ਫੇਸਬੁੱਕ-ਇੰਸਟਾਗ੍ਰਾਮ ਨੇ ਹਟਾਈ ਦਿੱਲੀ ਜਬਰ ਜ਼ਿਨਾਹ ਮਾਮਲੇ ਨਾਲ ਸੰਬੰਧਤ ਰਾਹੁਲ ਗਾਂਧੀ ਦੀ ਪੋਸਟ

08/20/2021 5:49:12 PM

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਉਸ ਪੋਸਟ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਹਟਾ ਦਿੱਤਾ ਹੈ, ਜਿਸ ’ਚ ਜਬਰ ਜ਼ਿਨਾਹ ਪੀੜਤਾ ਅਤੇ ਉਸ ਦੇ ਪਰਿਵਾਰ ਵਾਲਿਆਂ ਦੀ ਪਛਾਣ ਉਜਾਗਰ ਹੋਈ ਸੀ। ਦੱਸਣਯੋਗ ਹੈ ਕਿ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐੱਨ.ਸੀ.ਪੀ.ਸੀ.ਆਰ.) ਨੇ ਮੰਗਲਵਾਰ ਨੂੰ ਹੀ ਦੱਸਿਆ ਸੀ ਕਿ ਦੋਵੇਂ ਪਲੇਟਫਾਰਮਾਂ ਨੇ ਰਾਹੁਲ ਨੂੰ ਇਸ ਪੋਸਟ ਨੂੰ ਖ਼ੁਦ ਹਟਾਉਣ ਦੀ ਚਿਤਾਵਨੀ ਵੀ ਦਿੱਤੀ ਸੀ। ਦੱਸਣਯੋਗ ਹੈ ਕਿ ਰਾਹੁਲ ਗਾਂਧੀ ਨੂੰ ਲਿਖੀ ਆਪਣੀ ਚਿੱਠੀ ’ਚ ਫੇਸਬੁੱਕ ਨੇ ਕਿਹਾ,‘‘ਤੁਸੀਂ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਜੋ ਪੋਸਟ ਕੀਤੀ ਹੈ, ਉਹ ਕਿਸ਼ੋਰ ਨਿਆਂ ਕਾਨੂੰਨ, 2015 ਦੀ ਧਾਰਾ 74, ਪੋਕਸੋ ਕਾਨੂੰਨ ਦੀ ਧਾਰਾ 23 ਅਤੇ ਆਈ.ਪੀ.ਸੀ. ਦੀ ਧਾਰਾ 288ਏ ਦੇ ਅਧੀਨ ਗੈਰ ਕਾਨੂੰਨੀ ਹੈ। ਐੱਨ.ਸੀ.ਪੀ.ਸੀ.ਆਰ. ਦੇ ਨੋਟਿਸ ਅਨੁਸਾਰ, ਤੁਹਾਨੂੰ ਇਹ ਪੋਸਟ ਹਟਾਉਣ ਦੀ ਅਪੀਲ ਕੀਤੀ ਜਾਂਦੀ ਹੈ।’’ 

ਇਹ ਵੀ ਪੜ੍ਹੋ : 'ਹਾਂ ਮੈਂ ਦੋਸ਼ੀ ਹਾਂ, ਜੇਕਰ...', ਟਵਿੱਟਰ ਲੌਕ ਤਾਂ ਇੰਸਟਾਗ੍ਰਾਮ ਤੋਂ ਰਾਹੁਲ ਗਾਂਧੀ ਦਾ ਸਰਕਾਰ 'ਤੇ ਹਮਲਾ

ਦੱਸ ਦੇਈਏ ਕਿ 9 ਸਾਲ ਦੀ ਬੱਚੀ ਨਾਲ ਜਬਰ ਜ਼ਿਨਾਹ ਅਤੇ ਕਤਲ ਦੇ ਮਾਮਲੇ ’ਚ ਬੱਚੀ ਦੀ ਮਾਂ ਨੂੰ ਗਲੇ ਲਗਾਏ ਫ਼ੋਟੋ ਸਾਂਝੀ ਕਰਨ ਤੋਂ ਬਾਅਦ ਟਵਿੱਟਰ ਨੇ 6 ਅਗਸਤ ਨੂੰ ਰਾਹੁਲ ਦਾ ਅਕਾਊਂਟ ਲੌਕ ਕਰ ਦਿੱਤਾ ਸੀ। ਰਾਹੁਲ ਨੇ 13 ਅਗਸਤ ਨੂੰ ਇਕ ਵੀਡੀਓ ਜਾਰੀ ਕਰ ਕੇ ਟਵਿੱਟਰ ਇੰਡੀਆ ਦੀ ਕਾਰਵਾਈ ’ਤੇ ਸਵਾਲ ਚੁੱਕਦੇ ਹੋਏ ਇਸ ਨੂੰ ਲੋਕਤੰਤਰੀ ਢਾਂਚੇ ’ਤੇ ਹਮਲਾ ਦੱਸਿਆ ਸੀ ਅਤੇ ਟਵਿੱਟਰ ਨੂੰ ਪੱਖਪਾਤੀ ਪਲੇਟਫਾਰਮ ਕਰਾਰ ਦਿੱਤਾ ਸੀ। ਹਾਲਾਂਕਿ ਇਕ ਦਿਨ ਬਾਅਦ ਹੀ ਟਵਿੱਟਰ ਨੇ ਰਾਹੁਲ ਸਮੇਤ ਕਾਂਗਰਸ ਦੇ ਹੋਰ ਨੇਤਾਵਾਂ ਦੇ ਅਕਾਊਂਟ ਅਨਲੌਕ ਕਰ ਦਿੱਤੇ ਸਨ ਪਰ ਰਾਹੁਲ ਨੇ ਅਨਲੌਕ ਤੋਂ ਬਾਅਦ ਹਾਲੇ ਤੱਕ ਆਪਣੀ ਗੱਲ ਕਹਿਣ ਲਈ ਇਸ ਪਲੇਟਫਾਰਮ ਦੀ ਵਰਤੋਂ ਨਹੀਂ ਕੀਤੀ ਹੈ। 

ਇਹ ਵੀ ਪੜ੍ਹੋ : ਰਾਹੁਲ ਗਾਂਧੀ ਦਾ ਟਵਿੱਟਰ ਹੈਂਡਲ ਕੀਤਾ ਗਿਆ ਮੁਅੱਤਲ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News