ ਫੋਨ, ਮੈਮਰੀ ਕਾਰਡ, ਸਿਮ, ਪੈਨ ਡ੍ਰਾਈਵ ਸਮੇਤ 16 ਡਿਜੀਟਲ ਉਪਕਰਣ ਅਤੇ ਕਈ ਇਤਰਾਜ਼ਯੋਗ ਕਿਤਾਬਾਂ, ਪਰਚੇ ਅਤੇ ਦਸਤਾਵੇਜ ਬਰਾਮਦ ਕੀਤੇ ਗਏ। ਮਾਮਲੇ ਵਿਚ ਅੱਗੇ ਦੀ ਜਾਂਚ ਜਾਰੀ ਹੈ।
ਇਹ ਖ਼ਬਰ ਪੜ੍ਹੋ- ਭਾਰਤੀ ਹੋਟਲ ਇੰਡਸਟਰੀ ਨੂੰ 1.30 ਲੱਖ ਕਰੋੜ ਰੁਪਏ ਦਾ ਨੁਕਸਾਨ, ਸਰਕਾਰ ਤੋਂ ਮੰਗੀ ਮਦਦ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।